Ferozepur News

ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ 

ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ
ਗੌਰਵ ਮਾਣਿਕ
ਫਿਰੋਜ਼ਪੁਰ 29 ਜੁਲਾਈ 2022 –  ਆਮ ਆਦਮੀ ਪਾਰਟੀ  ਦੀ ਪੰਜਾਬ ਵਿੱਚ ਸਰਕਾਰ ਬਣਦਿਆਂ ਹੀ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਨੂੰ ਅਲੱਗ ਅਲੱਗ ਵਿਭਾਗਾਂ ਵੱਲੋਂ  ਅਮਲੀ ਜਾਮਾ ਪਹਿਨਾਉਣਾ ਜੰਗੀ ਪੱਧਰ ਤੇ ਸ਼ੁਰੂ ਕੀਤਾ ਹੋਇਆ ਹੈ ਇਸੇ ਲੜੀ ਦੇ ਤਹਿਤ ਹੀ ਅੱਜ ਫਿਰੋਜ਼ਪੁਰ ਵਿਚ  ਦੋ ਏਕੜ ਜਗ੍ਹਾ ਤੇ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ  ਬਾਗਬਾਨੀ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ   ਅਜਾਦੀ ਘੁਲਾਟੀਏ,ਰੱਖਿਆ ਸੇਵਾਵਾਂ, ਫੂਡ ਪ੍ਰੋੋਸੈਸਿੰਗ ਅਤੇ ਬਾਗਬਾਨੀ ਮੰਤਰੀ ਸਰਦਾਰ ਫੋੋਜਾ ਸਿੰਘ ਸਰਾਰੀ ਵੱਲੋੋ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਦੇ ਦਫਤਰ ਦਾ ਦੋੋਰਾ ਕੀਤਾ ਗਿਆ ਸੀ। ਇਸ ਦੋੋਰਾਨ ਉਹਨਾਂ ਦੇ ਧਿਆਨ ਵਿਚ ਆਇਆ ਕਿ ਪਿੰਡ ਮੱਲਵਾਲ ਦੇ ਇੱਕ ਵਿਅਕਤੀ ਵੱਲੋੋਂ ਨਜਾਇਜ ਤੋੋਰ ਤੇ ਵਿਭਾਗ ਦੀ ਲਗਭਗ 2 ਏਕੜ ਜਮੀਨ ਉੱਪਰ ਨਜਾਇਜ ਕਬਜਾ ਕੀਤਾ ਹੋੋਇਆ ਹੇੇੈ ਅਤੇ ਮੋੋਕੇ ਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਵਿਭਾਗ ਦੀ ਜਮੀਨ ਤੇ ਹੋੋਏ ਨਜਾਇਜ਼ ਕਬਜੇ ਨੂੰ ਛਡਵਾਇਆ ਜਾਵੇ ।
ਬਾਗਬਾਨੀ ਮੰਤਰੀ ਸਰਦਾਰ ਫੋੋਜਾ ਸਿੰਘ ਸਰਾਰੀ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲਿੰਦਰ ਕੋੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋੋਏ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਨਜਾਇਜ ਤੋੋਰ ਹੋੋਏ ਕਬਜੇ ਨੂੰ ਛਡਵਾ ਲਿਆ ਗਿਆ ਹੈ ਅਤੇ ਇਸ ਰਕਬੇ ਵਿਚ ਜਲਦ ਹੀ ਤਾਰਬੰਦੀ ਕਰਵਾ ਕੇ ਵਿਭਾਗੀ ਗਤੀਵਿਧੀਆਂ ਸੁਰੂ ਕਰ ਦਿੱਤੀਆਂ ਜਾਣਗੀਆਂ ।

Related Articles

Leave a Reply

Your email address will not be published. Required fields are marked *

Back to top button