Ferozepur News

ਖੱਤਰੀ ਵੈਲਫੇਅਰ ਸਭਾ ਨੇ ਫਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਦੇ ਕੋਲ ਲਗਾਇਆ ਲੰਗਰ

11FZR05Pਫਿਰੋਜ਼ਪੁਰ 11 ਮਈ (ਏ.ਸੀ.ਚਾਵਲਾ) ਖੱਤਰੀ ਵੈਲਫੇਅਰ ਸਭਾ (ਰਜਿ.) ਫਿਰੋਜਪੁਰ ਦੇ ਪ੍ਰਧਾਨ ਤਰਸੇਮ ਬੇਦੀ ਅਤੇ ਚੇਅਰਮੈਨ ਸੁਭਾਸ਼ ਚੌਧਰੀ ਦੀ ਦੇਖ ਰੇਖ ਵਿਚ ਅੱਜ ਫਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਦੇ ਕੋਲ ਊਸ਼ਾ ਮਾਤਾ ਦੇ ਮੰਦਰ ਵਿਖੇ ਲੰਗਰ ਲਗਾਇਆ ਗਿਆ। ਸਭਾ ਦੇ ਦੂਜੇ ਮੈਂਬਰਾਂ ਪ੍ਰਵੀਨ ਤਲਵਾੜ, ਕਿਸ਼ਨ ਚੰਦਰ ਟੰਡਨ, ਪ੍ਰਸ਼ੋਤਮ ਮਹਿਤਾ ਅਤੇ ਪ੍ਰਵੀਨ ਮਲਹੋਤਰਾ ਵਲੋਂ ਆਉਂਦੇ ਜਾਂਦੇ ਰਾਹਗਿਰਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਪ੍ਰਧਾਨ ਤਰਸੇਮ ਬੇਦੀ ਅਤੇ ਰਜਿੰਦਰ ਮਲੋਹਤਰਾ ਨੇ ਕਿਹਾ ਕਿ ਇਹ ਸਭਾ ਪਹਿਲਾ ਵੀ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ•ਾ ਸਮਾਜ ਦੀ ਸੇਵਾ ਕਰਦੀ ਰਹੇਗੀ। ਇਸ ਮੌਕੇ ਪਵਨ ਭੰਡਾਰੀ, ਸੁਰਿੰਦਰ ਬੇਰੀ, ਕੁਲਦੀਪ ਮੈਣੀ, ਦੀਪਕ ਧਵਨ, ਕੇਵਲ ਕ੍ਰਿਸ਼ਨ, ਰਵੀ ਧਵਨ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button