Ferozepur News
ਫਿਰੋਜ਼ਪੁਰ ਪੁਲਿਸ ਵੱਲੋਂ ਸ਼ੀਸ਼ੂ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਸਲਾ ਕੀਤਾ ਬਰਾਮਦ
ਵਾਰਦਾਤ ਦੌਰਾਨ ਵਰਤੀ ਗਈ ਸਕਾਰਪੀਓ ਗੱਡੀ, 01-ਦੇਸੀ ਕੱਟਾ ਅਤੇ 01-ਪਿਸਤੌਲ ਬ੍ਰਾਮਦ ਕੀਤਾ ਗਿਆ
ਫਿਰੋਜ਼ਪੁਰ ਪੁਲਿਸ ਵੱਲੋਂ ਸ਼ੀਸ਼ੂ ਗੈਂਗ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਸਲਾ ਕੀਤਾ ਬਰਾਮਦ
ਵਾਰਦਾਤ ਦੌਰਾਨ ਵਰਤੀ ਗਈ ਸਕਾਰਪੀਓ ਗੱਡੀ, 01-ਦੇਸੀ ਕੱਟਾ ਅਤੇ 01-ਪਿਸਤੌਲ ਬ੍ਰਾਮਦ ਕੀਤਾ ਗਿਆ
ਗੈਂਗ ਦੇ ਹੋਰ ਮੈਂਬਰਾਂ ਨੂੰ ਫੜਨ ਵਾਸਤੇ ਓਪਰੇਸ਼ਨ ਜਾਰੀ ਪੁਲੀਸ ਦੀਆਂ ਕਈ ਟੀਮਾਂ ਦੋਸ਼ੀਆਂ ਨੂੰ ਫੜਨ ਵਾਸਤੇ ਲੱਗੀਆਂ
ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਣ ਦੀ ਐੱਸਐੱਸਪੀ ਫਿਰੋਜ਼ਪੁਰ ਨੇ ਜਤਾਈ ਉਮੀਦ
ਗੌਰਵ ਮਾਨਿਕ
ਫ਼ਿਰੋਜ਼ਪੁਰ 24 ਅਪ੍ਰੈਲ 2022 —- ਫਿਰੋਜ਼ਪੁਰ ਪੁਲਸ ਵੱਲੋਂ ਬੀਤੇ ਦਿਨੀਂ ਗੈਂਗਵਾਰ ਦੇ ਚੱਲਦਿਆਂ ਚੱਲੀਆਂ ਗੋਲੀਆਂ ਨੂੰ ਲੈ ਕੇ ਸ਼ਿਸ਼ੂ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨੀ ਸ਼ੀਸ਼ੂ ਗੈਂਗ ਜਿਲਾ ਫਿਰੋਜ਼ਪੁਰ ਵਿੱਚ ਸਰਗਰਮ ਹੋਇਆ ਸੀ, ਜਿੰਨਾਂ ਵੱਲੋਂ 22 ਅਪ੍ਰੈਲ ਨੂੰ ਰਾਤ ਸਮੇਂ ਥਾਣਾ ਸਿਟੀ ਫਿਰੋਜ਼ਪੁਰ ਦੇ ਏਰੀਆ ਅੰਦਰ ਫਾਇਰਿੰਗ ਕੀਤੀ ਗਈ ਸੀ।
ਇਸ ਵਾਕਿਆ ਸੰਬੰਧੀ ਸੁਰੇਸ਼ ਕੁਮਾਰ ਦੇ ਬਿਆਨ ਅਨੁਸਾਰ ਮੁਕੱਦਮਾ ਨੰਬਰ 134 ਅ/ਧ 307,506,148,149 ਆਈ.ਪੀ.ਸੀ, 25/27-54-59 ਅਸਲਾ ਐਕਟ ਥਾਨਾ ਸਿਟੀ ਫਿਰੋਜਪੁਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕੀਤਾ ਗਿਆ ਸੀ , ਫਾਇਰਿੰਗ ਦੀ ਘਟਨਾ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਸੂਚਨਾ ਦੇ ਆਧਾਰ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਜਗਦੀਸ਼ ਕੁਮਾਰ, ਪੀ.ਪੀ.ਐਸ ਉਪ ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਸ਼ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਫਿਰੋਜਪੁਰ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਨਾ ਸਿਟੀ ਫਿਰੋਜਪੁਰ ਦੀਆ ਦੋ ਟੀਮਾ ਬਣਾ ਕੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ਾ ਦਿੱਤੇ ਗਏ, ਜਿਸ ਤੇ ਸਬੰਧਤ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਟੀਮਾਂ ਵੱਲੋਂ ਤਫਤੀਸ ਕਰਨ ਤੇ ਮੁੱਢਲੇ ਤੌਰ ਤੇ ਸਾਹਮਣੇ ਆਇਆ ਕਿ ਇਸ ਵਾਕਿਆ ਨੂੰ ਇੱਕ ਗੈਂਗਸਟਰ ਗਰੁੱਪ ਜੋ ਸ਼ੀਸ਼ੂ ਗੈਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੱਲੋਂ ਅੰਜਾਮ ਦਿੱਤਾ ਗਿਆ ਹੈ। ਜਿਸ ਤੇ ਇਸ ਗੈਂਗ ਦੇ ਸਰਗਨਾ ਅਤੇ ਗੈਂਗ ਦੇ ਮੈਂਬਰਾਂ ਦੀ ਤਲਾਸ਼ ਲਈ ਸਪੈਸ਼ਲ ਮੁਹਿੰਮ ਚਲਾਈ ਗਈ, ਇਸ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਚਾਰਜ਼ ਸੀ.ਆਈ.ਏ. ਦੀ ਟੀਮ ਵੱਲੋਂ 23 ਅਪਰੈਲ ਨੂੰ ਖੂਫੀਆ ਇਤਲਾਹ ਦੇ ਆਧਾਰ ਤੇ ਸ਼ੀਸ਼ੂ ਗੈਂਗ ਦਾ ਪਿੱਛਾ ਕਰਦਿਆ ਲੁਧਿਆਣਾ ਦੇ ਪਵੀਲੀਅਨ ਮਾਲ ਵਿੱਚ ਪਹੁੰਚੀ ਸੀ ਜਿਥੋਂ ਪਵੇਲੀਅਨ ਮਾਲ ਲੁਧਿਆਣਾ ਤੋਂ ਸ਼ੀਸ਼ੂ ਗੈਂਗ ਦੇ ਸਰਗਣਾ ਜਗਸੀਰ ਸਿੰਘ ਉਰਫ ਸ਼ੀਸ਼ੂ ਪੁਤਰ ਬਗੀਚਾ ਸਿੰਘ ਵਾਸੀ ਪਿੰਡ ਸ਼ੇਰ ਖਾਂ ਥਾਨਾ ਕੁਲਗੜੀ, ਅਜੇ ਉਰਫ ਝੰਡੂ ਪੁਤਰ ਸੋਹਣ ਲਾਲ ਵਾਸੀ ਪਿੰਡ ਲੇਲੀ ਵਾਲਾ ਥਾਨਾ ਸਦਰ ਫਿਰੋਜਪੁਰ, ਕੁਲਦੀਪ ਸਿੰਘ ਉਰਫ ਮਾਸੂ ਪੁਤਰ ਭਾਗ ਸਿੰਘ ਵਾਸੀ ਵਾਰਡ ਨੰਬਰ-2 ਨੇੜੇ ਨਿਰੰਕਾਰੀ ਭਵਨ, ਕਾਲਜ ਰੋਡ ਸਨੇਰ ਜੀਰਾ, ਜਗਜੀਤ ਸਿੰਘ ਉਰਫ ਸੋਨੂੰ ਪੁਤਰ ਕਿੱਕਰ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਥਾਨਾ ਮੱਖੁ ਜਿਲਾ ਫਿਰੋਜਪੁਰ ਨੂੰ ਸਮੇਤ ਸਕਾਰਪੀਓ ਗੱਡੀ ਨੰ: ਪੀ.ਬੀ.-03-ਕਿਊ-6992 ਦੇ ਕਾਬੂ ਕੀਤਾ ਗਿਆ ਸੀ । ਜੋ ਉਪਰੋਕਤ ਮੁਕੱਦਮਾ ਵਿੱਚ ਲੋੜੀਂਦੇ ਹੋਣ ਕਰਕੇ ਇੰਚਾਰਜ਼ ਸੀ.ਆਈ.ਏ. ਵੱਲੋਂ ਇਹਨਾਂ ਦੋਸ਼ੀਆ ਨੂੰ ਥਾਣਾ ਸਿਟੀ ਫਿਰੋਪਜ਼ਰ ਦੀ ਟੀਮ ਦੇ ਹਵਾਲੇ ਕੀਤਾ ਗਿਆ ਸੀ ।
ਜਿਸ ਤੇ ਦੋਸ਼ੀਆ ਪਾਸੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਦੋਸ਼ੀਆਨ ਦੁਆਰਾ ਕੀਤੇ ਗਏ ਇੰਕਸ਼ਾਫ ਦੇ ਆਧਾਰ ਤੇ ਪੁੱਡਾ ਕਲੋਨੀ ਦੇ ਨਜ਼ਦੀਕ ਆਈ.ਟੀ.ਆਈ. ਫਿਰੋਜ਼ਪੁਰ ਦੀ ਖੰਡਰ ਇਮਾਰਤ ਵਿੱਚੋਂ ਦੋਸ਼ੀ ਜਗਸੀਰ ਸਿੰਘ ਉਰਫ ਸ਼ੀਸ਼ੂ ਪਾਸੋਂ ਇੱਕ 30-ਬੋਰ ਦੇਸੀ ਪਿਸਤੌਲ, ਅਜੈ ਉਰਫ ਝੰਡੂ ਪਾਸੋਂ ਇੱਕ 315-ਬੋਰ ਦੇਸੀ ਕੱਟਾ ਬਰਾਮਦ ਕੀਤੇ ਗਏ।
ਇਹਨਾਂ ਦੋਸ਼ੀਆਨ ਵੱਲੋਂ ਉਪਰੋਕਤ ਵਾਰਦਾਤ ਨੂੰ ਕਬੂਲ ਕੀਤਾ ਗਿਆ ਅਤੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਸ ਗੈਂਗ ਦੇ ਬੰਦਿਆ ਦੀ ਜੇਲ ਅੰਦਰ
ਕੁੱਟ-ਮਾਰ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਉਹਨਾਂ ਵੱਲੋਂ ਦੂਸਰੀ ਧਿਰ ਦੇ ਇੱਕ ਸਾਥੀ ਦੇ ਘਰ ਡਰਾਉਣ-ਧਮਕਾਉਣ ਲਈ ਹਮਲਾ ਕੀਤਾ ਜਾਣਾ ਸੀ, ਪਰ ਗਲਤੀ ਨਾਲ ਉਹਨਾਂ ਤੋਂ ਸੁਰੇਸ਼ ਕੁਮਾਰ ਦੇ ਘਰ ਹਮਲਾ ਹੋ ਗਿਆ। ਜਗਸੀਰ ਉਰਫ ਸ਼ੀਸ਼ੂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਵੱਲੋਂ ਵਾਰਦਾਤ ਸਮੇਂ ਵਰਤੀ ਗਈ 315-ਬੋਰ ਰਾਇਫਲ ਲਾਡੀ ਸ਼ੂਟਰ ਪਾਸੋਂ ਲਈ ਗਈ ਸੀ, ਜੋ ਉਸਨੇ ਵਾਰਦਾਤ ਉਪਰੰਤ ਲਾਡੀ ਸ਼ੂਟਰ ਨੂੰ ਹੀ ਵਾਪਸ ਕਰ ਦਿੱਤੀ ਸੀ। ਇਸ ਤੋਂ ਇਲਾਵਾ ਦੋਸ਼ੀਆਨ ਵੱਲੋਂ ਦੱਸਿਆ ਗਿਆ ਕਿ ਉਪਰੋਕਤ ਨਜ਼ਾਇਜ਼ ਹਥਿਆਰ (315-ਬੋਰ ਦੇਸੀ ਕੱਟਾ ਅਤੇ 30-ਬੋਰ ਪਿਸਟਲ) ਉਹ ਯੂ.ਪੀ. ਤੋਂ ਲੈ ਕੇ
ਆਏ ਸਨ। ਇਸ ਵਾਰਦਾਤ ਵਿੱਚ ਦੋਸ਼ੀਆਨ ਨਾਲ ਸ਼ਾਮਲ ਇਹਨਾਂ ਦੇ 02 ਹੋਰ ਵਿਅਕਤੀਆ ਲਾਡੀ ਸ਼ੂਟਰ ਵਾਸੀ ਪਿੰਡ ਲੇਲੀ ਵਾਲਾ ਅਤੇ ਮਨਪ੍ਰੀਤ ਉਰਫ ਸੋਨੂੰ ਪੁੱਤਰ ਬਿੱਟੂ ਵਾਸੀ ਰੁਕਨਾ ਸੁਹਾਨਾ ਦੀ ਸ਼ਨਾਖਤ ਹੋ ਚੁੱਕੀ ਹੈ, ਜਿੰਨਾਂ ਨੂੰ ਵੀ ਜਲਦ ਗ੍ਰਿਫ਼ਤਾਰੀ ਕੀਤਾ ਜਾਵੇਗਾ।
ਮੁੱਢਲੀ ਪੁੱਛ-ਗਿੱਛ ਵਿੱਚ ਦੋਸ਼ੀਆਨ ਨੇ ਦੱਸਿਆ ਹੈ ਕਿ ਉਨਾ ਨੇ ਕਈ ਹੋਰ ਵਾਰਦਾਤਾ ਨੂੰ ਅਨਜਾਮ ਦਿੱਤਾ ਹੈ, ਦੋਸ਼ੀਆਨ ਦਾ ਰਿਮਾਂਡ ਅਦਾਲਤ ਪਾਸੋਂ ਹਾਸਲ ਕਰਕੇ ਹੋਰ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਐੱਸਪੀ ਫ਼ਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਦੀਆਂ ਕਈ ਟੀਮਾਂ ਇਨ੍ਹਾਂ ਦੇ ਹੋਰ ਸਾਥੀ ਗੈਂਗਸਟਰਾਂ ਨੂੰ ਫੜਨ ਲਈ ਅਪਰੇਸ਼ਨ ਵਿੱਚ ਲੱਗੀਆਂ ਹੋਈਆਂ ਹਨ ਜੋ ਕਿ ਸ਼ਾਮ ਤੱਕ ਇਕ ਵੱਡੀ ਸਫਲਤਾ ਹਾਸਲ ਹੋਣ ਦੀ ਉਮੀਦ ਹੈ ਅਤੇ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਣ ਦੀ ਵੀ ਉਮੀਦ ਹੈ