Ferozepur News

ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਪੁਕਾਰ ਮੇਰੀ ਵੀ ਸੁਣੋ ਸਰਕਾਰ,  ਮੈਨੂੰ ਵੀ  ਹੈ ਇੱਕ ਟੀਕੇ ਦੀ ਦਰਕਾਰ

ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਪੁਕਾਰ ਮੇਰੀ ਵੀ ਸੁਣੋ ਸਰਕਾਰ,  ਮੈਨੂੰ ਵੀ  ਹੈ ਇੱਕ ਟੀਕੇ ਦੀ ਦਰਕਾਰ
ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਪੁਕਾਰ ਮੇਰੀ ਵੀ ਸੁਣੋ ਸਰਕਾਰ,  ਮੈਨੂੰ ਵੀ  ਹੈ ਇੱਕ ਟੀਕੇ ਦੀ ਦਰਕਾਰ
 ਫਿਰੋਜ਼ਪੁਰ 9 ਅਗਸਤ  2022 –  ਦੇਸ਼ ਭਰ ਦੇ ਨਾਲ ਨਾਲ ਪੰਜਾਬ ਵਿੱਚ ਵੀ  ਲੰਪੀ ਸਕਿਨ ਵਾਈਰਸ ਦੀ ਬਿਮਾਰੀ ਨੇ ਬੇਜ਼ੁਬਾਨਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ  ਪੰਜਾਬ ਵਿੱਚ ਹੀ ਕਈ ਬੇਜ਼ੁਬਾਨ ਇਸ ਬਿਮਾਰੀ ਨਾਲ ਆਪਣੀ ਜਾਨ ਗਵਾ ਚੁੱਕੇ ਨੇ  ਸੂਬਾ ਸਰਕਾਰ ਵੱਲੋਂ ਗੋਟ ਪੌਕਸ ਦਵਾਈ ਦੀਆਂ 1,67,000 ਹੋਰ ਡੋਜ਼ਿਜ਼ ਮੰਗਵਾਈਆਂ ਜਾ ਰਹੀਆਂ ਨੇ  ਪਰ ਇਹ ਖੁਰਾਕਾਂ ਪਸ਼ੂ ਪਾਲਕਾਂ ਨੂੰ ਪਹਿਲ ਦੇ ਆਧਾਰ ਤੇ ਦੇਣ ਦੀ ਸਰਕਾਰ ਵੱਲੋਂ ਤਜਵੀਜ਼ ਰੱਖੀ ਗਈ ਹੈ  ਪਰ ਪੂਰੇ ਸੂਬੇ ਵਿਚ ਇਕ ਬੇਜ਼ੁਬਾਨਾਂ ਦਾ ਵੱਡਾ ਵਰਗ ਸੜਕਾਂ ਤੇ ਘੁੰਮਦਾ ਤੁਹਾਨੂੰ ਆਮ ਦਿਖ ਜਾਵੇਗਾ ਜਿਸ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਹੈ  ਸੜਕ ਤੇ ਘੁੰਮਦੇ ਇਨ੍ਹਾਂ ਆਵਾਰਾ ਪਸ਼ੂਆਂ ਦਾ  ਨਾ ਤਾਂ ਸਰਕਾਰ ਕੋਲ ਕੋਈ  ਅੰਕੜਾ ਹੈ ਅਤੇ ਨਾ ਹੀ ਇਸ ਬੀਮਾਰੀ ਨਾਲ ਗ੍ਰਸਤ ਪਸ਼ੂਆਂ ਬਾਰੇ ਕੋਈ ਜਾਣਕਾਰੀ  ਸਰਕਾਰ ਕੋਲ  ਅਤੇ ਵੈਟਨਰੀ ਵਿਭਾਗ ਕੋਲ  ਹੈ  ਸੜਕਾਂ ਤੇ ਘੁੰਮਦੇ ਇਹ ਅਵਾਰਾ ਪਸ਼ੂ ਵੱਡੀ ਗਿਣਤੀ ਵਿੱਚ ਇਸ ਬਿਮਾਰੀ ਦੀ ਚਪੇਟ ਵਿੱਚ ਹਨ  ਅਤੇ ਆਪਣੀ ਜਾਨ ਗਵਾ ਰਹੇ ਨੇ ,   ਭਾਵੇਂ ਰਾਜ ਦੀ  ਸਰਕਾਰ ਗਊ ਸੈੱਸ ਦੇ ਨਾਂ ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਜੋ ਗਊ ਭਲਾਈ ਦੇ ਨਾਂ ਤੇ ਗਊਸੈੱਸ ਇਕੱਠਾ ਕੀਤਾ ਜਾ ਰਿਹਾ ਹੈ  ਉਹ  ਇਨ੍ਹਾਂ ਬੇਜ਼ੁਬਾਨ ਪਸ਼ੂਆਂ ਦੀ  ਦੇਖਭਾਲ ਤੇ  ਸਹੀ ਢੰਗ ਨਾਲ ਖ਼ਰਚ ਨਹੀਂ ਕੀਤਾ ਜਾ ਰਿਹਾ ,  ਫਿਰੋਜ਼ਪੁਰ ਜ਼ਿਲ੍ਹੇ ਨੂੰ ਹੀ ਪੰਜਾਬ ਸਰਕਾਰ ਵੱਲੋਂ ਆਪਣੇ ਫੰਡ ਵਿਚੋਂ ਹੁਣ ਤੱਕ ਸਿਰਫ ਪੰਜ ਲੱਖ ਰੁਪਏ ਹੀ ਜਾਰੀ ਕੀਤੇ ਗਏ ਹਨ ਜੋ ਕਿ ਊਂਠ  ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ , ਜਾਣਕਾਰੀ ਅਨੁਸਾਰ  ਜ਼ਿਲ੍ਹੇ ਵਿਚ ਦੋ ਲੱਖ ਪੰਜਾਹ ਹਜ਼ਾਰ ਦੇ ਕਰੀਬ  ਪਸ਼ੂ ਹਨ  ਤੇ ਇੱਕ ਪਸ਼ੂ ਦੇ  ਮਗਰ ਦੋ ਰੁਪਏ ਮਾਤਰ ਹੀ ਫੰਡ  ਬਣਦਾ ਹੈ   ਇਸ ਬਿਮਾਰੀ ਬਾਰੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਡਾ ਜਸਵੰਤ ਸਿੰਘ ਅਤੇ ਡਾ  ਗੁਰਵਿੰਦਰ  ਸਿੰਘ  ਦਾ ਕਹਿਣਾ ਹੈ ਕਿ  ਇਸ ਬਿਮਾਰੀ ਦੀ ਅਜੇ ਕੋਈ ਵੀ ਦਵਾਈ ਹਿੰਦੁਸਤਾਨ ਵਿੱਚ ਨਹੀਂ ਹੈ ਵਿਕਲਪਿਕ ਤੌਰ ਤੇ  ਇਸ ਵਾਇਰਸ ਦੀ ਦਵਾਈ ਮੰਗਵਾਈ ਜਾ ਰਹੀ ਹੈ ਪਸ਼ੂ ਪਾਲਕਾਂ ਨੂੰ   ਆਪਣੇ ਪਸ਼ੂਆਂ ਵਿੱਚ ਇਸ ਬਿਮਾਰੀ ਤੋਂ ਬਚਾਉਣ ਲਈ ਸਾਫ਼ ਸਫ਼ਾਈ ਮੱਖੀ ਮੱਛਰ ਤੋਂ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਬਿਮਾਰੀ ਦੂਜੇ ਪਸ਼ੂਆਂ ਵਿਚ ਨਾ ਫੈਲੇ  ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਨਾਲ ਗ੍ਰਸਤ ਪਸ਼ੂ ਦੀ ਜੋ ਦੇਖ ਭਾਲ ਕਰਦਾ ਹੈ ਉਸ ਇਨਸਾਨ ਨੂੰ ਵੀ ਦੂਸਰੇ ਪਸ਼ੂਆਂ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ  ਉਸ ਤੋਂ ਵੀ ਬਿਮਾਰੀ ਅੱਗੇ ਫੈਲਣ ਦਾ ਖਦਸ਼ਾ ਹੈ

Related Articles

Leave a Reply

Your email address will not be published. Required fields are marked *

Back to top button