Ferozepur News

ਫਿਰੋਜ਼ਪੁਰ ਸ਼ਹਿਰ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਬਨਿਆ ਰੋਲ ਮਾਡਲ, ਫਿਰੋਜ਼ਪੁਰ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦੀ ਕਾਰਗੁਜਾਰੀ ਸਦਕਾ ਪੰਜਾਬ ਭਰ ਵਿਚ ਫਿਰੋਜ਼ਪੁਰ ਰੀਜਨ ਦਾ ਵਧਇਆ ਮਾਨ

ਫਿਰੋਜ਼ਪੁਰ ਸ਼ਹਿਰ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਬਨਿਆ ਰੋਲ ਮਾਡਲ, ਫਿਰੋਜ਼ਪੁਰ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦੀ ਕਾਰਗੁਜਾਰੀ ਸਦਕਾ ਪੰਜਾਬ ਭਰ ਵਿਚ ਫਿਰੋਜ਼ਪੁਰ ਰੀਜਨ ਦਾ ਵਧਇਆ ਮਾਨ

ਫਿਰੋਜ਼ਪੁਰ ਸ਼ਹਿਰ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਬਨਿਆ ਰੋਲ ਮਾਡਲ, ਫਿਰੋਜ਼ਪੁਰ ਸੋਲਿਡ ਵੇਸਟ ਮੈਨੇਜਮੈਂਟ ਯੂਨਿਟ ਦੀ ਕਾਰਗੁਜਾਰੀ ਸਦਕਾ ਪੰਜਾਬ ਭਰ ਵਿਚ ਫਿਰੋਜ਼ਪੁਰ ਰੀਜਨ ਦਾ ਵਧਇਆ ਮਾਨ

ਫਿਰੋਜ਼ਪੁਰ 09 ਅਗਸਤ 2020 ਪੰਜਾਬ ਸਰਕਾਰ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਦੀਆ ਹਦਾਇਤਾ ਅਨੁਸਾਰ ਪੂਰੇ ਪੰਜਾਬ ਭਰ ਵਿਚ ਡੋਰ ਟੂ ਡੋਰ ਕੁਲੇਕਸ਼ਨ, ਕੱਚਰੇ ਨੂੰ ਅਲਗ-ਅਲਗ ਰੂਪਾ ਵਿਚ ਨਿਪਟਾਰਾ ਕਰਨਾ, ਜਿਸ ਵਿਚ ਕਿਚਨ ਵੇਸਟ ਤੋ ਜੈਵਿਕ ਖਾਦ ਬਨਾਉਣਾ, ਸੁੱਕੇ ਕੱਚਰੇ ਤੋ ਰੀਸਾਇਕਲ ਮਟੀਰੀਅਲ ਨੂੰ ਛਾਟ ਕੇ ਉਸ ਦੀ ਮਟੀਰੀਅਲ ਦੀ ਮੁੱੜ ਵਰਤੋ ਅਤੇ ਵਿਕਰੀ ਕਰਨੀ, ਇਲੇਕਟਰੋਨਿਕ ਵੇਸਟ ਅਤੇ ਡੋਮੈਸਟਿਕ ਹਜਾਰਡੋਜ ਵੇਸਟ ਦਾ ਅਲਗ-ਅਲਗ ਨਿਪਟਾਰਾ ਕਰਨਾ ਸ਼ਾਮਲ ਹੈ। ਇਸ ਤੋ ਇਲਾਵਾ ਉਸਾਰੀ ਕਰਨ ਉਪਰੰਤ ਬਚੇ ਹੋਏ ਮਲਬੇ (ਕੰਸਟਰਕਸ਼ਨ ਐਡ ਡੈਮੋਲੇਸ਼ਨ ਵੇਸਟ) ਦਾ ਅਲਗ ਰੂਪ ਵਿਚ ਨਿਪਟਾਰਾ ਕਰਨ ਵਰਗੀਆ ਹਦਾਇਤਾ ਜਾਰੀ ਕੀਤੀਆ ਗਈਆ ਸਨ। ਜਿਸ ਅਨੁਸਾਰ ਫਿਰੋਜ਼ਪੁਰ ਰੀਜਨ ਦੀਆ ਸਮੂਹ ਨਗਰ ਕੌਂਸਲਾ/ਨਗਰ ਪੰਚਾਇਤਾ ਵਲੋਂ ਆਪਣੇ ਪੱਧਰ ਤੇ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਨੁਸਾਰ ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਪਹਿਲ ਕਦਮੀ ਕਰਦੇ ਹੋਏ ਪੂਰੇ ਪੰਜਾਬ ਭਰ ਵਿਚ ਇਕ ਨਿਵੇਕਲੇ ਰੂਪ ਵਿਚ ਮਲਟੀਪਰਪਜ਼ ਯੂਨਿਟ ਤਿਆਰ ਕੀਤਾ ਗਿਆ ਹੈ। ਜਿਸ ਵਿਚ ਸ਼ਹਿਰ ਦੇ ਲਗਭਗ 8 ਵਾਰਡਾ ਦਾ ਲਗਭਗ 10 ਟਨ ਕੱਚਰੇ ਦਾ ਰੋਜਾਨਾ ਨਿਪਟਾਰਾ ਕੀਤਾ ਜਾਦਾ ਹੈ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਯੂਨਿਟ ਸ਼ਹਿਰ ਦੇ ਮਾਲਰੋਡ ਉਪਰ ਸਥਿਤ ਹੈ। ਇਸ ਯੂਨਿਟ ਦੇ ਆਸ-ਪਾਸ ਕਮਰਸ਼ੀਅਲ ਏਰੀਆ ਹੈ। ਇਸ ਯੂਨਿਟ ਦੇ ਅੰਦਰ ਗਿਲੇ ਕੂੜੇ ਤੋ ਖਾਦ ਬਨਾਉਣ ਲਈ 25 ਕੰਪੋਸਟ ਯੂਨਿਟ ਹਨ ਅਤੇ ਸੁੱਕੇ ਕੂੜੇ ਨੂੰ ਅਲਗ-ਅਲਗ ਚੈਬਰਾ ਵਿਚ ਰੱਖਣ ਲਈ ਜਿਵੇ ਕਿ ਪਲਾਸਟਿਕ, ਕੱਚ ਦੀਆ ਬੋਤਲਾ, ਗੱਲਾ, ਰਬੜ, ਲੋਹਾ, ਸਟੀਲ ਆਦਿ ਲਈ 7 ਚੈਂਬਰ ਬਨਾਏ ਗਏ ਹਨ। ਇਸ ਤੋ ਇਲਾਵਾ ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਛਤਿਸਗੜ੍ਹ ਅੰਬਿਕਾਪੁਰ ਦੀ ਤਰਜ ਤੇ ਇਕ ਮਾਈਕਰੋ ਸੈਗਰੀਗੇਸ਼ਨ ਯੁਨਿਟ ਵੀ ਤਿਆਰ ਕੀਤਾ ਗਿਆ ਹੈ। ਇਸ ਮਾਈਕਰੋ ਸੈਗਰੀਗੇਸ਼ਨ ਯੁਨਿਟ ਵਿਚ ਸੁੱਕੇ ਕੱਚਰੇ ਦੇ ਮਟੀਰੀਅਲ ਨੂੰ ਹੋਰ ਅੱਗੇ ਮਾਈਕਰੋ ਸੈਗਰੀਗੇਸ਼ਨ ਕਰਨ ਉਪਰੰਤ ਇਸ ਨੂੰ 30 ਪ੍ਰਕਾਰ ਦੇ ਅਲਗ-ਅਲਗ ਮਾਈਕਰੋ ਸੈਗਰੀਗੇਸ਼ਨ ਯੂਨਿਟ ਵਿਚ ਸਟੋਰ ਕੀਤਾ ਜਾਦਾ ਹੈ। ਇਸ ਤੋ ਇਲਾਵਾ ਇਸ ਯੁਨਿਟ ਅੰਦਰ ਇਕ ਬੈਲਿੰਗ ਮਸ਼ੀਨ ਦੀ ਸਥਾਪਨਾ ਕੀਤੀ ਗਈ ਹੈ। ਜਿਸ ਵਿਚ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆ ਬੋਤਲਾ, ਆਰ.ਡੀ.ਐਫ ਆਦਿ ਨੂੰ  ਬੈਲਿੰਗ ਮਸ਼ੀਨ ਰਾਹੀ ਪ੍ਰੈਸ ਕਰਕੇ ਬੈਲ ਬਣਾਕੇ ਸਟੋਰ ਕੀਤਾ ਜਾਦਾ ਹੈ ਅਤੇ ਉਸ ਨੂੰ ਦੁਬਾਰਾ ਵਿਕਰੀ ਲਈ ਭੇਜਿਆ ਜਾਦਾ ਹੈ।

                ਇਸ ਸਬੰਧੀ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਅੱਗੇ ਦੱਸਿਆ ਕਿ  ਇਸ ਯੂਨਿਟ ਅੰਦਰ ਬਨਾਈ ਗਈ ਖਾਦ ਨੂੰ ਸਟੋਰ ਕੀਤਾ ਜਾਦਾ ਹੈ। ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਹੁਣ ਤੱਕ ਲਗਭਗ 15 ਟਨ ਦੇ ਆਸ-ਪਾਸ ਜੈਵਿਕ ਖਾਦ ਤਿਆਰ ਕੀਤੀ ਜਾ ਚੁਕੀ ਹੈ। ਇਸ ਯੁਨਿਟ ਦੇ ਅੰਦਰ ਖਾਦ ਨੂੰ ਤੋਲਨ ਲਈ ਵੇਇੰਗ ਮਸ਼ੀਨ, ਗ੍ਰੀਨ ਵੇਸਟ (ਦਰਖਤਾ ਦੇ ਪੱਤੇ) ਆਦਿ ਨੂੰ ਕਰਸ਼ ਕਰਨ ਲਈ ਕਰੇਸ਼ਰ ਆਦਿ ਵੀ ਲਗਾਇਆ ਗਿਆ ਹੈ। ਇਸ ਅੰਦਰ ਇਕ ਅਲਗ ਤਰ੍ਹਾ ਦਾ ਰਿਕਾਰਡ ਰੂਮ ਵੀ ਤਿਆਰ ਕੀਤਾ ਗਿਆ ਹੈ। ਇਸ ਯੂਨਿਟ ਅੰਦਰ ਸੀ.ਸੀ.ਟੀ.ਵੀ ਕੈਮਰਾ ਅਤੇ ਪੀਣ ਲਈ ਪਾਣੀ ਆਦਿ ਸਹੂਲਤਾ ਵੀ ਉਪਲੰਬਧ ਹੈ। ਇਸ ਤੋ ਇਲਾਵਾ ਨਗਰ ਕੌਂਸਲ, ਜੀਰਾ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆ ਗਈਆ ਹਨ। ਨਗਰ ਕੌਂਸਲ, ਜੀਰਾ ਵਲੋਂ 59 ਕੰਪੋਸਟ ਪਿੱਟਾ ਵਿਚੋ ਲਗਭਗ 1 ਟਨ ਖਾਦ ਤਿਆਰ ਕੀਤੀ ਜਾ ਚੁੱਕੀ ਹੇ। ਇਸੇ ਪ੍ਰਕਾਰ ਨਗਰ ਕੌਂਸਲ ਤਲਵੰਡੀ ਭਾਈ ਵਲੋਂ ਆਪਣੀਆ 15 ਕੰਪੋਸਟ ਪਿੱਟਾ ਵਿਚੋ 100 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਕੌਂਸਲ, ਗੁਰੂਹਰਸਾਏ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆ ਗਈਆ ਹਨ। ਨਗਰ ਕੌਂਸਲ, ਗੁਰੂਹਰਸਹਾਏ ਵਲੋਂ ਆਪਣੀਆ 28 ਪਿੱਟਾ ਵਿਚੋ 80 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਕੌਂਸਲ, ਮਮਦੋਟ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆ ਗਈਆ ਹਨ। ਨਗਰ ਪੰਚਾਇਤ ਮਮਦੋਟ ਵਲੋਂ ਆਪਣੀਆ 18 ਪਿੱਟਾ ਵਿਚੋ 600 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਨਗਰ ਪੰਚਾਇਤ ਮੁੱਦਕੀ ਵਲੋਂ ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆ ਗਈਆ ਹਨ। ਨਗਰ ਕੌਂਸਲ, ਗੁਰੂਹਰਸਹਾਏ ਵਲੋਂ ਆਪਣੀਆ 22 ਪਿੱਟਾ ਵਿਚੋ 500 ਕਿਲੋ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਇਸ ਤੋ ਇਲਾਵਾ ਨਗਰ ਕੌਂਸਲ, ਮੱਖੂ, ਮੱਲਾਵਾਲਾ, ਵਲੋਂ ਵੀ  ਫਿਰੋਜ਼ਪੁਰ ਦੀ ਤਰਜ ਤੇ ਕੰਪੋਸਟ ਪਿੱਟਾ ਤਿਆਰ ਕੀਤੀਆ ਗਈਆ ਹਨ ਅਤੇ ਖਾਦ ਤਿਆਰ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਇਸ ਮਾਡਲ ਨੂੰ ਵੇਖਣ ਲਈ ਮਨੀਸਟਰੀ ਆਫ ਹਾਊਸਿੰਗ ਐਡ ਅਰਬਨ ਅਫੈਅਰ (MOUHA) ਨਿਊ ਦਿਲੀ ਵਲੋਂ ਫਰਵਰੀ 2020 ਵਿਚ ਦੋ ਦਿਨਾ ਦੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਸੀ। ਜਿਸ ਵਿਚ ਸਮੂਹ ਨਗਰ ਕੌਂਸਲਾ/ਨਗਰ ਪੰਚਾਇਤਾ ਦੇ ਲਗਭਗ 60 ਅਧਿਕਾਰੀਆ/ਕਰਮਚਾਰੀਆ ਵਲੋਂ ਇਸ ਵਰਕਸ਼ਾਪ ਵਿਚ ਭਾਗ ਲਿਆ ਗਿਆ ਸੀ। ਜਿੰਨਾ ਨੂੰ ਫਿਰੋਜ਼ਪੁਰ ਦਾ ਮਾਡਲ ਸੋਲਿਡ ਵੇਸਟ ਮੇਨੈਜਮੇਂਟ ਦਿਖਾਉਣ ਦਾ ਮੋਕਾ ਪ੍ਰਾਪਤ ਹੋਇਆ ਅਤੇ ਸਰਕਾਰ ਵਲੋਂ ਇਹ ਹਦਾਇਤ ਵੀ ਹੋਈ ਕਿ ਫਿਰੋਜਪੁਰ ਦੀਆ ਸਮੂਹ ਨਗਰ ਕੌਂਸਲਾ/ਨਗਰ ਪੰਚਾਇਤਾ ਅਤੇ ਨਗਰ ਨਿਗਮਾ ਵਿਚ ਇਸ ਪ੍ਰਕਾਰ ਦੇ ਮਾਡਲ ਤਿਆਰ ਕੀਤੇ ਜਾਣ ਤਾ ਕਿ ਸ਼ਹਿਰ ਨੂੰ ਕੱਚਰਾ ਮੁੱਕਤ ਕੀਤਾ ਜਾਵੇ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾਵੇ।

                                ਅੰਤ ਵਿਚ ਡਿਪਟੀ ਡਾਇਰੈਕਟਰ ਕਮ ਪ੍ਰਸ਼ਾਸ਼ਕ ਡਾ: ਨਯਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ  ਸ਼ਹਿਰ ਵਿਚ ਹੁਣ ਤੱਕ ਦੋ ਐਮ.ਆਰ.ਐਫ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ, ਇਕ ਮਾਲ ਰੋਡ ਅਤੇ ਦੁਸਰਾ ਗੋਲਬਾਗ ਵਿਖੇ ਅਤੇ ਸ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹਿਰ ਵਿਚ ਜਲਦ ਹੀ 2 ਹੋਰ ਇਸ ਤਰ੍ਹਾ ਦੇ ਐਮ.ਆਰ.ਐਫ ਲਗਾਏ ਜਾਣੇ ਹਨ। ਤਾਕਿ ਸ਼ਹਿਰ ਦੇ ਸਮੂਹ ਵਾਰਡਾ ਦੇ ਕੱਚਰਾ ਦਾ ਨਿਪਟਾਰਾ ਸ਼ਹਿਰ ਦੇ ਅੰਦਰ ਹੀ ਕੀਤਾ ਜਾ ਸਕੇ ਅਤੇ ਫਿਰੋਜ਼ਪੁਰ ਸ਼ਹਿਰ ਨੂੰ ਜਲਦ ਤੋ ਜਲਦ ਕੱਚਰਾ ਮੁੱਕਤ ਕੀਤਾ ਜਾ ਸਕੇ।

                 ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਖਾਸ ਤੋਰ ਤੇ ਕਿਹਾ ਗਿਆ ਕਿ ਹਰੇਕ ਪ੍ਰਕਾਰ ਦੀ ਸਹੂਲਤ ਨਗਰ ਕੌਂਸਲ ਨੂੰ ਮੁਹਇਆ ਕਰਵਾਈ ਜਾਵੇਗੀ। ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਕੋਈ ਵੀ ਕਸਰ ਨਹੀ ਛੱੜੀ ਜਾਵੇਗੀ। ਇਸ ਵਿਚ ਉਹਨਾ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਇਸ ਮਾਡਲ ਨੂੰ ਬਨਾਉਣ ਅਤੇ ਸਫਲਤਾ ਪੂਰਵਕ ਚਲਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਮਿਊਂਸੀਪਲ ਇੰਜੀਨੀਅਰ ਐਸ.ਐਸ ਬਹਿਲ, ਜੂਨੀਅਰ ਇੰਜੀਨੀਅਰ ਸ: ਲਵਪ੍ਰੀਤ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ

Related Articles

Leave a Reply

Your email address will not be published. Required fields are marked *

Back to top button