Ferozepur News

ਬਾਬਾ ਸਾਹਿਬ ਡਾ: ਅੰਬੇਦਕਰ ਦੇ ਫਲਸਫੇ ਤੇ ਵਿਚਾਰਧਾਰਾ ਨੂੰ ਹਰ ਨਾਗਰਿਕ ਤੱਕ ਪਹੁਚਾਉਣ ਦੀ ਲੋੜ 

ਫਿਰੋਜ਼ਪੁਰ 14 ਅਪ੍ਰੈਲ 2017 ( )ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ.ਅੰਬੇਦਕਰ ਦੇ ਜਯੰਤੀ ਦਿਵਸ ਮੌਕੇ ਤੇ  ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ  ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਕਟਰ ਅੰਬੇਦਕਰ  ਦਾ 126 ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਪੋ੍ਰਗਰਾਮ ਦਾ ਆਯੋਜਨ ਸ੍ਰੀ ਪੱਲਵ ਸਰੇਸਠਾ ਜ਼ਿਲ੍ਹਾ ਭਲਾਈ ਅਫਸਰ ਵੱਲੋਂ ਕੀਤਾ ਗਿਆ।                  

ਪੋ੍ਰਗਰਾਮ ਵਿੱਚ ਵੱਖ^ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਭਲਾਈ ਵਿਭਾਗ ਵੱਲੋਂ ਪੀ.ਸੀ.ਆਰ. ਐਕਟ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਭਲਾਈ ਅਫਸਰ ਨੇ ਡਾਕਟਰ ਬੀ.ਆਰ.ਅੰਬੇਦਕਰ ਵੱਲੋਂ ਵੱਖ^ਵੱਖ ਖੇਤਰਾਂ ਚ* ਕੀਤੇ ਲਾਮਿਸਾਲ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਨੋਜਵਾਨ ਪੀੜ੍ਹੀ ਨੂੰ ਡਾ. ਬੀ.ਆਰ. ਅੰਬੇਦਕਰ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਤਰੱਕੀ ਅਤੇ ਸਮਾਜ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ। 

   ਪ੍ਰੋਗਰਾਮ ਦੌਰਾਨ ਵੱਖ^ਵੱਖ ਸੰਸਥਾਵਾਂ ਨਾਲ ਸਬੰਧਤ ਪਤਵੀਤਿਆਂ ਵੱਲੋਂ ਭਾਰਤ ਰਤਨ ਡਾਕਟਰ ਬੀ.ਆਰ.ਅੰਬੇਦਕਰ ਦੇ ਟੀਚਿਆ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 

ਇਸ ਮੌਕੇ ਸ੍ਰੀ ਮੁਲਖ ਰਾਜ ਕਨਵੀਨਰ, ਸ੍ਰੀ ਓਮ ਪ੍ਰਕਾਸ਼ ਕਨਵੀਨਰ, ਸ. ਸ਼ਿੰਗਾਰਾ ਸਿੰਘ ਸਕੱਤਰ, ਸ. ਹਰਜਿੰਦਰ ਸਿੰਘ ਸਹਾਇਕ ਸਕੱਤਰ, ਸ. ਹਰਜੀਤ ਸਿੰਘ ਕੈਸ਼ੀਅਰ ਸਮੇਤ ਹੋਰ ਕਮੇਟੀ ਮੈਂਬਰ, ਵੱਖ^ਵੱਖ ਪਿੰਡਾਂ ਦੇ ਸਰਪੰਚ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button