ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ
– ਪ੍ਰਾਇਵੇਟ ਬੱਸਾਂ ਵਿਚ ਕੀਤੀ ਜਾ ਰਹੀ ਗੁੰਡਾਗਰਦੀ ਬੰਦ ਕੀਤੀ ਜਾਵੇ : ਛਾਂਗਾ ਰਾਏ
ਗੁਰੂਹਰਸਹਾਏ, 6 ਮਈ (ਪਰਮਪਾਲ ਗੁਲਾਟੀ)-ਪਿਛਲੇ ਦਿਨੀ ਮੋਗੇ ਵਿਚ ਹੋਏ ਬੱਸ ਕਾਂਡ ਦੇ ਵਿਰੋਧ ਵਿਚ ਅਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵਲੋਂ ਬੱਸਾਂ ਵਿਚ ਕੀਤੀ ਸ਼ਰੇਆਮ ਗੁੰਡਾਗਰਦੀ ਦੇ ਵਿਰੋਧ ਵਿਚ ਅੱਜ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਪੰਜਾਬ ਸਰਕਾਰ ਦੀ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਆਗੂ ਨੇ ਮੋਗਾ ਬੱਸ ਕਾਂਡ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਹ ਇੱਕ ਨਿਹਾਇਤ ਨਿੰਦਨਯੋਗ ਅਤੇ ਸ਼ਰਮਨਾਕ ਘਟਨਾ ਹੈ। ਇਹ ਪੰਜਾਬ ਵਿਚ ਵਿਗੜੀ ਕਾਨੂੰਨੀ ਵਿਵਸਥਾ ਅਤੇ ਜੰਗਲ ਰਾਜ ਦਾ ਸਬੂਤ ਹੈ। ਉਨ•ਾਂ ਪੰਜਾਬ ਸਰਕਾਰ ਦੁਆਰਾ ਪੀੜਿ•ਤ ਪਰਿਵਾਰ 'ਤੇ ਦਬਾਅ ਬਣਾ ਕੇ ਜ਼ਬਰੀ ਸਮਝੌਤਾ ਕਰਨ ਅਤੇ ਮ੍ਰਿਤਕ ਲੜਕੀ ਦਾ ਰਾਤ ਵੇਲੇ ਸੰਸਕਾਰ ਕਰਾਉਣ ਦੇ ਪੰਜਾਬ ਸਰਕਾਰ ਦੇ ਕਾਰਨਾਮੇ ਦੀ ਵੀ ਸਖ਼ਤ ਨਿੰਦਾ ਕੀਤੀ। ਕਾਮਰੇਡ ਆਗੂ ਨੇ ਅੱਗੇ ਕਿਹਾ ਕਿ ਇਕੱਲੀ ਔਰਬਿਟ ਟਰਾਂਸਪੋਰਟ ਕੰਪਨੀ ਹੀ ਨਹੀਂ ਬਲਕਿ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਉਕਤ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੀਆਂ ਰਹਿਦੀਆਂ ਹਨ। ਕਾਮਰੇਡ ਆਗੂ ਨੇ ਮੰਗ ਕਰਦਿਆਂ ਕਿਹਾ ਕਿ ਉਕਤ ਟਰਾਂਸਪੋਰਟ ਬੱਸ ਕੰਪਨੀਆਂ ਦੀ ਵੱਧ ਰਹੀ ਗੁੰਡਾਗਰਦੀ ਨੂੰ ਬੰਦ ਕਰਨ ਲਈ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਪੀ.ਆਈ. ਦੇ ਜ਼ਿਲ•ਾ ਕੌਂਸਲ ਮੈਂਬਰ ਕਾਮਰੇਡ ਭਗਵਾਨ ਦਾਸ ਬਹਾਦਰ ਕੇ, ਪਿਆਰਾ ਸਿੰਘ ਮੇਘਾ, ਬਲਾਕ ਦੇ ਮੀਤ ਸਕੱਤਰ ਢੋਲਾ ਮਾਹੀ, ਵਿਕਟਰ ਵਿੱਕੀ, ਚਿਮਨ ਗੋਬਿੰਦਗੜ•, ਮਲਕੀਤ ਨੂਰੇ ਕੇ, ਤੇਜਾ ਸਿੰਘ ਅਮੀਰਖਾਸ, ਜੰਗੀਰ ਰਹਿਮੇਸ਼ਾਹ ਆਦਿ ਨੇ ਵੀ ਸੰਬੋਧਨ ਕੀਤਾ।