ਫਿਰੋਜ਼ਪੁਰ ਦੇ ਪਿੰਡ ਜੈਮਲ ਸਿੰਘ ਵਾਲਾ ਵਿਖੇ ਨਾਜਾਇਜ਼ ਸਬੰਧਾਂ ਦੇ ਚੱਲਦੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਪਤੀ ਦੀ ਕੀਤੀ ਹੱਤਿਆ
ਫਿਰੋਜ਼ਪੁਰ 22 ਮਈ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਪਿੰਡ ਜੈਮਲ ਸਿੰਘ ਵਾਲਾ ਵਿਖੇ ਇਕ ਪਤਨੀ ਵਲੋਂ ਆਪਣੇ ਪ੍ਰ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਦੋ ਖਿਲਾਫ 302, 34 ਆਈ. ਪੀ. ਸੀ. ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਜੈਮਲ ਸਿੰਘ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਗੁਰਬਚਨ ਸਿੰਘ ਦਾ 7 ਸਾਲ ਪਹਿਲਾ ਵਿਆਹ ਹੋਇਆ ਸੀ। ਉਨ•ਾਂ ਨੇ ਦੱਸਿਆ ਕਿ ਜਿਸ ਦਾ ਪੰਚਾਇਤੀ ਤੌਰ ਤੇ ਤਲਾਕ ਹੋ ਗਿਆ ਸੀ ਤੇ ਗੁਰਬਚਨ ਸਿੰਘ ਨੇ ਦੁਬਾਰਾ ਸ਼ਾਦੀ ਮਨਪ੍ਰੀਤ ਕੌਰ ਨਾਲ ਕਰ ਲਈ। ਸੁਖਦੇਵ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਗੁਆਂਢ ਵਿਚ ਰਹਿੰਦੇ ਰਾਜਬੀਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਉਨ•ਾਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਰਾਜਬੀਰ ਸਿੰਘ ਨੇ ਹਮਸਲਾਹ ਹੋ ਕੇ ਉਸ ਦੇ ਭਰਾ ਗੁਰਬਚਨ ਸਿੰਘ ਦਾ ਗਲਾ ਘੁੱਟ ਕੇ ਮਾਰ ਦਿੱਤਾ। ਮ੍ਰਿਤਕ ਗੁਰਬਚਨ ਸਿੰਘ ਦੇ ਭਰਾ ਨੇ ਦੱਸਿਆ ਕਿ ਉਨ•ਾਂ ਵਲੋਂ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਗੁਰਬਚਨ ਸਿੰਘ ਦੇ ਭਰਾ ਸੁਖਦੇਵ ਸਿੰਘ ਦੇ ਬਿਆਨਾਂ ਤੇ ਮਨਪ੍ਰੀਤ ਕੌਰ ਅਤੇ ਰਾਜਬੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।