ਬਲੱਡ ਬੈਂਕ ਵਿੱਚ ਖੂਨ ਦੀ ਕਮੀ ਨੂੰ ਦੇਖਦੇ ਹੋਏ , 54 ਸਵੈ ਇੱਛਕ ਵਿਅਕਤੀਆਂ ਵੱਲੋ ਖੂਨਦਾਨ ਕੀਤਾ
ਬਲੱਡ ਬੈਂਕ ਵਿੱਚ ਖੂਨ ਦੀ ਕਮੀ ਨੂੰ ਦੇਖਦੇ ਹੋਏ , 54 ਸਵੈ ਇੱਛਕ ਵਿਅਕਤੀਆਂ ਵੱਲੋ ਖੂਨਦਾਨ ਕੀਤਾ
ਗੁਰੂਹਰਸਹਾਏ: ਆਜ਼ਾਦੀ ਕਾ ਅੰਮ੍ਰਿਤ ਮੋਹਤਸਵ ਜਿਲ੍ਹਾ ਫਿਰੋਜ਼ਪੁਰ ਦੇ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਨੂੰ ਦੇਖਦੇ ਹੋਏ ਸ੍ਰੀਮਤੀ ਅਮ੍ਰਿੰਤ ਸਿੰਘ, ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦੀ ਰਹਿਨੁਮਾਈ ਅਨੁਸਾਰ ਗੁਰੂਹਰਸਹਾਏ ਦੀਆਂ ਸਮਾਜਸੇਵੀ ਸੰਸਥਾਵਾਂ ਨਿਤਨੇਮ ਸਿਮਰਣ ਸੇਵਾ ਸੁਸਾਇਟੀ, ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ, ਭਾਰਤ ਵਿਕਾਸ ਪ੍ਰੀਸ਼ਦ ਅਤੇ ਹਕੀਮ ਕਿਸ਼ੋਰੀ ਲਾਲ ਐਜੂਕੇਸ਼ਨ ਅਤੇ ਚੈਰੀਟੇਬਲ ਸੁਸਾਇਟੀ, ਗੁਰੂਹਰਸਹਾਏ ਵੱਲੋਂ ਸੰਯੂਕਤ ਰੂਪ ਵਿੱਚ ਮਿਸ਼ਨ ਹਸਪਤਾਲ, ਗੁਰੂਹਰਸਹਾਏ ਵਿਖੇ ਖੂਨਦਾਨ ਖੂਨਦਾਨ ਕੈਂਪ ਡਾ: ਪ੍ਰਵੀਨ ਗੁਪਤਾ ਦੀ ਦੇਖ—ਰੇਖ ਵਿੱਚ ਲਗਾਇਆ ਗਿਆ ਹੈ।
ਇਸ ਕੈਂਪ ਵਿੱਚ 54 ਸਵੈ ਇੱਛਕ ਵਿਅਕਤੀਆਂ ਵੱਲੋ ਖੂਨਦਾਨ ਕੀਤਾ ਗਿਆ । ਇਸ ਕੈਂਪ ਤੋਂ ਪ੍ਰਾਪਤ ਖੂਨ ਐਕਸੀਡੈਂਟ ਕੇਸਾਂ ਵਿੱਚ ਜਖਮੀ ਹੋਏ ਅਤੇ ਹੋਰ ਕੈਂਸਰ ਅਤੇ ਥੈਲੇਸੀਮੀਆਂ ਆਦਿ ਬੀਮਾਰੀਆਂ ਤੋਂ ਪੀੜਤਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨਾਂ ਦੀਆਂ ਜਾਣਾ ਬਚਾਈਆਂ ਜਾ ਸਕਣ। ਇਸ ਕੈਂਪ ਵਿੱਚ ਸ੍ਰੀ ਅਸ਼ੋਕ ਬਹਿਲ ਸਕੱਤਰ, ਜਿ਼ਲ੍ਹਾ ਰੈੰਡ ਕਰਾਸ ਸ਼ਾਖਾ, ਫਿ਼ਰੋਜ਼ਪੁਰ ਵਿਸ਼ੇਸ ਤੌਰ ਤੇ ਪੁਜੇ ਉਨ੍ਹਾ ਨੇ ਕਿਹਾ ਕਿ ਜਿਨ੍ਹਾ ਸੰਸਥਾਵਾਂ ਦੇ ਮੈਂਬਰ ਨੇ ਇਸ ਖੂਨਦਾਨ ਕੈਂਪ ਵਿੱਚ ਭਾਗ ਲਿਆ ਹੈ ਉਹ ਸਾਰੇ ਹੀ ਵਧਾਈ ਦੇ ਪਾਤਰ ਹੋ ਅਤੇ ਇਨ੍ਹਾ ਸੰਸਥਾਵਾਂ ਦੇ ਵੰਲਟੀਅਜ ਨੂੰ ਆਪੀਲ ਕੀਤੀ ਕਿ ਉਹ ਆਗੇ ਤੋਂ ਇਸ ਇਸ ਖੂਨਦਾਨ ਲਹਿਰ ਨਾਲ ਜੁੜੇ ਰਹਿਣ।
ਇਸ ਕੈਂਪ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਮਹਿੰਦਰਪਾਲ ਬਜਾਜ, ਨਿਤਨੇਮ ਸਿਮਰਣ ਸੇਵਾ ਸੁਸਾਇਟੀ ਦੇ ਸ੍ਰੀ ਹਰਪ੍ਰੀਤ ਸਿੰਘ ਸੋਢੀ, ਸ.ਜੋਗਿੰਦਰ ਸਿੰਘ, ਸ ਨਿਸ਼ਾਨ ਸਿੰਘ,ਸ ਜਗਮੀਤ ਸਿੰਘ, ਸ ਬਲਦੇਵ ਸਿੰਘ, ਸੋਨੂੰ ਧਵਨ, ਸ ਵਿਜੇ ਸਿੰਘ, ਸ ਅਮਨਦੀਪ ਅਤੇ ਸਖਮਨੀ ਸੇਵਾ ਸੋਸਾਇਟੀ ਦੇ ਸ ਸੁਖਚੈਨ ਸਿੰਘ,ਸ ਗੁਰਿੰਦਰ ਸਿੰਘ, ਸ ਬਲਕਾਰ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਸ੍ਰੀ ਪਵਨ ਗੰਧਾਰੀ,ਸ੍ਰੀ ਗੌਰਵ ਮੁਜੰਲ, ਸ੍ਰੀ ਸੰਦੀਪ ਮਦਾਨ, ਸ੍ਰੀ ਅਸੋ਼ਕ ਮੌਗਾ, ਸ੍ਰੰੀ ਸੰਜੀਵ ਮੌਗਾ ਅਤੇ ਐਚ .ਕੇ. ਐਲ. ਐਜੂਕੇਸ਼ਨ ਦੇ ਡਾਕਟਰ ਪ੍ਰਦੀਪ ਗੁਪਤਾ ਅਤੇ ਸੀ.ਓ ਮੈਡਲ ਸਮਿਕਸ਼ਾ ਅਤੇ ਐਚ ਕੇ ਐਲ ਨਰਸਿੰਗ ਦੇ ਵਿਦਿਆਰਥੀਆਂ ਨੇ ਵਧ—ਚੜ ਕੇ ਭਾਗ ਲਿਆ ।