ਫਿਰੋਜ਼ਪੁਰ : ਵੋਟਰ ਜਾਗਰੂਕਤਾ ਲਈ ਸਵੀਪ ਟੀਮ ਵੱਲੋਂ ਵੱਖ-ਵੱਖ ਕਾਰੋਬਾਰੀ ਅਦਾਰਿਆਂ ਦਾ ਦੌਰਾ
ਫਿਰੋਜ਼ਪੁਰ : ਵੋਟਰ ਜਾਗਰੂਕਤਾ ਲਈ ਸਵੀਪ ਟੀਮ ਵੱਲੋਂ ਵੱਖ-ਵੱਖ ਕਾਰੋਬਾਰੀ ਅਦਾਰਿਆਂ ਦਾ ਦੌਰਾ
ਫਿਰੋਜ਼ਪੁਰ, 21-3-2024: ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਗੁਰੂਹਰਸਾਏ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਸ੍ਰੀ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼ ਜਿਲਾ ਸਵੀਪ ਕੋਆਰਡੀਨੇਟਰ ਡਾਕਟਰ ਸਤਿੰਦਰ ਸਿੰਘ , ਇਲੈਕਸ਼ਨ ਕਾਨੂੰਗੋ ਮੈਡਮ ਗਗਨਦੀਪ ਦੀ ਅਗਵਾਈ ਵਿੱਚ ਸਵੀਪ ਟੀਮ ਗੁਰੂਹਰਸਹਾਏ ਵੱਲੋਂ ਟੀਮ ਨੇ ਵੋਟਿੰਗ ਦਰ ਵਿੱਚ ਫੈਸਲਾਕੁੰਨ ਵਾਧੇ ਰਾਹੀਂ ਲੋਕਤੰਤਰ ਦਾ ਜਸ਼ਨ ਮਨਾਉਣ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਛੋਟੇ-ਵੱਡੇ ਕਾਰੋਬਾਰੀ ਅਦਾਰਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਟੀਚਾ ਇਹਨਾਂ ਕਾਰੋਬਾਰਾਂ ਦੇ ਵਰਕਰਾਂ ਪ੍ਰਬੰਧਕਾਂ ਦੇ ਮਾਧਿਅਮ ਰਾਹੀਂ 1 ਜੂਨ, 2024 ਨੂੰ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਲਈ ਸੰਦੇਸ਼ਵਾਹਕ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਟੇਲਰਿੰਗ ,ਫੈਸ਼ਨ ਹੱਬ ਦੇ ਕੇਂਦਰਾਂ, ਕਰਿਆਨਾਂ ਸਟੋਰਾਂ ਹਾਰਡਵੇਅਰ ਮਕੈਨਿਕਾਂ, ਘੁਮਿਆਰ, ਫਾਸਟ-ਫੂਡ ਕੈਬਿਨਾਂ, ਪੈਟਰੋਲ ਪੰਪ ਅਤੇ ਇੱਟਾਂ ਬਣਾਉਣ ਵਾਲੇ ਮਜ਼ਦੂਰ ਵਰਗਾਂ ਆਦਿ ਆਮ ਪਬਲਿਕ ਦੀ ਆਵਾਜਾਈ ਨੂੰ ਵੱਧ ਤੋਂ ਵੱਧ ਮਤਦਾਨ ਵਾਸਤੇ ਪ੍ਰਚਾਰ ਕੇਂਦਰ ਲਈ ਮੁੱਖ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ਨਾਲ ਗੱਲਬਾਤ ਕਰਦਿਆਂ ਹਰੇਕ ਵੋਟਰ ਨੇ ਮਜ਼ਬੂਤ ਲੋਕਤੰਤਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਵੋਟ ਦੇਣ ਦਾ ਵਾਅਦਾ ਕੀਤਾ। ਇਹਨਾਂ ਗਤੀਵਿਧੀਆਂ ਵਿੱਚ ਸੈਕਟਰ ਸੁਪਰਵਾਈਜ਼ਰ ਬੂਥ ਲੈਵਲ ਅਫਸਰਾਂ, ਸਵੀਪ ਦੇ ਅਕਾਦਮਿਕ ਮਾਹਰਾਂ,ਸੁਪਰਡੈਂਟ ਕੇਵਲ ਕ੍ਰਿਸ਼ਨ, ਦੀਪਕ ਸ਼ਰਮਾ, ਗੋਲਡੀ ਗੁਰਵਿੰਦਰ ਸਿੰਘ ਸਚਿਨ ਕੰਧਾਰੀ,ਸਵੀਪ ਟੀਮ ਦੇ ਕਰਨਵੀਰ ਸਿੰਘ ਸੋਢੀ ਹਰਮਨਪ੍ਰੀਤ ਸਿੰਘ ਜਸਵਿੰਦਰ ਸਿੰਘ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ।