ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਗਾਂ ਨੂੰ ਲੈ ਕੇ ਤੀਜੇ ਦਿਨ ਦਿੱਤਾ ਧਰਨਾ
ਫਿਰੋਜ਼ਪੁਰ 12 ਮਾਰਚ (ਏ. ਸੀ. ਚਾਵਲਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ•ਾ ਫਿਰੋਜ਼ਪੁਰ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ•ਾ ਹੈੱਡਕੁਆਰਟਰ ਫਿਰੋਜ਼ਪੁਰ ਵਿਖੇ ਚਾਰ ਦਿਨਾਂ ਦੇ ਪ੍ਰੋਗਰਾਮ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਧਰਨਾ ਦਿੱਤਾ। ਜਿਸ ਦੀ ਪ੍ਰਧਾਨਗੀ ਜ਼ਿਲ•ਾ ਜ਼ਿਲ•ਾ ਮੀਤ ਪ੍ਰਧਾਨ ਭਾਗ ਸਿੰਘ ਮਰਖਾਈ ਨੇ ਕੀਤੀ। ਮੀਤ ਪ੍ਰਧਾਨ ਭਾਗ ਸਿੰਘ ਮਰਖਾਈ ਨੇ ਦੱਸਿਆ ਕਿ ਉਨ•ਾਂ ਦੀਆਂ ਮੰਗਾਂ ਜਿਵੇਂ ਕਿ ਭੂਮੀ ਗ੍ਰਹਿਣ ਸਬੰਧੀ ਨਵਾਂ ਕਾਨੂੰਨ ਪੂਰੀ ਤਰ•ਾਂ ਰੱਦ ਕਰੋ ਅਤੇ ਪਹਿਲਾ ਕਾਨੂੰੱਨ ਦੀ ਧਾਰਾ 40 ਰੱਦ ਕਰੋ, ਐਫ. ਸੀ. ਆਈ. ਤੋੜਨ ਅਤੇ ਯੂਰੀਆ ਖਾਦ ਕੰਟਰੋਲ ਮੁਕਤ ਕਰਨ ਦੀ ਤਜਵੀਜ਼ ਰੱਦ ਕਰੋ, ਫਸਲਾਂ ਦੀ ਸਰਕਾਰੀ ਖਰੀਦ ਬਾ-ਦਸਤੂਰ ਜਾਰੀ ਰੱਖੋ, ਸਵਾਮੀਨਾਥਨ ਰਿਪੋਰਟ ਦੀਆਂ ਸਾਰੀਆਂ ਕਿਸਾਨ ਪੱਖੀ ਸਿਫਾਰਸ਼ਾਂ ਲਾਗੂ ਕਰੋ ਅਤੇ ਗਰੀਬਾਂ ਨੂੰ ਅਨਾਜ ਦਾਲਾਂ ਆਦਿ ਅੱਧ ਮੁੱਲ ਤੇ ਦਿਉ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜੇ ਸਰਕਾਰੀ, ਸਰਕਾਰੀ ਅਤੇ ਸੂਦਖੋਰ ਸਾਰੇ ਕਰਜ਼ਿਆਂ ਤੇ ਲਕੀਰ ਮਾਰੋ ਅਤੇ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ (ਸੂਦਖੋਰਾਂ ਸਬੰਧੀ) ਤੁਰੰਤ ਬਣਾਓ, ਖੁਦਕਸ਼ੀ ਮ੍ਰਿਤਕ ਕਿਸਾਨ ਮਜ਼ਦੂਰ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੁਰੰਤ ਦਿਉ, ਅਵਾਰਾ ਪਸ਼ੂਆਂ ਦਾ ਪੁਖਤਾ ਪ੍ਰਬੰਧ ਕਰੋ, ਬਠਿੰਡਾ ਵਿਖੇ ਮੰਨੀਆਂ ਗਈਆਂ ਮੰਗਾਂ ਤੁਰੰਤ ਲਾਗੂ ਕਰੋ। ਅੱਜ ਕਿਸਾਨਾਂ ਵਲੋਂ ਭੂਮੀ ਗ੍ਰਹਿਣ ਬਿੱਲ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਜ਼ਿਲ•ਾ ਜਨਰਲ ਸਕੱਤਰ ਜੋਗਿੰਦਰ ਸਿੰਘ ਰੱਤਾ ਖੇੜਾ, ਬਲਵਿੰਦਰ ਸਿੰਘ, ਅਨੋਖ ਸਿੰਘ, ਸਰਦੂਲ ਸਿੰਘ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਬਲਵਿੰਦਰ ਸਿੰਘ ਰੁਕਨਾ ਬੇਗੂ, ਬਲਰਾਜ ਸਿੰਘ, ਹਰਦੀਪ ਸਿੰਘ, ਬਖਸ਼ੀਸ਼ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।