Ferozepur News

ਫਿਰੋਜ਼ਪੁਰ ਦੇ ਸਮੂਹ ਪਟਵਾਰੀਆਂ ਨੇ ਡੀ. ਸੀ. ਦਫਤਰ ਸਾਹਮਣੇ ਲਗਾਇਆ ਧਰਨਾ

patwaridharna ਫ਼ਿਰੋਜ਼ਪੁਰ, 27 ਮਾਰਚ (ਏ. ਸੀ. ਚਾਵਲਾ) ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਦੇ ਅਗਲੇ ਪੜਾਅ ਵਿਚ ਅੱਜ ਫਿਰੋਜ਼ਪੁਰ ਦੇ ਸਮੂਹ ਪਟਵਾਰੀਆਂ ਨੇ ਡੀ. ਸੀ. ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਧਰਨੇ ਦੀ ਅਗਵਾਈ ਫਿਰੋਜ਼ਪੁਰ ਦੇ ਜ਼ਿਲ•ਾ ਪ੍ਰਧਾਨ ਹਰਮੀਤ ਵਿਦਿਆਰਥੀ ਨੇ ਕੀਤੀ। ਧਰਨੇ ਵਿਚ ਸੂਬਾਈ ਆਡੀਟਰ ਸਾਧੂ ਸਿੰਘ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਹਰਮੀਤ ਵਿਦਿਆਰਥੀ, ਸਾਧੂ ਸਿੰਘ ਸਰਾਂ, ਪ੍ਰੀਤਮ ਸਿੰਘ ਆਦਿ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਕੈਬਨਿਟ ਵਿਚ ਪਾਸ ਕਰਕੇ ਅਜੇ ਤੱਕ 1230 ਪੋਸਟਾਂ ਭਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਪਟਵਾਰੀਆਂ ਨੂੰ ਤਰੱਕੀ ਦੇ ਘੱਟ ਮੌਕੇ ਹੋਣ ਕਰਕੇ ਟਾਈਮ ਸਕੇਲ ਦਿੱਤਾ ਜਾਵ, ਵਿਭਾਗੀ ਪੜਤਾਲ ਤੋਂ ਬਿਨ•ਾ ਪੁਲਸ ਪਰਚੇ ਬੰਦ ਕੀਤੇ ਜਾਣ, ਪੰਜ ਪਟਵਾਰੀਆਂ ਪਿਛੇ ਇਕ ਕਾਨੂੰਗੋ ਦੀ ਨਿਯੁਕਤੀ ਕੀਤੀ ਜਾਵੇ, ਮਾਲ ਵਿਭਾਗ ਵਿਚ ਪਟਵਾਰੀ ਦੇ ਲੜਕੀ ਲਈ 10 ਪ੍ਰਤੀਸ਼ਤ ਕੋਟਾ ਰਾਖਵਾਂ ਰੱਖਿਆ ਜਾਵੇ, ਵਰਕ ਸਟੇਸ਼ਨਾਂ ਨੂੰ ਪਟਵਾਰਖਾਨੇ ਵਿਚ ਤਬਦੀਲ ਕਰਕੇ ਫਰਨੀਚਰ, ਸਫਾਈ, ਪਾਣੀ ਅਤੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਟਵਾਰ ਜਗਤ ਦੀਆਂ ਮੰਗਾਂ ਨੂੰ ਅਦਗੋਲਿਆ ਕੀਤਾ ਗਿਆ ਤਾਂ 8 ਅਪ੍ਰੈਲ ਨੂੰ ਜ਼ਿਮਨੀ ਚੋਣ ਦੌਰਾਨ ਧੂਰੀ ਵਿਚ ਰੈਲੀ ਕੀਤੀ ਜਾਵੇਗੀ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ, ਮੱਖਣ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ ਸੈਣੀ, ਸੰਤੋਖ ਸਿੰਘ ਤੱਖੀ, ਰਾਕੇਸ਼ ਕਪੂਰ, ਚੰਨਣ ਸਿੰਘ, ਗੁਰਦੀਪ ਸਿੰਘ, ਸਤਪਾਲ ਸਿੰਘ, ਰਾਕੇਸ਼ ਅਗਰਵਾਲ, ਦਲੀਪ ਸਿੰਘ, ਬਲਜਿੰਦਰ ਸਿੰਘ, ਪਵਨ ਸ਼ਰਮਾ, ਰਜਿੰਦਰ ਮੋਹਨ ਸ਼ਰਮਾ ਆਦਿ ਵੀ ਹਾਜ਼ਰ ਸਨ।

Related Articles

Back to top button