ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਨੇ ਸਿਵਲ ਹਸਪਤਾਲ ਵਿਚ ਕੋਰੋਨਾ ਵਾਰੀਅਸ ਨੂੰ ਕੀਤਾ ਸਨਮਾਨਿਤ
ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਨੇ ਸਿਵਲ ਹਸਪਤਾਲ ਵਿਚ ਕੋਰੋਨਾ ਵਾਰੀਅਸ ਨੂੰ ਕੀਤਾ ਸਨਮਾਨਿਤ
ਗੁਰੂਹਰਸਹਾਏ, 14 ਅਗਸਤ (ਪਰਮਪਾਲ ਗੁਲਾਟੀ)-
ਦੇਸ਼ ਵਿਦੇਸ਼ ਵਿਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਜਿਥੇ ਬਹੁਤ ਲੋਕ ਪੀੜਿ•ਤ ਚੱਲ ਰਹੇ ਹਨ, ਉਥੇ ਹੀ ਇਨ•ਾਂ ਪੀੜਿ•ਤ ਲੋਕਾਂ ਦੀ ਸੇਵਾ ਕਰਨ ਵਿਚ ਕੋਰੋਨਾ ਵਾਰੀਅਸ ਦੇ ਰੂਪ ਵਿਚ ਲੋਕ ਲੱਗੇ ਹੋਏ ਹਨ। ਕੋਰੋਨਾ ਖਿਲਾਫ਼ ਜਿਥੇ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਬਹੁਤ ਸਾਰੀਆ ਐਨ.ਜੀ.ਓ. ਕੰਮ ਕਰ ਰਹੀਆਂ ਹਨ, ਉਥੇ ਹੀ ਪਰਦੇ ਦੇ ਪਿੱਛੇ ਰਹਿ ਕੇ ਸਭ ਤੋਂ ਜਿਆਦਾ ਕੰਮ ਲੈਬ ਟੈਕਨੀਸ਼ੀਅਨ ਅਤੇ ਉਹਨਾਂ ਦੇ ਸਹਾਇਕ ਕਰ ਰਹੇ ਹਨ, ਜੋ ਕਿ ਬਿਨ•ਾਂ ਛੁੱਟੀ ਦੇ ਲਗਾਤਾਰ 3 ਮਹੀਨਿਆਂ ਤੋਂ ਪੀੜਿ•ਤਾਂ ਦੇ ਟੈਸਟ ਕਰ ਰਹੇ ਹਨ। ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਗੁਰੂਹਰਸਹਾਏ ਸ਼ਾਖਾ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ• ਦੇ ਕੇ ਸਨਾਮਾਨਿਤ ਕੀਤਾ ਗਿਆ।
ਸ਼ਾਖਾ ਪ੍ਰਧਾਨ ਪਵਨ ਕੰਧਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਸ.ਐਮ.ਓ. ਬਲਵੀਰ ਕੁਮਾਰ ਅਤੇ ਲੈਬ ਟੈਕਨੀਸ਼ੀਅਨ ਦੀ ਟੀਮ ਨੂੰ ਸੰਸਥਾ ਨੇ ਸਨਮਾਨਿਤ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਜਸੇਵੀ ਅਸ਼ਵਨੀ ਕੁਮਾਰ ਵੋਹਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਚ ਸਭ ਤੋਂ ਜਿਆਦਾ ਮੁਸ਼ਕਿਲ ਕੰਮ ਲੈਬ ਟੈਕਨੀਸ਼ਅਨ ਦਾ ਹੈ, ਜੋ ਆਪਣੀ ਜਾਨ ‘ਤੇ ਖੇਡ ਕੇ ਕੋਰੋਨਾ ਮਰੀਜਾਂ ਦਾ ਇਲਾਜ ਅਤੇ ਟੈਸਟ ਕਰਦੇ ਹਨ। ਇਸ ਮੌਕੇ ਸੰਦੀਪ ਮਦਾਨ, ਵਿਪਨ ਕੁਮਾਰ ਲੋਟਾ, ਹਰਪ੍ਰੀਤ ਸਿੰਘ ਸੋਢੀ, ਵਰਿੰਦਰ ਮਦਾਨ, ਸਤਵਿੰਦਰ ਸਿੰਘ ਗੋਲਡੀ, ਵਲੰਟੀਅਰ ਸੁਨੀਲ ਕੰਧਾਰੀ, ਮਦਨ ਮੋਹਨ ਕੰਧਾਰੀ, ਮਨੋਜ ਛਾਬੜਾ, ਅਮਰਜੀਤ ਸਹਿਗਲ, ਬੱਬਾ ਮਦਾਨ, ਲੱਕੀ ਮਾਨਕਟਾਲਾ ਆਦਿ ਮੌਜੂਦ ਸਨ।