Ferozepur News

ਫਿਰੋਜ਼ਪੁਰ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨਾ ਕਰਨ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ  

ਫਿਰੋਜ਼ਪੁਰ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨਾ ਕਰਨ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ   ਸਰਕਾਰ ਕਿਸਾਨਾਂ ਵਾਸਤੇ ਬਿਜਲੀ ਅਤੇ ਨਹਿਰੀ ਪਾਣੀ ਦਾ ਪੂਰਾ ਪ੍ਰਬੰਧ ਕਰੇ  -- ਜੁਗਿੰਦਰ ਸਿੰਘ 

ਫਿਰੋਜ਼ਪੁਰ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨਾ ਕਰਨ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ  
ਫਿਰੋਜ਼ਪੁਰ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨਾ ਕਰਨ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ
ਸਰਕਾਰ ਕਿਸਾਨਾਂ ਵਾਸਤੇ ਬਿਜਲੀ ਅਤੇ ਨਹਿਰੀ ਪਾਣੀ ਦਾ ਪੂਰਾ ਪ੍ਰਬੰਧ ਕਰੇ  — ਜੁਗਿੰਦਰ ਸਿੰਘ
ਫਿਰੋਜ਼ਪੁਰ 24 ਜੂਨ 2021 —   ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਵਾਲੇ ਸਰਕਾਰ ਦੇ ਵਾਅਦੇ ਠੁੱਸ ਹੁੰਦੇ ਜਾਪ ਰਹੇ ਹਨ ਇਸ ਦੇ ਰੋਸ ਵਜੋਂ  ਵੱਖ ਵੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਿਸਾਨ ਯੂਨੀਅਨ ਰਾਜੇਵਾਲ, ਪੰਜਾਬ ਸੰਘਰਸ਼ ਕਮੇਟੀ ਅਤੇ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੇ ਕਿਸਾਨ ਆਗੂਆਂ ਨੇ  ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਰਸਤਾ ਰੋਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।  ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ ਅਤੇ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਦੀ ਬਜਾਏ ਖੇਤਾਂ ਵਾਸਤੇ  ਸਿਰਫ਼ ਦੋ ਤਿੰਨ ਘੰਟੇ ਬਿਜਲੀ ਦੇ ਕੇ ਹੀ ਅਤੇ ਵਾਰ ਵਾਰ ਪਾਵਰ ਕੱਟ ਲਗਾ ਕੇ ਡੰਗ ਪੂਰਾ ਕਰ ਰਹੀ ਹੈ।  ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਸੀਨੀਅਰ ਬਿਜਲੀ ਅਧਿਕਾਰੀ ਪਿਛਲੇ ਦਿਨਾਂ ਤੋਂ ਐਜੀਟੇਸ਼ਨ ਤੇ ਹੋਣ ਕਾਰਨ ਆਪਣਾ ਫੋਨ ਮੁਕੰਮਲ ਤੌਰ ਤੇ ਬੰਦ ਕਰ ਰਹੇ ਹਨ  ਅਤੇ ਕਿਸੇ ਨਾਲ ਵੀ ਆਪਣਾ ਸੰਪਰਕ ਨਹੀਂ ਬਣਾ ਰਹੇ  ਇਸ ਸਬੰਧੀ ਗੱਲ ਕਰਦਿਆਂ ਪਿੰਡ ਨੂਰਪੁਰ ਸੇਠਾਂ ਦੇ ਕਿਸਾਨ ਆਗੂ ਸੁੰਦਰ ਸਿੰਘ ਅਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਜ਼ਿਮੀਂਦਾਰਾਂ ਦੀ ਲੋੜ ਪੂਰੀ ਕਰਨ ਵਾਸਤੇ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਲੋੜੀਂਦੇ ਪ੍ਰਬੰਧ ਕਰਨ ਵਾਸਤੇ ਕੋਈ ਲੋੜੀਂਦੇ ਉਪਰਾਲੇ ਨਹੀਂ ਕੀਤੇ ਜਿਸ ਕਾਰਨ ਵਾਰ ਵਾਰ ਪਾਵਰ ਕੱਟ ਲੱਗ ਰਹੇ ਹਨ।  ਕਿਸਾਨ ਕੁੰਦਨ ਸਿੰਘ ਅਤੇ ਹਰਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਿਰੰਤਰ ਅੱਠ ਘੰਟੇ ਦੀ ਬਿਜਲੀ ਸਪਲਾਈ ਖੇਤਾਂ ਵਾਸਤੇ ਦੇ ਕੇ ਸਰਕਾਰ ਆਪਣੇ ਕੀਤੇ  ਵਾਅਦੇ ਤੇ ਖਰੀ ਉਤਰੇ।
ਵੱਖ ਵੱਖ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਇਕ ਤਾਂ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਲੋਕ ਮਾਰੂ ਬਿੱਲ ਪੇਸ਼ ਕਰ ਰਹੀ ਹੈ ਉਧਰ ਦੂਜੇ ਪਾਸੇ ਪੰਜਾਬ ਸਰਕਾਰ  ਲੋੜੀਂਦੇ ਪਾਣੀ ਅਤੇ ਬਿਜਲੀ ਦੀ ਸਪਲਾਈ ਦੇ ਪ੍ਰਬੰਧ ਨਹੀਂ ਕਰ ਰਹੀ  ਕੇਂਦਰ ਅਤੇ ਪੰਜਾਬ ਸਰਕਾਰ ਹਰ ਮੁਹਾਜ਼ ਤੇ ਫੇਲ੍ਹ ਸਾਬਤ ਹੋ ਰਹੀਆਂ ਹਨ  ਇਸ ਮੌਕੇ ਧਰਨੇ ਵਿਚ ਕਿਸਾਨ ਆਗੂ ਜਗਜੀਤ ਸਿੰਘ ਰਾਜੇਵਾਲ ਗਰੁੱਪ, ਪਰਮਿੰਦਰ ਸਿੰਘ ਜੱਜ , ਜਸਬੀਰ ਸਿੰਘ ਮਾਛੀਵਾੜਾ ਮੀਤ ਪ੍ਰਧਾਨ, ਅਵਤਾਰ ਸਿੰਘ ਸ਼ੇਰਖਾਂ, ਸੁਰਜੀਤ ਸਿੰਘ ਸਰਪੰਚ ਸ਼ੇਰਖਾਂ ਆਦਿ ਸਮੇਤ  ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button