Ferozepur News
ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਮਯੰਕ ਫਾਉਡੇਸ਼ਨ ਵਲ਼ੋ ਧੀਆਂ ਦੀ ਲੋਹੜੀ ਮਨਾਈ ਗਈ
ਪੁੱਤਾਂ ਦੀ ਘੋੜੀ ਗਾਉਣ ਲਈ ਧੀਆਂ ਦੀ ਲੋਹੜੀ ਮਨਾਉਣਾ ਜ਼ਰੂਰੀ - ਰਤਨਦੀਪ ਕੌਰ
ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਮਯੰਕ ਫਾਉਡੇਸ਼ਨ ਵਲ਼ੋ ਧੀਆਂ ਦੀ ਲੋਹੜੀ ਮਨਾਈ ਗਈ
ਪੁੱਤਾਂ ਦੀ ਘੋੜੀ ਗਾਉਣ ਲਈ ਧੀਆਂ ਦੀ ਲੋਹੜੀ ਮਨਾਉਣਾ ਜ਼ਰੂਰੀ – ਰਤਨਦੀਪ ਕੌਰ

ਝੋਕ ਹਰੀ ਹਰ, 13.1.2021: ਅੱਜ ਸਮਾਜ ਸੇਵੀ ਸੰਸਥਾ ਮਯੰਕ ਫਾਉਡੇਸ਼ਨ ਵਲੌ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਧੀਆਂ ਦੀ ਲੌਹੜੀ ਦੇ ਰੂਪ ਵਿੱਚ ਇਕੱਠੇ ਹੋ ਕੇ ਬਹੁਤ ਹੀ ਉਹਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ।
ਇਸ ਸਮੇਂ ਸਕੂਲ ਗਰਾਂਉਂਡ ਵਿੱਚ ਵਿਦਿਆਰਥੀਆਂ ਵਲੋਂ ਆਪਣੇ ਤੌਰ ਤੇ ਲੋਹੜੀ ਨਾਲ ਸਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਸੰਧੂ ਅਤੇ ਸਕੂਲ ਮੁੱਖ ਅਧਿਆਪਕ ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਹੜੀ ਦੇ ਸਮਾਜਕ, ਸਭਿਆਚਾਰਕ ਤੇ ਇਤਿਹਾਸਕ ਮਹੱਤਵ ਸਬੰਧੀ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾ ਨੇ ਸਮੂਹ ਵਿਦਿਆਰਥੀਆਂ ਤੋਂ ਚੰਗੇ ਸਮਾਜ ਦੀ ਸਿਰਜਨਾ ਦਾ ਪ੍ਰਣ ਲਿਆ। ਇਸ ਮੋਕੇ ਤੇ ਡਾ ਤਨਜੀਤ ਬੇਦੀ, ਦੀਪਕ ਨਰੂਲਾ ਨੇ ਸਮਾਰੋਹ ਦਾ ਸੰਚਾਲਨ ਕਰਦਿਆਂ ਅੱਜ ਦੀ ਲੋਹੜੀ ਦੇ ਇਸ ਉਤਸਵ ਨੂੰ ਧੀਆਂ ਪ੍ਰਤੀ ਸਮਰਪਿਤ ਕੀਤਾ। ਸਮਾਗਮ ਦੌਰਾਨ ਵਿੱਦਿਆਰਥਣਾਂ ਆਰਤੀ ਤੇ ਸੋਫ਼ੀਆ ਨੇ ਲੋਹੜੀ ਦੇ ਗੀਤਾਂ ਰਾਹੀਂ ਇਸ ਸਮਾਗਮ ਦੀ ਸ਼ਾਨ ਵਧਾਈ।
ਸਮਾਗਮ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਉੜੀਆਂ, ਮੂੰਗਫਲੀਆਂ ਤੇ ਮਠਿਆਈਆਂ ਵੰਡੀਆਂ ਅਤੇ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈ ਦਿੰਦਿਆਂ ਸਭ ਦੇ ਸੁਣਹਰੇ ਜੀਵਨ ਦੀ ਕਾਮਨਾ ਕੀਤੀ। ਮਯੰਕ ਫਾਉਡੇਸ਼ਨ ਵਲੋਂ ਸਮਾਗਮ ਵਿੱਚ ਸ਼ਾਮਲ ਸਮੂਹ ਵਿਦਿਆਰਥਣਾ ਨੂੰ ਤੋਹਫ਼ੇ ਦੇ ਰੂਪ ਵਿੱਚ ਸਟੇਸ਼ਨਰੀ ਵੰਡੀ ਗਈ ।
ਇਸ ਮੋਕੇ ਤੇ ਸਰਪੰਚ ਜੱਧੇਦਾਰ ਮਲਕੀਤ ਸਿੰਘ ਸੰਧੂ , ਚੇਅਰਮੈਨ ਨਿਰਮਲ ਸਿੰਘ ਸੰਧੂ , ਚੇਅਰਮੈਨ ਗੁਰਬਿੰਦਰ ਸਿੰਘ , ਸੁੱਖਦੇਵ ਸਿੰਘ ਸੰਧੂ , ਗੁਰਮੀਤ ਸਿੰਘ ਉੱਪਲ਼ , ਮਯੰਕ ਫਾਊਂਡੇਸ਼ਨ ਤੋਂ ਡਾ ਤਨਜੀਤ ਬੇਦੀ , ਦੀਪਕ ਨਰੂਲਾ , ਰਾਕੇਸ਼ ਕੁਮਾਰ , ਦੀਪਕ ਗਰੋਵਰ , ਰਾਜੀਵ ਸੇਤੀਆ, ਅਸ਼ਵਨੀ ਸ਼ਰਮਾ , ਦੀਪਕ ਗੁਪਤਾ ਅਸੀਮ ਅਗਰਵਾਲ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।