ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਜ਼ਿਲ੍ਹਾ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ 18 ਤੋ 21 ਜੂਨ ਤੱਕ ਕਰਵਾਇਆ ਜਾਵੇਗਾ ਆਨਲਾਈਨ ਸਕਾਊਟ ਗਾਈਡ ਆਰੰਭਕ ਕੋਰਸ
ਫਿਰੋਜ਼ਪੁਰ 16 ਜੂਨ 2020 ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ, ਜ਼ਿਲ੍ਹਾ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ. ਓਂਕਾਰ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਰਾਜੀਵ ਕੁਮਾਰ ਛਾਬੜਾ ਅਤੇ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਕਮ ਜ਼ਿਲ੍ਹਾ ਸਕੱਤਰ ਸਕਾਊਟ ਅਤੇ ਗਾਈਡਜ਼ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਆਨਲਾਈਨ ਸਕਾਊਟ ਗਾਈਡ ਆਰੰਭਕ ਕੋਰਸ* ਕਰਵਾਇਆ ਜਾ ਰਿਹਾ ਹੈ। ਕੈਂਪ ਇੰਚਾਰਜ ਚਰਨਜੀਤ ਸਿੰਘ ਚਹਿਲ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਮਿਤੀ 18 ਜੂਨ ਤੋਂ 21 ਜੂਨ 2020 ਤੱਕ ਕਰਵਾਇਆ ਜਾਵੇਗਾ ਤੇ ਕੋਰਸ ਵਿੱਚ ਭਾਗ ਲੈਣ ਵਾਲੇ ਪ੍ਰਾਰਥੀ ਆਪਣੇ ਘਰ ਬੈਠੇ ਹੀ ਕੋਰਸ ਕਰ ਸਕਣਗੇ । ਇਸ ਆਨਲਾਈਨ ਕੋਰਸ ਵਿੱਚ ਕੋਈ ਵੀ ਅਧਿਆਪਕ ਅਤੇ 10 ਸਾਲ ਤੋਂ ਉੱਪਰ ਦਾ ਵਿਦਿਆਰਥੀ ਭਾਗ ਲੈ ਸਕਦਾ ਹੈ। ਇਸ ਆਰੰਭਕ ਕੋਰਸ ਵਿੱਚ ਜੋ ਵੀ ਕੋਈ ਵਿਦਿਆਰਥੀ ਜਾਂ ਅਧਿਆਪਕ ਭਾਗ ਲਏਗਾ ਉਸ ਨੂੰ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਹ ਸਰਟੀਫਿਕੇਟ ਸਟੇਟ ਐਸੋਸੀਏਸ਼ਨ ਵੱਲੋਂ ਦਿੱਤਾ ਜਾਏਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਦੌਰਾਨ ਸਕਾਊਟਿੰਗ ਦਾ ਬੇਸਿਕ ਸਿਲੇਬਸ ਤਿੰਨ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਭੇਜਿਆ ਜਾਵੇਗਾ ਅਤੇ ਪ੍ਰਾਰਥੀਆਂ ਦਾ ਕੰਮ ਆਸਾਨ ਬਣਾਉਣ ਲਈ ਕੁੱਝ ਯੂ ਟਿਊਬ ਦੇ ਲਿੰਕ ਵੀ ਭੇਜੇ ਜਾਣਗੇ। ਕੋਰਸ ਤੋਂ ਬਾਅਦ 22 ਜੂਨ ਨੂੰ ਗੂਗਲ ਫਾਰਮ ਤੇ ਇੱਕ ਪੇਪਰ ਹੱਲ ਕਰਵਾਇਆ ਜਾਵੇਗਾ, ਜਿਸ ਦੇ ਆਧਾਰ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਰਜਿਸਟਰੇਸ਼ਨ ਫਾਰਮ ਭੇਜੇ ਗਏ ਹਨ ਜਿਸ ਨੂੰ ਭਰ ਕੇ ਆਪਣੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਪ੍ਰਿੰਸੀਪਲ , ਹੈੱਡਮਾਸਟਰ ,ਸੈਂਟਰ ਹੈੱਡ ਟੀਚਰ ਸਾਹਿਬਾਨ ਆਪਣੇ ਸਕੂਲ ਦੇ ਵੱਧ ਤੋਂ ਵੱਧ ਅਧਿਆਪਕਾ ਅਤੇ ਬੱਚਿਆਂ ਨੂੰ ਭਾਗ ਜ਼ਰੂਰ ਦਿਵਾਉਣ। ਜਿਸ ਸਕੂਲ ਦੇ ਵੱਧ ਤੋਂ ਵੱਧ ਅਧਿਆਪਕ ਅਤੇ ਵੱਧ ਤੋਂ ਵੱਧ ਬੱਚੇ ਭਾਗ ਲੈਣਗੇ ਉਹ ਸਕੂਲ ਦੇ ਪ੍ਰਿੰਸੀਪਲ/ਹੈੱਡਮਾਸਟਰ/ ਹੈੱਡ ਨੂੰ ਸਨਮਾਨਿਤ ਕੀਤਾ ਜਾਏਗਾ।