Ferozepur News

ਭਾਰਤ ਪਾਕਿਸਤਾਨ ਸਰਹੱਦ ਤੇ ਦੋਵ•ਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਹੋਈ

ਫਾਜ਼ਿਲਕਾ,  23 ਫਰਵਰੀ (ਵਿਨੀਤ ਅਰੋੜਾ):  ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਦੇ ਪਾਰ ਪਾਕਿਸਤਾਨ ਸਰਹੱਦ ਵਿਚ ਬਣੇ ਮੀਟਿੰਗ ਹਾਲ ਵਿਚ ਦੋਵ•ਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਹੋਈ। 
ਮੀਟਿੰਗ ਵਿਚ ਪਾਕਿਸਤਾਨ ਵੱਲੋਂ ਪਾਕ ਰੇਂਜ ਅਧਿਕਾਰੀ ਦੇ ਵਿੰਗ ਕਮਾਂਡਰ ਅਫ਼ਜਲ ਮਹਿਮੂਦ ਚੋਧਰੀ, ਨਾਸਿਰ ਮੁਹੱਮਦ ਅਤੇ ਹੋਰ ਅਧਿਕਾਰੀ ਜਹਾਂਗੀਰ ਖਾਂ, ਸਹਿਜਾਦ ਲਤੀਫ਼ ਨੇ ਹਿੱਸਾ ਲਿਆ। ਉੱਥੇ ਹੀ ਭਾਰਤ ਵੱਲੋਂ ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ, ਆਰ.ਕੇ.ਬੋਹਰਾ, ਏ.ਕੇ.ਸ਼ਰਮਾ, ਆਰ.ਕੇ.ਡੋਗਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਇਸ ਮੌਕੇ ਪਾਕਿਸਤਾਨੀ ਅਧਿਕਾਰੀਆਂ ਨੇ ਬੀਐਸਐਫ ਦੇ ਅਧਿਕਾਰੀਆਂ ਦਾ ਪਾਕਿਸਤਾਨ ਸਰਹੱਦ ਵਿਚ ਸਵਾਗਤ ਕੀਤਾ। 
ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਅਜੈ ਕੁਮਾਰ ਨੇ ਦੱਸਿਆ ਕਿ ਸਰਹੱਦ ਦੇ ਆਲੇ ਦੁਆਲੇ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਆਲੇ ਦੁਆਲੇ ਦੇ ਕਿਸਾਨਾਂ ਨੂੰ ਖੇਤੀ ਸਬੰਧੀ ਸਮਸਿਆਵਾਂ ਤੇ ਵਿਚਾਰ ਰਖੇ ਗਏ। ਉਨ•ਾਂ ਦੱਸਿਆ ਕਿ ਦੋਵ•ਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਆਪਸ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਹੀ ਅਤੇ ਹੋਰਨਾਂ ਗੱਲਾਂ ਤੇ ਵਿਚਾਰ ਹੋਇਆ। 

Related Articles

Back to top button