ਬੀਜੇਪੀ ਦੇ ਦੋ ਐੱਮ.ਸੀ. ਸੈਂਕੜੇ ਪਰਿਵਾਰਾਂ ਤੇ ਸਮਰੱਥਕਾਂ ਨਾਲ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਲ
ਕਿਹਾ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ *ਚ ਸ਼ਾਮਲ ਹੋਣ ਦਾ ਮੌਕਾ ਮਿਿਲਆ
ਬੀਜੇਪੀ ਦੇ ਦੋ ਐੱਮ.ਸੀ. ਸੈਂਕੜੇ ਪਰਿਵਾਰਾਂ ਤੇ ਸਮਰੱਥਕਾਂ ਨਾਲ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਲ
ਕਿਹਾ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ *ਚ ਸ਼ਾਮਲ ਹੋਣ ਦਾ ਮੌਕਾ ਮਿਿਲਆ
ਫਿਰੋਜ਼ਪੁਰ 17 ਜਨਵਰੀ 2021:
ਫਿਰੋਜ਼ਪੁਰ ਵਿੱਚ ਬੀਜੇਪੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਬੀਜੇਪੀ ਪਾਰਟੀ ਦੇ ਦੋ ਐੱਮ.ਸੀ ਪਾਰਟੀ ਛੱਡ ਸੈਂਕੜੇ ਪਰਿਵਾਰਾਂ ਤੇ ਸਮਰੱਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ।
ਬੀਜੇਪੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਐੱਮ. ਸੀ.ਅਸੋਕ ਸਚਦੇਵਾ ਵਾਰਡ ਨੰ: 11 ਫਿਰੋਜ਼ਪੁਰ ਸਹਿਰ ਤੇ ਸੁੱਖਾ ਸਿੰਘ ਕਰੀਆ ਪਹਿਲਵਾਨ ਵਾਰਡ ਨੰ: 18 ਫਿਰੋਜ਼ਪੁਰ ਸਹਿਰ ਨੇ ਦੱਸਿਆ ਕਿ ਉਹ ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ 2017 ਤੱਕ ਕਈ ਮਨਿਸਟਰ ਤੇ ਐੱਮ. ਐੱਲ ਏ ਆਏ ਪਰ ਫਿਰੋਜ਼ਪੁਰ ਦਾ ਇੰਨਾ ਵਿਕਾਸ ਕਿਸੇ ਹੋਰ ਨੇ ਨਹੀਂ ਕਰਵਾਇਆ ਜਿੰਨਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਆਪਣੇ 4 ਸਾਲਾਂ ਦੇ ਕਾਰਜਕਾਲ ਵਿੱਚ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ ਨਾਲੋਂ ਪਿਛੜਾ ਸਬਦ ਉਤਾਰ ਦਿੱਤਾ ਹੈ ਤੇ ਇਹ ਵਿਧਾਇਕ ਹੀ ਫਿਰੋਜ਼ਪੁਰ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾ ਸਕਦਾ ਹੈ। ਅਸੀਂ ਬੀਜੇਪੀ ਪਾਰਟੀ ਵਿੱਚ ਬਤੌਰ ਐੱਮ.ਸੀ. ਕਾਫੀ ਸਮਾਂ ਕੰਮ ਕੀਤਾ ਹੁਣ ਸਾਡਾ ਬੀਜੇਪੀ ਪਾਰਟੀ ਵਿੱਚ ਦਮ ਘੁੱਟਦਾ ਹੈ ਕਿਉ਼ਂਕਿ ਬੀਜੇਪੀ ਦੀ ਲੀਡਰਸ਼ਿਪ ਸਿਰਫ ਆਪਣਾ ਵਿਕਾਸ ਕਰਦੀ ਹੈ ਏਰੀਏ ਦਾ ਵਿਕਾਸ ਨਹੀਂ ਕਰਦੀ।ਉਨ੍ਹਾਂ ਕਿਹਾ ਕਿ ਅਸੀਂ ਅੱਜ ਆਪਣੇ ਆਪ ਵਿੱਚ ਬਹੁਤ ਰਾਹਤ ਮਹਿਸੂਸ ਕਰ ਰਹੇ ਕਿਉਂਕਿ ਸਾਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕ ਕਦੀ ਵੀ ਯੂਨੀਵਰਸਿਟੀ ਬਾਰੇ ਸੋਚ ਨਹੀਂ ਸਕਦੇ ਸਨ ਤੇ ਵਿਧਾਇਕ ਪਿੰਕੀ ਨੇ ਫਿਰੋਜ਼ਪੁਰ ਵਿੱਚ ਯੂਨੀਵਰਸਿਟੀ ਮਨਜੂਰ ਕਰਵਾਈ ਤੇ ਜਲਦ ਹੀ ਸਹੀਦ ਭਗਤ ਸਿੰਘ ਇੰਜੀਨੀਅਰ ਕਾਲਜ ਵਿੱਚ ਯੂਨੀਵਰਸਿਟੀ ਬਨਣੀ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਤੇ ਸੀਨੀਅਰ ਐਡਵੋਕੇਟ ਗੁਲਸ਼ਨ ਮੌਂਗਾ ਨੇ ਕਿਹਾ ਕਿ ਜੇਕਰ ਫਿਰੋਜ਼ਪੁਰ ਦੇ ਲੋਕ ਫਿਰੋਜ਼ਪੁਰ ਨੂੰ ਵਿਕਾਸ ਤੇ ਤਰੱਕੀ ਦੀਆਂ ਰਾਹਾਂ ਤੇ ਵੱਧਦਾ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਸਾਰਿਆਂ ਨੂੰ ਇੱਕਜੁਟ ਹੋ ਕੇ ਵਿਧਾਇਕ ਪਿੰਕੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਹੋਰ ਵਿਧਾਇਕ ਫਿਰੋਜ਼ਪੁਰ ਦਾ ਏਨਾ ਵਿਕਾਸ ਨਹੀਂ ਕਰਵਾ ਸਕਦਾ ਜਿੰਨਾ ਵਿਧਾਇਕ ਪਿੰਕੀ ਨੇ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਬਿਨਾਂ ਪੱਖਪਾਤ ਦੇ ਹਲਕੇ ਦੇ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਸ਼ਹਿਰ ਵਿੱਚ ਨਵੀਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਲਗਵਾਈਆਂ ਗਈਆਂ ਅਤੇ ਵਾਰਡਾਂ ਵਿੱਚ ਗਾਰਡਨ ਜਿੰਮ ਵੀ ਲਗਵਾਏ ਗਏ ਤਾਂ ਜੋ ਕੋਈ ਵੀ ਗਰੀਬ ਆਦਮੀ ਜਿੰਮ ਜਾਣ ਤੋਂ ਵਾਂਝਾ ਨਾ ਰਹੇ।