ਫਿਰੋਜ਼ਪੁਰ ਬੈਡਮਿੰਟਨ ਐਸੋਸੀਏਸ਼ਨ ਵੱਲੋ ਹੋਣਹਾਰ ਖਿਡਾਰੀਆਂ ਨੂੰ ਵੰਡਿਆ ਖੇਡਾਂ ਦਾ ਸਮਾਨ
ਅਮਰਜੀਤ ਸਿੰਘ ਭੋਗਲ ਵੱਲੋ ਐਸੋਸੀਏਸ਼ਨ ਦੀ ਕੀਤੀ ਗਈ ਸ਼ਲਾਘਾ
ਫਿਰੋਜ਼ਪੁਰ ਬੈਡਮਿੰਟਨ ਐਸੋਸੀਏਸ਼ਨ ਵੱਲੋ ਹੋਣਹਾਰ ਖਿਡਾਰੀਆਂ ਨੂੰ ਵੰਡਿਆ ਖੇਡਾਂ ਦਾ ਸਮਾਨ
ਅਮਰਜੀਤ ਸਿੰਘ ਭੋਗਲ ਵੱਲੋ ਐਸੋਸੀਏਸ਼ਨ ਦੀ ਕੀਤੀ ਗਈ ਸ਼ਲਾਘਾ
ਫਿਰੋਜ਼ਪੁਰ 09 ਫਰਵਰੀ 2020 ( ) ਫਿਰੋਜ਼ਪੁਰ ਬੈਡਮਿੰਟਨ ਐਸੋਸੀਏਸ਼ਨ ਵੱਲੋ ਸ੍ਰ.ਪਰਮਿੰਦਰ ਸਿੰਘ ਪਿੰਕੀ ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੀ ਰਹਿਨੁਮਾਈ ਹੇਠ ਅਤੇ ਅਮਰਜੀਤ ਸਿੰਘ ਭੋਗਲ ਉੱਘੇ ਸਮਾਜ ਸੇਵਕ ਦੇ ਪ੍ਰੇਰਨਾ ਸਦਕਾ ਇੱਕ ਵਿਲੱਖਣ ਉਪਰਾਲਾ ਕਰਦਿਆਂ 40 ਹੋਣਹਾਰ ਖਿਡਾਰੀ ਜੋ ਆਰਥਿਕ ਤੌਰ ਤੇ ਪਿਛੜੇ ਸਨ ਨੂੰ ਟਰੈਕ ਸੂਟ ਵੰਡੇ ਗਏ। ਇਸ ਉਪਰਾਲੇ ਵਿਚ ਖੇਡ ਸਟੇਡੀਅਮ ਦੀ ਸੁਚੱਜਤਾ ਦੀ ਡਿਊਟੀ ਨਿਭਾਉਂਦੇ ਹੋਏ ਮਨਿੰਦਰ ਹਾਂਡਾ ਨੇ ਵੱਡਾ ਯੋਗਦਾਨ ਪਾਇਆ। ਸਮਾਗਮ ਵਿਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰ.ਹਰਿੰਦਰ ਸਿੰਘ ਖੋਸਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨਾਲ ਸ੍ਰ.ਅਮਰਜੀਤ ਸਿੰਘ ਭੋਗਲ, ਅਜੈ ਜੋਸ਼ੀ, ਰਵਿੰਦਰ ਸਲੂਜਾ, ਪਰਮਿੰਦਰ ਹਾਂਡਾ, ਰਿਸ਼ੀ ਸ਼ਰਮਾ,ਰਿਕੂ ਗਰੋਵਰ ਤੋ ਇਲਾਵਾ ਰਜਨੀਸ਼ ਗੋਇਲ ਪਹੁੰਚੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਨਰਿੰਦਰ ਨੇ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਉਸਦੇ ਟੀਚੇ ਅਤੇ ਸੋਚ ਬਾਰੇ ਜਾਣੂੰ ਕਰਵਾਇਆ ਕਿਹਾ ਕਿ ਆਸੀਂ ਆਰਥਿਕ ਤੌਰ ਤੇ ਪਿਛੜੇ ਹੋਣਹਾਰ ਬੱਚਿਆਂ ਨੂੰ ਖੇਡਾਂ ਨਾਲ ਜੋੜਾਂਗੇ। ਇਸ ਮੌਕੇ ਅਮਰਜੀਤ ਸਿੰਘ ਭੋਗਲ ਨੇ ਆਪਣੇ ਵਿਚਾਰ ਰੱਖਦਿਆਂ ਐਫ.ਬੀ.ਏ ਐਸੋਸੀਏਸ਼ਨ ਦੇ ਅਹੁਦੇ ਦਾਰਾ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਆਪਣੀ ਸੋਚ ਨਾਲ ਇੱਕ ਵੱਖਰਾ ਉਪਰਾਲਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਰੋਜ਼ਪੁਰ ਨਾਲ ਪਛੜਿਆਂ ਸ਼ਬਦ ਲਗਾਉਣ ਤੋ ਆਸੀਂ ਪਰਹੇਜ਼ ਕਰੀਏ ਕਿਉਂਕਿ ਪਰਮਿੰਦਰ ਸਿੰਘ ਪਿੰਕੀ ਨੇ ਇਸ ਨੂੰ ਅਗਾਂਹ ਵਧੂ ਤੇ ਵਿਕਸਿਤ ਸ਼ਹਿਰ ਵਜੋ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਹਰਿੰਦਰ ਸਿੰਘ ਖੋਸਾ ਨੇ ਖਿਡਾਰੀਆਂ ਨੂੰ ਟਰੈਕ ਸੂਟ ਵੰਡੇ ਅਤੇ ਇਹ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋ ਬਚਣ ਅਤੇ ਆਪਣੀ ਸ਼ਕਤੀ ਖੇਡਾਂ ਵੱਲ ਲਗਾਉਣ ਤਾਂ ਜੋ ਉਹ ਫ਼ਿਰੋਜ਼ਪੁਰ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਸਟੇਜ ਦੀ ਭੂਮਿਕਾ ਮੈਡਮ ਕੁਲਜੀਤ ਕੌਰ ਨੇ ਨਿਭਾਈ, ਜ਼ਿਲ੍ਹਾ ਖੇਡ ਦਫ਼ਤਰ ਵੱਲੋ ਹੈਂਡਬਾਲ ਕੋਚ ਗੁਰਜੀਤ ਸਿੰਘ ਅਤੇ ਮਨਮੀਤ ਰੂਬਲ ਪਹੁੰਚੇ।
ਇਸ ਮੌਕੇ ਐਫ.ਬੀ.ਏ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਅਸੀਸ ਸ਼ਰਮਾ ਨੇ ਕਿਹਾ ਕਿ ਆਸੀਂ ਬੱਚਿਆਂ ਦੇ ਪੇਪਰਾਂ ਤੋ ਬਾਅਦ ਇੱਕ ਵੱਡਾ ਤੇ ਵਿਲੱਖਣ ਉਪਰਾਲਾ ਹੋਰ ਕਰਨ ਜਾ ਰਹੇ ਹਾਂ ਜੋ ਇਸ ਤੋ ਵੀ ਵੱਧ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਫ.ਬੀ.ਏ ਦੇ ਅਹੁਦੇਦਾਰ ਸ੍ਰ.ਹਰਚਰਨ ਸਿੰਘ ਸਾਮਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਗੇ ਹੋਰ ਵਧੀਆ ਕੰਮ ਕਰੇਗੀ।