Ferozepur News
ਫਿਰੋਜਪੁਰ ਸਿੱਖਿਆ ਵਿਭਾਗ ਵਲੋਂ AKAM – (Azadi Ka Amrit Mohatsav ਅਧੀਨ ਐਮ.ਐਲ.ਏ ਰਣਬੀਰ ਸਿੰਘ ਭੁੱਲਰ ਵੱਲੋਂ ਰਾਸ਼ਟਰੀ ਤਿੰਰਗਾ ਲਹਿਰਾ ਕੇ ਹਰ ਘਰ ਤਿੰਰਗਾ ਦਾ ਕੀਤਾ ਆਗਾਜ਼
ਫਿਰੋਜਪੁਰ ਸਿੱਖਿਆ ਵਿਭਾਗ ਵਲੋਂ AKAM – (Azadi Ka Amrit Mohatsav ਅਧੀਨ ਐਮ.ਐਲ.ਏ ਰਣਬੀਰ ਸਿੰਘ ਭੁੱਲਰ ਵੱਲੋਂ ਰਾਸ਼ਟਰੀ ਤਿੰਰਗਾ ਲਹਿਰਾ ਕੇ ਹਰ ਘਰ ਤਿੰਰਗਾ ਦਾ ਕੀਤਾ ਆਗਾਜ਼
ਹਰੀਸ਼ ਮੋਂਗਾ
ਫਿਰੋਜਪੁਰ, 12.8.2022: ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ AKAM (Azadi ka Amrit Mohatsav) ਅਧੀਨ ਆਜ਼ਾਦੀ ਦੇ 75 ਸਾਲਾਂ ਦਿਵਸ ਨੂੰ ਮਨਾਉਂਦੇ ਹੋਏ ਰਾਸ਼ਟਰੀ ਤਿੰਰਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰੀਆ ਪਹਿਲਵਾਨ ਵਿਖੇ ਐਮ.ਐਲ.ਏ ਸ. ਰਣਬੀਰ ਸਿੰਘ ਭੁੱਲਰ ਵੱਲੋਂ ਲਹਿਰਾਇਆ ਗਿਆ ਅਤੇ ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ 13 ਅਗਸਤ ਤੋਂ 15
ਅਗਸਤ ਤੱਕ ਹਰ ਘਰ ਵਿਚ ਝੰਡਾ ਲਹਿਰਾਉਣ ਲਈ ਜਾਗਰੂਕ ਕੀਤਾ।
ਉਹਨਾਂ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਤਿਰੰਗਾ ਝੰਡੇ ਘਰ ਦੀ ਛੱਤ ਤੇ ਲਾਉਣ ਲਈ ਵੰਡੇ ਅਤੇ ਆਜ਼ਾਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ
ਜਾਣੂ ਕਰਵਾਇਆ।ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦਿਆਂ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਅਤੇ ਹੋਰ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਵੀ ਕਹੀ ਅਤੇ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜ ਸੇਵਾ ਪ੍ਰਤੀ ਯੋਗਦਾਨ ਪਾਉਨ ਲਈ ਨੌਜਵਾਨਾਂ ਨੂੰ ਪ੍ਰੇਰਿਆ , ਉਨ੍ਹਾਂ ਨੇ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕਰਨ ਦਾ ਵਿਸ਼ਵਾਸ ਦਿਵਾਇਆ ।
ਸ. ਰਣਜੀਤ ਸਿੰਘ ਭੁੱਲਰ ਐਸ.ਡੀ.ਐਮ ਫਿਰੋਜ਼ਪੁਰ, ਸ੍ਰੀ ਕੋਮਲ ਅਰੌੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ), ਪ੍ਰਿੰਸੀਪਲ ਸੁਨੀਤਾ ਰਾਣੀ ਅਤੇ ਸ. ਲਖਵਿੰਦਰ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਵੱਲੋਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਘਰ ਤਿੰਰਗਾ ਲਹਿਰਾਉਣ ਲਈ ਕਿਹਾ।
ਇਸ ਮੌਕੇ ਆਜ਼ਾਦੀ ਨਾਲ ਸਬੰਧਤ ਪ੍ਰੋਗਰਾਮ ਸਕਿੱਟ ਆਦਿ ਪੇਸ਼ ਕੀਤੇ ਗਏ ਅਤੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਵੀ ਗਾਇਆ ਗਿਆ ਅਤੇ ਸ.ਰਣਜੀਤ ਸਿੰਘ ਭੁੱਲਰ ਐਸ.ਡੀ.ਐਮ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਗਾਣ ਅਤੇ ਆਜ਼ਾਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਦੇ ਤਜਿੰਦਰ ਸਿੰਘ ਲੈਕ.ਪੋਲਟੀਕਲ ਸਾਇੰਸ, ਲਖਵੀਰ ਕੌਰ ਲੈਕ. ਅੰਗਰੇਜ਼ੀ, ਸੁਖਦੇਵ ਹਾਂਡਾ ਡੀ.ਪੀ.ਈ, ਰਾਜ ਬਹਾਦਰ, ਨੇਕ ਪਰਤਾਪ ਸਿੰਘ, ਲਖਵਿਦੰਰ ਸਿੰਘ, ਬਲਾਕ ਪ੍ਰਧਾਨ ਵਿਕਾਸ ਛਾਬੜਾ, ਗਗਨ ਕੰਤੋੜ, ਸ਼ਰਨਜੀਤ ਸਿੰਘ, ਰਾਜ ਕੁਮਾਰ, ਨਰਿੰਦਰ ਗਰੋਵਰ, ਮਨਪ੍ਰੀਤ ਚੀਮਾ, ਜੋਗਾ ਸਿੰਘ ਅਤੇ ਸਮੂਹ ਸਟਾਫ ਸਵਿਤਾ ਮੋਂਗਾ, ਨਰੇਸ਼ ਗਰੋਵਰ, ਜਤਿੰਦਰ ਕੌਰ ਲੈਕ. ਮੀਤੂ, ਇੰਦੂ, ਸੁਖਦੇਵ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਹਿਮਾਂਯੂ ਗਰੋਵਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਹਾਜ਼ਰ ਸਨ।
ਸਮਾਗਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਵੀ ਕੀਤਾ ।