Ferozepur News

ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੇ ਪੀ.ਆਰ ਚੌਕੀਦਾਰ ਦਇਆ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਸਮੂਹ ਮੁਲਾਜ਼ਮ ਸਾਥੀਆ ਨੂੰ ਇਕੱਠੇ ਹੋ ਕੇ ਯੂਨੀਅਨ ਦੀਆਂ ਸੇਵਾਵਾਂ ਨਿਭਾਉਣ ਦੀ ਕੀਤੀ ਅਪੀਲ

ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੇ ਪੀ.ਆਰ ਚੌਕੀਦਾਰ ਦਇਆ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਸਮੂਹ ਮੁਲਾਜ਼ਮ ਸਾਥੀਆ ਨੂੰ ਇਕੱਠੇ ਹੋ ਕੇ ਯੂਨੀਅਨ ਦੀਆਂ ਸੇਵਾਵਾਂ ਨਿਭਾਉਣ ਦੀ ਕੀਤੀ ਅਪੀਲ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਅਧੂਰੀ ਪੇ-ਕਮਿਸ਼ਨ ਦੀ ਰਿਪੋਰਟ ਮੁਲਾਜ਼ਮਾਂ ਵੱਲੋਂ ਕੀਤੀ ਰੱਦ

ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੇ ਪੀ.ਆਰ ਚੌਕੀਦਾਰ ਦਇਆ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਫਿਰੋਜ਼ਪੁਰ 30 ਜੂਨ 2021  : ਫੂਡ ਸਪਲਾਈ ਦਫ਼ਤਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੈਬਰ ਦਇਆ ਸਿੰਘ ਦੀ ਸੇਵਾ-ਮੁਕਤੀ ਦੇ  ਮੌਕੇ ਤੇ ਸਮੂਹ ਸਟਾਫ਼ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।

ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ, ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਦੇ ਇੰਸਪੈਕਟਰ ਹੰਸਰਾਜ, ਇੰਸਪੈਕਟਰ ਬਾਜਚੰਦ, ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ ਦਿ ਕਲਾਸ ਫੋਰਥ ਯੂਨੀਅਨ ਫਿਰੋਜ਼ਪੁਰ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਅਵਤਾਰ ਮੁੱਖ ਸਲਾਹਕਾਰ, ਚਰਨਜੀਤ ਸਿੰਘ ਜਨਰਲ ਸਕੱਤਰ ਫੂਡ ਸਪਲਾਈ ਵਿਭਾਗ ਅਤੇ ਫੂਡ ਸਪਲਾਈ ਕੇਂਦਰ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਬਲਵੀਰ ਸਿੰਘ, ਸਮੇਤ ਪੂਰੇ ਸਟਾਫ ਨੇ ਦਇਆ ਸਿੰਘ ਨੂੰ ਸਨਮਾਨ  ਚਿੰਨ੍ਹ  ਦੇ  ਕੇ  ਸਨਮਾਨਿਤ  ਕੀਤਾ।

ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ, ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਦੇ ਇੰਸਪੈਕਟਰ ਹੰਸਰਾਜ, ਇੰਸਪੈਕਟਰ ਬਾਜਚੰਦ ਨੇ ਦੱਸਿਆ  ਕਿ  ਦਇਆ ਸਿੰਘ ਵੱਲੋਂ  ਆਪਣੇ 38  ਸਾਲ 6 ਮਹੀਨੇ ਅਤੇ 6 ਦਿਨ  ਦੇ  ਕਾਰਜਕਾਲ  ਦੌਰਾਨ  ਦਫ਼ਤਰ ਫੂਡ ਸਪਲਾਈ ਵਿਭਾਗ  ਵਿਚ  ਚੰਗੀਆਂ  ਸੇਵਾਵਾਂ ਨਿਭਾਉਣ  ਤੇ   ਉਨ੍ਹਾਂ  ਦਾ  ਨਿੱਘਾ  ਸਵਾਗਤ  ਕੀਤਾ  ਜਾ  ਰਿਹਾ  ਹੈ।  ਉਨ੍ਹਾਂ  ਨੇ  ਸੇਵਾ  ਮੁਕਤ  ਹੋਏ ਦਇਆ ਸਿੰਘ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਦਇਆ ਸਿੰਘ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਭਾਗ ਵਿਚ ਲੰਬੇ ਸਮੇ ਤੋ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਆਪਣੇ ਕੰਮ ਨੂੰ ਮਿਹਨਤ ਅਤੇ ਲਗਨ ਨਾਲ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਦਇਆ ਸਿੰਘ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਇਲਾਵਾ ਜੋ ਵੀ ਦਫ਼ਤਰੀ ਕੰਮ ਸੌਂਪਿਆ ਗਿਆ, ਉਨ੍ਹਾਂ ਬੜੀ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਦਇਆ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।

ਇਸ ਤੋ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ  ਨੇ ਸੰਬੋਧਨ ਕਰਦਿਆਂ ਸਾਥੀ ਦਇਆ ਸਿੰਘ  ਨੂੰ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਥੀ ਵੱਲੋ ਆਪਣੀ 38 ਸਾਲ 6 ਮਹੀਨੇ ਅਤੇ 6 ਦਿਨ ਦੀ ਨੌਕਰੀ ਪੂਰੀ ਇਮਾਨਦਾਰੀ ਅਤੇ ਬੇਦਾਗ਼ ਰਹਿ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਥੀ ਦਇਆ ਸਿੰਘ ਗੁਰੂ ਘਰ ਨਾਲ ਜੁੜੇ ਹੋਣ ਦੇ ਨਾਲ ਨਾਲ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ। ਉਨ੍ਹਾਂ ਮੁਲਾਜ਼ਮ ਸਾਥੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤਾ ਗਿਆ 6ਵਾਂ ਪੇ-ਕਮਿਸ਼ਨ ਮੁਲਾਜਮਾ ਨੇ ਅਧੂਰਾ ਪੇ-ਕਮਿਸ਼ਨ ਕਿਹ ਕੇ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਸ ਪੇ-ਕਮਿਸ਼ਨ ਨਾਲ ਮੁਲਾਜ਼ਮਾਂ ਦੀ ਤਨਖਾਹ ਵਿਚ ਕੋਈ ਵੀ ਵਾਧਾ ਨਹੀਂ ਹੋਵੇਗਾਂ ਸਗੋਂ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਪੇ-ਕਮਿਸ਼ਨ ਜਲਦੀ ਰਿਵਾਏਜ ਕੀਤਾ ਜਾਵੇ ਨਹੀ ਤਾਂ ਵੱਡੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਸੁਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਪ੍ਰੈਸ ਸਕੱਤਰ, ਵਿਨੋਦ ਕੁਮਾਰ, ਰਾਮ ਦਿਆਲ, ਰਾਜ ਕੁਮਾਰ, ਰਾਜਾ ਰਾਮ, ਅਸ਼ੋਕ ਕੁਮਾਰ, ਪਿੱਪਲ ਸਿੰਘ, ਰਾਮ ਸ਼ਰਮ, ਮੁਲਖ ਰਾਜ, ਮੁੱਖਣ ਚੰਦ ਸਮੇਤ ਵੱਡੀ ਗਿਣਤੀ ਵਿਚ ਦਇਆ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਅੰਤ ਵਿਚ ਦਇਆ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button