Ferozepur News

ਫਿਲਮ ਅਭਿਨੇਤਾ ਸਲਮਾਨ ਖਾਨ ਅਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਵਾਲਮੀਕਿ ਸਮਾਜ ਨੇ ਫੂਕਿਆ ਪੁਤਲਾ

ਗੁਰੂਹਰਸਹਾਏ, 24 ਦਸੰਬਰ (ਪਰਮਪਾਲ ਗੁਲਾਟੀ)- ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਗੁਰੂਹਰਸਹਾਏ ਵਲੋਂ ਸਥਾਨਕ ਸ਼ਹਿਰ ਦੇ ਲਾਈਟਾਂ ਵਾਲਾ ਚੌਂਕ ਵਿਚ ਫਿਲਮ ਅਭਿਨੇਤਾ ਸਲਮਾਨ ਖਾਨ ਅਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕੀਤੀ ਗਈ। ਇਹ ਰੋਸ ਪ੍ਰਦਰਸ਼ਨ ਆਦਰਸ਼ ਨਗਰ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਲਾਈਟਾਂ ਵਾਲੇ ਚੌਂਕ ਵਿਚ ਪੁੱਜਿਆ। ਇਸ ਮੌਕੇ ਪੰਜਾਬ ਕਾਰਜਕਾਰੀ ਮੈਂਬਰ ਬੂਟਾ ਪ੍ਰਧਾਨ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਨੇ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਰਾਹੀਂ ਵਾਲਮੀਕਿ ਸਮਾਜ ਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ, ਜਿਸ ਕਰਕੇ ਦੇਸ਼ ਭਰ ਦੇ ਵਾਲਮੀਕਿ ਸਮਾਜ ਦੇ ਦਿਲਾਂ ਵਿਚ ਵਾਲਮੀਕਿ ਸਮਾਜ ਨੂੰ ਠੇਸ ਪਹੁੰਚੀ ਹੈ। ਜਿਲ•ਾ ਪ੍ਰਧਾਨ ਪਿੱਪਲ ਸਹੋਤਾ ਨੇ ਦੱਸਿਆ ਕਿ ਜੇਕਰ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਨੇ ਵਾਲਮੀਕਿ ਸਮਾਜ ਤੋਂ ਮੁਆਫ਼ੀ ਨਾ ਮੰਗੀ ਤਾਂ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸੰਘਰਸ਼ ਕਰਾਂਗੇ। ਪੁਤਲਾ ਫੂਕ ਪ੍ਰਦਰਸ਼ਨ ਕਰਨ ਮੌਕੇ ਵੀਰ ਬਿੱਟੂ ਪਠਾਨ ਬਲਾਕ ਪ੍ਰਧਾਨ, ਵੀਰ ਦਇਆ ਰਾਮ ਸ਼ਾਖਾ ਪ੍ਰਧਾਨ ਗੁਰੂਹਰਸਹਾਏ, ਵੀਰ ਗੌਰਵ ਬੱਡਗੁੱਜਰ ਵਾਈਸ ਪ੍ਰਧਾਨ, ਦੀਪਕ ਚਾਂਵਰੀਆਂ ਸ਼ਾਖਾ ਯੂਥ ਪ੍ਰਧਾਨ ਗੁਰੂਹਰਸਹਾਏ, ਸਾਗਰ ਕੁਮਾਰ, ਸੋਨੂੰ, ਸਿਕੰਦਰ, ਸੁਰੇਸ਼, ਰਾਜ ਕੁਮਾਰ, ਸੁਨੀਲ ਕੁਮਾਰ, ਪਾਰਸ, ਵੀਰੂ ਕੁਮਾਰ, ਵੀਰ ਬਿੱਟੂ, ਗੁਰਚਰਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਵਾਲਮੀਕਿ ਸਮਾਜ ਦੇ ਲੋਕ ਹਾਜ਼ਰ ਸਨ।

Related Articles

Check Also
Close
Back to top button