Ferozepur News

ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਔਰਤ ਨੂੰ ਕਾਪਾ ਅਤੇ ਕੁਲਹਾੜੀ ਨਾਲ ਵਾਰ ਕਰਕੇ ਕੀਤਾ ਜ਼ਖਮੀਂ

cutmaarਫਿਰੋਜ਼ਪੁਰ 10 ਅਪ੍ਰੈਲ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਇਕ ਔਰਤ ਦੇ ਘਰ ਜਾ ਕੇ ਕਾਪਾ ਅਤੇ ਕੁਲਹਾੜੀ ਮਾਰ ਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਜ਼ੀਰਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ 452, 323, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਭਗਵਾਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜ ਰਾਣੀ ਪਤਨੀ ਭਗਤ ਰਾਮ ਵਾਸੀ ਵਾਰਡ ਨੰਬਰ 8 ਪੁਰਾਣਾ ਡਾਕਖਾਨੇ ਵਾਲੀ ਗਲੀ ਜ਼ੀਰਾ ਨੇ ਪੁਲਸ ਕੋਲ ਬਿਆਨ ਦਿੱਤੇ ਹਨ ਕਿ ਉਹ ਆਪਣੇ ਲੜਕੇ ਨੂੰ ਸ਼ੇਰਾ ਪੁੱਤਰ ਲਾਡੀ ਵਾਸੀ ਮਨਸੂਰ ਦੇਵਾ ਜ਼ੀਰਾ ਅਤੇ ਮੰਨਾ ਉਰਫ ਮਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਵਾਨ ਨਾਲ ਤੁਰਨ ਫਿਰਨ ਤੋਂ ਰੁਕਦੀ ਸੀ। ਰਾਜ ਰਾਣੀ ਨੇ ਦੱਸਿਆ ਕਿ ਇਸੇ ਰੰਜ਼ਿਸ਼ ਦੇ ਚੱਲਦੇ ਸ਼ੇਰਾ ਅਤੇ ਮੰਨਾ ਨੇ ਉਸ ਦੇ ਘਰ ਜਾ ਕੇ ਕਾਪਾ ਅਤੇ ਕੁਲਹਾੜੀ ਨਾਲ ਵਾਰ ਕਰਕੇ ਜ਼ਖਮੀਂ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਭਗਵਾਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਰਾਜ ਰਾਣੀ ਦੇ ਬਿਆਨਾਂ ਤੇ ਸ਼ੇਰਾ ਅਤੇ ਮੰਨਾ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button