Ferozepur News

ਬੱਗੇ ਕੇ ਪਿੱਪਲ ਵਿਖੇ ਕਰਵਾਇਆ ਗਿਆ ਛੇਵਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ

ਬੱਗੇ ਕੇ ਪਿੱਪਲ ਵਿਖੇ ਕਰਵਾਇਆ ਗਿਆ ਛੇਵਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ

ਫਿਰੋਜ਼ਪੁਰ, 26 ਸਤੰਬਰ 2021:  ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਮੇਟੀ ਬੱਗੇ ਕੇ ਪਿੱਪਲ ਅਤੇ ਇਲਾਕਾ ਨਿਵਾਸੀਆਂ ਵੱਲੋਂ ਕਰਵਾਇਆ ਗਿਆ ਛੇਵਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ 2021 ‘ਚ ਫਿਰੋਜ਼ਪੁਰ ਸ਼ਹਿਰੀ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ  ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਉੇਪਰੰਤ ਬਾਣੀ ਸਰਵਨ ਕੀਤੀ।  ਇਸ ਮੌਕੇ ਗਰਮਤਿ ਸਮਾਗਮ ਕਮੇਟੀ  ਵੱਲੋਂ ਰੋਹਿਤ ਵੋਹਰਾ ਨੂੰ ਵਿਸ਼ੇਸ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਕੁਲਦੀਪ ਸਿੰਘ ਚੀਮਾ ਪੀਰੂ ਵਾਲਾ, ਬਲਜੀਤ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ,  ਪ੍ਰਿਤਪਾਲ ਸਿੰਘ, ਮੌੜਾ ਸਿੰਘ, ਬਲਵਿੰਦਰ ਸਿੰਘ ਕੋਤਵਾਲ ਸੀਨੀ: ਮੀਤ ਪ੍ਰਧਾਨ, ਉਪਕਾਰ ਸਿੰਘ ਸਿੱਧੂ, ਗੁਰਪ੍ਰਤਾਪ ਸਿੰਘ ਨਿੱਜੀ ਸਕੱਤਰ, ਮਨਦੀਪ ਸਿੰਘ ,  ਸੁੱਚਾ ਸਿੰਘ, ਰਤਨ ਸਿੰਘ ਸਿੱਧੂ , ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਬੱਗੇ ਵਾਲਾ, ਪਰਮਜੀਤ ਸਿੰਘ ਭੈਣੀ ਵਾਲਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button