ਫਿਰੋਜ਼ਪੁਰ ਜ਼ਿਲੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਜਾਰੀ
ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ 20 ਅਤੇ ਮਮਦੋਟ ਵਿਚ 55 ਹੈਲਥ ਵਰਕਰਾਂ ਨੂੰ ਕੋਵਿਡ ਦਾ ਟੀਕਾ ਲਾਇਆ ਗਿਆ
ਫਿਰੋਜ਼ਪੁਰ ਜ਼ਿਲੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਜਾਰੀ
ਫਿਰੋਜ਼ਪੁਰ ਜ਼ਿਲੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਜਾਰੀ
ਫਿਰੋਜ਼ਪੁਰ, 19.1.2021: ਸਿਹਤ ਵਿਭਾਗ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਕਰੋਨਾ ਵਿਰੋਧੀ ਟੀਕਾਕਰਨ ਮੁਹਿੰਮ ਲਗਾਾਤਰ ਜਾਰੀ ਹੈ।ਮੁਹਿਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ਼ ਨੇ ਕਿਹਾ ਕਿ ਵਿਭਾਗ ਵੱਲੋਂ ਅੱਜ ਜ਼ਿਲਾ ਹਸਪਤਾਲ਼ ਫਿਰੋਜ਼ਪੁਰ,ਸੀ.ਐਚ.ਸੀ.ਮਮਦੋਟ ਅਤੇ ਮਖੂ ਵਿਖੇ ਕੋਵਿਡ ਟੀਕਾਕਰਨ ਕੀਤਾ ਗਿਆ ।
ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ 20 ਅਤੇ ਮਮਦੋਟ ਵਿਚ 55 ਹੈਲਥ ਵਰਕਰਾਂ ਨੂੰ ਕੋਵਿਡ ਦਾ ਟੀਕਾ ਲਾਇਆ ਗਿਆ।
ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਅੱਜ ਜ਼ਿਲਾ ਐਨ.ਐਚ.ਐਮ.ਯੂਨਿਟ ਵੱਲੋਂ ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ ਦੀ ਅਗਵਾਈ ਵਿੱਚ ਇਹ ਟੀਕਾ ਲਗਵਾਇਆ।ਅੱਜ ਟੀਕਾ ਲਗਵਾਉਣ ਵਾਲਿਆਂ ਵਿੱਚ ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ, ਜ਼ਿਲਾ ਮਾਨਿਟਰਿੰਗ ਅਤੇ ਇਵੈਲਯੂਏਸ਼ਨ ਅਫਸਰ ਦੀਪਕ ਕੁਮਾਰ,ਜ਼ਿਲਾ ਅਕਾੳਂਟੈਂਟ ਰਵੀ ਚੋਪੜਾ,ਜਿਲਾ ਅੰਕੜਾ ਸਹਾਇਕ ਸੁਖਦੇਵ ਰਾਜ ਅਤੇ ਵਿਕਾਸ ਕੁਮਾਰ ਨੇ ਇਹ ਟੀਕਾ ਲਗਵਾਇਆ।ਟੀਕਾਕਰਨ ਤੋਂ ਬਾਅਦ ਅਬਜ਼ਰਵੇਸ਼ਨ ਵਿੱਚ ਰੱਖੇ ਜਾਣ ਵਾਲਾ ਅੱਧਾ ਘੰਟਾ ਗੁਜ਼ਰ ਜਾਣ ਬਾਅਦ ਸਾਰੇ ਸਟਾਫ ਨੇ ਕਿਹਾ ਉਹ ਟੀਕਾਕਰਨ ਬਾਅਦ ਪੂਰੀ ਤਰਾਂ ਫਿਟ ਐਂਡ ਫਾਈਨ ਹਨ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ: ਸਤਪਾਲ ਭਗਤ ਨੇ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ।ਇਸ ਵੈਕਸੀਨ ਦੀ ਟਰਾਂਸਪੋਰਟਸ਼ਨ ਅਤੇ ਸਟੋਰੇਜ਼ ਵਿੱਚ ਵਿਭਾਗੀ ਗਾਈਡ ਲਾਈਨਜ਼ ਮੁਤਾਬਿਕ ਮੁਕੰਮਲ ਕੋਲਡ ਚੇਨ ਮੇਨਟੇਨ ਕੀਤੀ ਜਾਂਦੀ ਹੈ ਅਤੇ ਟੀਕਾਕਰਨ ਲਈ ਪੁਰੀ ਤਰਾਂ ਸਿਖਿਅਤ ਸਟਾਫ ਵੱਲੋਂ ਲਗਾਇਆ ਜਾਂਦਾ ਹੈ।ਸਿਵਲ ਸਰਜਨ ਡਾ: ਰਾਜਿੰਦਰ ਰਾਜ ਵੱਲੋਂ ਸਮੂੰਹ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਨੂੰ ਇਸ ਟੀਕਾਕਰਨ ਲਈ ਆਪਣੇ ਆਪ ਅੱਗੇ ਆਉਣ ਦੀ ਅਪੀਲ ਕੀਤੀ ਹੈ।