Ferozepur News

ਫਿਰੋਜ਼ਪੁਰ ਥਾਣਾ ਸਿਟੀ  ਪੁਲਿਸ ਨੇ  ਹੈਰੋਇਨ ਵੇਚਣ ਵਾਲੇ ਪਤੀ-ਪਤਨੀ ਸਮੇਤ ਇਕ ਮਹਿਲਾ ਨੂੰ ਕੀਤਾ ਕਾਬੂ

ਫਿਰੋਜ਼ਪੁਰ ਥਾਣਾ ਸਿਟੀ  ਪੁਲਿਸ ਨੇ  ਹੈਰੋਇਨ ਵੇਚਣ ਵਾਲੇ ਪਤੀ-ਪਤਨੀ ਸਮੇਤ ਇਕ ਮਹਿਲਾ ਨੂੰ ਕੀਤਾ ਕਾਬੂ
ਫਿਰੋਜ਼ਪੁਰ ਥਾਣਾ ਸਿਟੀ  ਪੁਲਿਸ ਨੇ  ਹੈਰੋਇਨ ਵੇਚਣ ਵਾਲੇ ਪਤੀ-ਪਤਨੀ ਸਮੇਤ ਇਕ ਮਹਿਲਾ ਨੂੰ ਕੀਤਾ ਕਾਬੂ
ਤਰਨਤਾਰਨ ਤੋਂ ਫਿਰੋਜ਼ਪੁਰ ਆ ਕੇ ਵੇਚਦੇ ਸਨ ਚਿੱਟਾ।
ਫਿਰੋਜ਼ਪੁਰ 24 ਅਗਸਤ 2022 –  ਮਰਦਾਂ ਦੀ ਬਰਾਬਰੀ ਕਰਦਿਆਂ ਹੁਣ ਮਹਿਲਾਵਾਂ ਵੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਾ ਤਸਕਰੀ ਕਰਨ ਲੱਗ ਪਈਆਂ ਹਨ। ਤਾਜਾ ਮਾਮਲਾ ਥਾਣਾ ਫਿਰੋਜ਼ਪੁਰ ਸਿਟੀ ਦਾ ਹੈ ਜਿਥੇ ਪਤੀ ਪਤਨੀ ਸਮੇਤ ਇਕ ਮਹਿਲਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕਰਦਿਆਂ ਉਹਨਾਂ ਤੇ ਐੱਨ ਡੀ ਪੀ ਐਕਟ ਤਹਿਤ ਪਰਚਾ ਦਰਜ ਕੀਤਾ ਹੈ।
 ਨਸ਼ਾ ਤਸਕਰ ਤਰਨਤਾਰਨ ਤੋਂ ਆ ਕੇ ਫਿਰੋਜ਼ਪੁਰ ਵਿਖੇ ਹੈਰੋਇਨ ਵੇਚਦੇ ਸਨ ਜਿੰਨਾ ਨੂੰ ਥਾਣਾ ਫਿਰੋਜ਼ਪੁਰ ਸਿਟੀ ਦੀ ਪੁਲਿਸ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕੀਤਾ ਗਿਆ ਹੈ। ਫਿਰੋਜ਼ਪੁਰ  ਥਾਣਾ ਸਿਟੀ ਦੇ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਫੜੇ ਗਏ ਮੁਲਜਮ ਜਿੰਨਾ ਵਿਚ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਰਾਜਵਿੰਦਰ ਕੌਰ ਵਾਸੀ ਤਰਨਤਾਰਨ ਅਤੇ ਇਕ ਮਹਿਲਾ ਚਾਹਤ ਵਾਸੀ ਅਮ੍ਰਿਤਸਰ ਨੂੰ 254 ਗ੍ਰਾਮ ਹੈਰੋਇਨ, ਇਕ ਕੰਮਪਿਊਟਰ ਕੰਡਾ,2 ਮੋਬਾਈਲ ਫੋਨ ਅਤੇ ਅਲਟੋ  ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਤਰਨਤਾਰਨ ਤੋਂ ਹੈਰੋਇਨ ਲਿਆ ਕੇ ਫਿਰੋਜ਼ਪੁਰ ਵਿਖੇ ਵੇਚਦੇ ਸਨ।

Related Articles

Leave a Reply

Your email address will not be published. Required fields are marked *

Back to top button