Ferozepur News

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ—ਡਿਪਟੀ ਕਮਿਸ਼ਨਰ

DSC00291ਫਿਰੋਜ਼ਪੁਰ 6 ਜਨਵਰੀ  (ਏ.ਸੀ.ਚਾਵਲਾ) 26 ਜਨਵਰੀ ਗਣਤੰਤਰ ਦਿਵਸ ਸਬੰਧੀ ਜ਼ਿਲ•ਾ ਪੱਧਰੀ ਸਮਾਗਮ ਰਵਾਇਤੀ ਸਾਨੋ• ਸ਼ੌਕਤ ਅਤੇ ਉਤਸ਼ਾਹ ਨਾਲ ਮਨਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ  ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸ੍ਰੀ ਵਿਮਲ ਸੇਤੀਆ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ:ਸੰਦੀਪ ਸਿੰਘ ਗੜਾ  ਐਸ.ਡੀ.ਐਮ, ਮੈਡਮ ਜਸਲੀਨ ਕੌਰ ਸਹਾਇਕ ਕਮਿਸ਼ਨਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਮਾਣ, ਗੌਰਵ, ਅਜ਼ਾਦੀ ਤੇ ਸਵੈਮਾਨ ਤੇ ਪ੍ਰਭੂ ਸੱਤਾ ਦੇ ਪ੍ਰਤੀਕ , ਗਣਤੰਤਰ ਦਿਵਸ  ਜ਼ਿਲ•ਾ ਪੱਧਰ  ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਮੁਖੀਆਂ, ਜ਼ਿਲ•ੇ ਦੇ ਸਮੂਹ ਵਿਭਾਗੀ ਅਧਿਕਾਰੀਆਂ, ਸਭਿਆਚਾਰਕ ਸੰਸਥਾਵਾਂ ਤੇ ਖੇਡ ਸਭਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਸਮੇਂ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ  ਫੌਜ,ਪੰਜਾਬ ਪੁਲੀਸ, ਬੀ.ਐਸ.ਐਫ, ਹੋਮ ਗਾਰਡਜ, ਐਨ.ਸੀ.ਸੀ ਅਤੇ ਗਰਲਜ਼ ਗਾਈਡਜ਼  ਦੀਆਂ ਟੁਕੜੀਆਂ ਮਾਰਚ ਪਾਸਟ ਵਿੱਚ ਹਿਸਾ  ਲੈਣਗੀਆਂ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਪੀ.ਟੀ.ਸੋਅ ਅਤੇ ਸ਼ਾਨਦਾਰ ਸੱÎਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਹਨਾਂ ਦੱÎਸਿਆ ਕਿ ਇਸ ਮੌਕੇ ਦੇਸ਼ ਪ੍ਰੇਮ, ਰਾਸ਼ਟਰੀ ਏਕਤਾ, ਕੌਮੀ ਜਜ਼ਬੇ, ਭਾਰਤ ਦੇ ਇਤਿਹਾਸ ਤੇ ਅਜ਼ਾਦੀ ਸੰਗਰਾਮ ਨੂੰ ਦ੍ਰਿਸ਼ਟੀਮਾਨ ਕਰਨ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਸਿਹਤ ਵਿਭਾਗ, ਜ਼ਿਲ•ਾ ਉਦਯੋਗ ਕੇਂਦਰ, ਮੱਛੀ ਪਾਲਣ,ਬਾਗਬਾਨੀ, ਜੰਗਲਾਤ ਵਿਭਾਗ,ਖੇਤੀਬਾੜੀ, ਮਾਰਕਫੈਡ, ਇਲੈਕਸ਼ਨ, ਪੇਡੂ ਵਿਕਾਸ, ਮਿਲਕਫੈਡ,ਆਰ ਸੇਟੀ, ਹੁਨਰ ਵਿਕਾਸ ਕੇਂਦਰ ਆਦਿ ਵਿਭਾਗਾਂ ਦੀਆਂ  ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਹਾਜਰੀ ਯਕੀਨੀ ਬਨ•ਾਉਣਗੇ।  ਉਨ•ਾਂ ਕਿਹਾ ਕਿ ਗਣਤੰਤਰ ਦਿਵਸ ਮਨਾਉਣ ਸਬੰਧੀ ਬਣਾਈਆਂ ਸਾਰੀਆਂ ਕਮੇਟੀਆਂ ਆਪਣੀਆਂ ਵੱਖਰੀਆਂ ਮੀਟਿੰਗਾਂ ਜਰੂਰ ਕਰਨ। ਗਣਤੰਤਰ ਦਿਵਸ ਮੌਕੇ ਸਨਮਾਨੀਆਂ ਜਾਣ ਵਾਲੀਆਂ ਸ਼ਖਸੀਅਤਾਂ ਸਬੰਧੀ ਅਰਜ਼ੀਆਂ 20 ਜਨਵਰੀ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਸ ਉਪਰੰਤ ਆਉਣ ਵਾਲੀਆ ਅਰਜ਼ੀਆਂ ਸਵਿਕਾਰੀਆਂ ਨਹੀ ਜਾਣਗੀਆਂ। ਇਸ ਮੌਕੇ ਸ.ਅਮਰੀਕ ਸਿੰਘ ਜਿਲ•ਾ ਲੋਕ ਸੰਪਰਕ ਅਫਸਰ, ਸ੍ਰੀ ਵਿਭੋਰ ਸ਼ਰਮਾ ਡੀ.ਐਸ.ਪੀ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ ਵਿਜੈ ਬਹਿਲ ਨਾਇਬ ਤਹਿਸੀਲਦਾਰ ਮਮਦੋਟ, ਸ੍ਰ.ਬਲਦੇਵ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਸ.ਬੀਰ ਪ੍ਰਤਾਪ ਸਿੰਘ ਕਾਰਜਕਾਰੀ ਅਫਸਰ ਡੇਅਰੀ ਵਿਭਾਗ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ,ਡਾ.ਮੁਖਤਿਆਰ ਸਿੰਘ ਖੇਤੀ ਬਾੜੀ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Related Articles

Back to top button