ਬਲਾਕ ਜੀਰਾ, ਘੱਲ ਖੁਰਦ ਅਤੇ ਗੁਰੂਹਰਸਹਾਏ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ
ਬਲਾਕ ਜੀਰਾ, ਘੱਲ ਖੁਰਦ ਅਤੇ ਗੁਰੂਹਰਸਹਾਏ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ
ਫ਼ਿਰੋਜ਼ਪੁਰ, 10 ਸਤੰਬਰ 2024:
ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ 10 ਸਤੰਬਰ 2024 ਨੂੰ ਦੂਜੇ ਦਿਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਬਲਾਕ ਘੱਲ ਖੁਰਦ, ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਵਿਖੇ ਬਲਾਕ ਗੁਰੂਹਰਸਹਾਏ ਅਤੇ ਸਸਸ ਸਕੂਲ(ਲੜਕੇ) ਜੀਰਾ ਵਿਖੇ ਬਲਾਕ ਜੀਰਾ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਵਿੱਚ ਅੰਡਰ 14, 17 ਅਤੇ 21 ਲੜਕਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਗੁਰੂਹਰਸਹਾਏ ਵਿਖੇ ਗੇਮ ਅਥਲੈਟਿਕਸ ਲੰਬੀ ਛਾਲ ਲੜਕਿਆਂ ਵਿੱਚ ਅੰਡਰ 14 ਵਿੱਚ ਜਸ਼ਨਦੀਪ ਸਿੰਘ ਸ.ਮਿ.ਸ ਗੁਰੂਹਰਸਹਾਏ ਨੇ ਪਹਿਲਾ, ਕੁਲਵੀਰ ਸਿੰਘ ਵਾਸਲ ਮੋਹਨ ਕੇ ਨੇ ਦੂਸਰਾ ਅਤੇ ਗੁਰਵਿੰਦਰ ਸਿੰਘ ਵਾਸਲ ਮੋਹਨ ਕੇ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਸ਼ਾਟ ਪੁਟ ਵਿੱਚ ਨਵਦੀਪ ਸਿੰਘ ਜੇ.ਐਨ.ਆਈ ਨੇ ਪਹਿਲਾ, ਮਨਮੀਤ ਥਿੰਦ ਠਠੇਰਾ ਨੇ ਦੂਸਰਾ ਅਤੇ ਮਾਨਵ ਸਿੰਘ ਲਾੜੀਆ ਪਿੰਡ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 21 ਵਿੱਚ ਸਾਹਿਲ ਪ੍ਰੀਤ ਸਿੰਘ ਮੋਹਨ ਕੇ ਹਿਠਾੜ ਨੇ ਪਹਿਲਾ, ਅਮ੍ਰਿਤ ਸਿੱਧੂ ਹਾਮਦ ਨੇ ਦੂਸਰਾ ਅਤੇ ਬਲਰਾਜ ਸਿੰਘ ਛਾਂਗਾ ਰਾਏ ਉਤਾੜ ਨੇ ਤੀਸਰਾ ਸਥਾਨ ਹਾਸਲ ਕੀਤਾ।
ਬਲਾਕ ਘੱਲ ਖੁਰਦ ਵਿਖੇ ਗੇਮ ਕਬੱਡੀ ਸਰਕਲ ਸਟਾਈਲ(ਲੜਕਿਆਂ) ਵਿੱਚ ਅੰਡਰ 14 ਵਿੱਚ ਵਾੜਾ ਭਾਈ ਨੇ ਪਹਿਲਾਂ ਅਤੇ ਬੱਗੇ ਕੇ ਪਿੱਪਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਲੱਲੇ ਨੇ ਪਹਿਲਾ, ਵਾੜਾ ਭਾਈ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 21 ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸ਼ੁਕੂਰ ਨੇ ਪਹਿਲਾਂ ਅਤੇ ਸ਼ਾਹ ਸ਼ਕੂਰ ਕਲੱਬ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਬਲਾਕ ਜ਼ੀਰਾ ਵਿਖੇ ਵਾਲੀਬਾਲ ਗੇਮ ਵਿੱਚ ਅੰਡਰ 17 ਵਿੱਚ ਬਹਿਕ ਗੁੱਜਰ ਨੇ ਪਹਿਲਾ ਅਤੇ ਜੈਨ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਇਸੇ ਤਰ੍ਹਾਂ ਅੰ-21 ਵਿੱਚ ਬਾਬਾ ਜੱਸ ਕਲੱਬ ਨੇ ਪਹਿਲਾ, ਬਹਿਕ ਗੁੱਜਰ ਨੇ ਦੂਸਰਾ ਅਤੇ ਚੋਹਲਾ ਕਲੱਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੇਮ ਫੁੱਟਬਾਲ ਅੰਡਰ 17 ਵਿੱਚ ਏ.ਪੀ.ਐਸ ਜ਼ੀਰਾ ਨੇ ਪਹਿਲਾ, ਜੀਵਨ ਮੱਲ ਸਸਸ ਸਕੂਲ ਜ਼ੀਰਾ ਨੇ ਦੂਸਰਾ ਅਤੇ ਐਸ.ਐਸ.ਐਸ ਕਸੋਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਰ ਕੋਚ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਰਹੇ।