Ferozepur News

ਬੀੜ ਸੁਸਾਇਟੀ ਦੀ &#39ਪੰਛੀ ਬਚਾਉ ਫਰਜ਼ ਨਿਭਾਉ&#39 ਮੁਹਿੰਮ ਨੂੰ ਮਾਣਾ ਸਿੰਘ ਵਾਲਾ ਦੀ ਕਲੱਬ ਵੱਲੋਂ ਮਿਲਿਆ ਹੁੰਗਾਰਾ

ਫਿਰੋਜ਼ਪੁਰ:- ਪੰਛੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ 'ਬੀੜ' ਸੁਸਾਇਟੀ ਵੱਲੋਂ  ਆਰੰਭੀ 'ਪੰਛੀ ਬਚਾਉ ਫਰਜ਼ ਨਿਭਾਉ' ਮੁਹਿੰਮ ਨੂੰ ਪਿੰਡ ਮਾਣਾ ਸਿੰਘ ਵਾਲਾ ਦੀ 'ਸੰਤ ਬਾਬਾ ਅਮਰ ਸਿੰਘ ਵੈਲਫੇਅਰ ਕਲੱਬ' ਦੇ ਉੱਦਮੀ ਨੌਜੁਆਨਾ ਨੇ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਪੰਛੀਆਂ ਲਈ ਮਿੱਟੀ ਦੇ ਬਣੇ ਹੋਏ ਲੱਗਭਗ ਚਾਲੀ ਆਲ•ਣੇ ਨੁਮਾ ਟਿਕਾਣੇ ਲਗਾਉਣ ਲਈ ਪਹਿਲਕਦਮੀ ਕੀਤੀ ਹੈ।'ਬੀੜ' ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਮੋਹੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਵਾਤਾਵਰਣ ਵਿੱਚ ਕੁਦਰਤੀ ਸਮਤੋਲ ਦੀ ਕਾਇਮੀ ਲਈ ਪੰਛੀਆਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਖੇਤਾਂ ਵਿੱਚ ਰਸਾਇਣਾ ਦੀ ਵਧ ਰਹੀ ਵਰਤੋਂ, ਰੁੱਖਾਂ ਦੀ ਨਿਰੰਤਰ ਕਟਾਈ ,ਵਾਤਾਵਰਣ ਵਿੱਚ ਆਏ ਵਿਗਾੜਾਂ ਕਾਰਨ ਅਤੇ ਸਮੇਂ ਦੇ ਨਾਲ ਘਰਾਂ ਦੀ ਬਣਤਰ ਵਿੱਚ ਤਬਦੀਲੀ ਹੋਣ ਕਰਕੇ ਪੰਛੀਆਂ ਦੀਆਂ ਬਹੁਤ ਸਾਰੀਆਂ ਉਹ ਪ੍ਰਜਾਤੀਆਂ ਜੋ ਖੋੜਾਂ ਵਿੱਚ ਜਾਂ ਸਾਡੇ ਘਰਾਂ ਵਿੱਚ ਆਲ•ਣੇ ਪਾਉਂਦੀਆਂ ਸਨ ਉਹਨਾਂ ਦੀ ਹੋਂਦ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ।ਉਹਨਾਂ ਅੱਗੇ ਕਿਹਾ ਕਿ ਹੁਣ ਕੁਦਰਤ ਨੂੰ ਪਿਆਰ ਕਰਨ ਵਾਲੇ ਜਾਗਰੂਕ ਨੌਜੁਆਨਾਂ ਦੇ ਸਹਿਯੋਗ ਨਾਲ ਸਮਾਜ ਵਿੱਚ ਇਸ ਪ੍ਰਤੀ ਚੇਤਨਾ ਦਾ ਸੰਚਾਰ ਲਗਾਤਾਰ ਹੋ ਰਿਹਾ ਹੈ।ਪਿੰਡ ਮਾਣਾ ਸਿੰਘ ਵਾਲਾ ਦੇ ਨੌਜੁਆਨਾ ਨੇ ਇਹ ਸ਼ਲਾਘਾਯੋਗ ਕਾਰਜ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ।ਇਸ ਮੌਕੇ ਬੀੜ ਸਹਿਯੋਗੀ ਰਾਜ ਕੁਮਾਰ, ਹੀਰਾ ਵਰਮਾ ਤੋਂ ਇਲਾਵਾ ਸੰਤ ਬਾਬਾ ਅਮਰ ਸਿੰਘ ਵੈਲਫੇਅਰ ਕਲੱਬ ਦੇ ਪ੍ਰਭਦੀਪ ਸਿੰਘ, ਵਿੱਕੀ ਸੰਧੂ, ਆਜ਼ਾਦ, ਸੁਖਜੀਤ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਹੋਰ ਨੌਜੁਆਨ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Related Articles

Back to top button