ਫਿਰੋਜਪੁਰ ਸ਼ਹਿਰ ਦੇ ਵਾਸੀਆਂ ਦੇ ਘਰ ਅਤੇ ਦੁਕਾਨਾਂ ਬਚਾਉਣ ਲਈ ਡਟੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਸ਼ਹਿਰ ਦੇ ਲੋਕਾਂ ਨੂੰ ਸਮਰਥਨ ਕਰਨ ਦੀ ਕੀਤੀ ਅਪੀਲ
ਫਿਰੋਜਪੁਰ ਸ਼ਹਿਰ ਦੇ ਵਾਸੀਆਂ ਦੇ ਘਰ ਅਤੇ ਦੁਕਾਨਾਂ ਬਚਾਉਣ ਲਈ ਡਟੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਸ਼ਹਿਰ ਦੇ ਲੋਕਾਂ ਨੂੰ ਸਮਰਥਨ ਕਰਨ ਦੀ ਕੀਤੀ ਅਪੀਲ
ਫਿਰੋਜ਼ਪੁਰ 6 ਜੂਨ, 2024: ਦੇਸ਼ ਦੀ ਵੰਡ ਮੌਕੇ ਪਾਕਿਸਤਾਨ ਤੋਂ ਆ ਕੇ ਫਿਰੋਜ਼ਪੁਰ ਸ਼ਹਿਰ ਵਿੱਚ ਵਸੇ ਗਰੀਬ ਦੁਕਾਨਦਾਰਾਂ ਦੀਆਂ ਦੁਕਾਨਾਂ ਅਤੇ ਘਰ ਘਰ ਖੋਹਣ ਲਈ ਵਕਫ ਬੋਰਡ ਅਤੇ ਕੁਛ ਭੂ ਮਾਫੀਆ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਜਿਸ ਨੂੰ ਲੈ ਕੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਫਿਰੋਜਪੁਰ ਸ਼ਹਿਰ ਦੇ ਖਾਈ ਵਾਲੇ ਅੱਡੇ ਵਿਖੇ ਇਕੱਤਰਤਾ ਕੀਤੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਯੂਨੀਅਨ ਦੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਵਾਸੀ ਸੁਧਾਰਾ ਸਿੰਘ ਸੁਦਾਗਰ ਸਿੰਘ ਵੱਲੋਂ ਇੱਕ ਟਰਸਟ ਬਣਾ ਕੇ ਕੇਂਦਰ ਸਰਕਾਰ ਤੋਂ ਕੁਝ ਜਮੀਨ ਲੀਜ ਉੱਪਰ ਲਈ ਗਈ ਸੀ | ਇਸਦੀ ਜਿੰਮੇਵਾਰੀ ਗੁਰਚਰਨ ਬਾਵਾ ਅਤੇ ਉਸ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਸੌਂਪੀ ਗਈ | ਪਰ ਪਿਛਲੇ ਦਸ ਕੁ ਸਾਲਾਂ ਤੋਂ ਉਸ ਜਗਹਾ ਉੱਪਰ ਵਕਫ ਬੋਰਡ ਨੇ ਆਪਣਾ ਦਾਅਵਾ ਕਰ ਦਿੱਤਾ | ਉਹਨਾਂ ਦੱਸਿਆ ਕਿ ਜਮੀਨ ਦੇ ਪਿਛਲੇ ਰਿਕਾਰਡ ਮੁਤਾਬਕ ਵਕਫ ਬੋਰਡ ਇਸ ਜਮੀਨ ਦਾ ਮਾਲਕ ਨਹੀਂ ਬਣਦਾ | ਪਰ ਕੋਟ ਵਿੱਚ ਪੇਸ਼ ਕੀਤੇ ਜਾਲੀ ਦਸਤਾਵੇਜਾਂ ਦੇ ਸਹਾਰੇ ਅਤੇ ਫਿਰੋਜ਼ਪੁਰ ਸ਼ਹਿਰ ਦੇ ਕੁਝ ਭੂ ਮਾਫੀਆ ਤੇ ਸਿਆਸੀ ਲੋਕਾਂ ਵੱਲੋਂ ਇਨਾ ਗਰੀਬ ਪਰਿਵਾਰਾਂ ਦੀਆਂ ਦੁਕਾਨਾਂ ਅਤੇ ਘਰਾਂ ਉੱਪਰ ਅੱਖ ਰੱਖੀ ਜਾ ਰਹੀ ਹੈ ਤਾਂ ਕਿ ਕਰੋੜਾਂ ਦੀ ਜਮੀਨ ਖੋਹੀ ਜਾ ਸਕੇ |
ਓਹਨਾ ਨੇ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਵੀ ਕਿਸੇ ਵੀ ਤਰਹਾਂ ਦਾ ਧੱਕਾ ਇਹਨਾਂ ਗਰੀਬ ਪਰਿਵਾਰਾਂ ਨਾਲ ਨਾ ਕੀਤਾ ਜਾਵੇ। ਇਸਦੇ ਨਾਲ ਹੀ ਉਹਨਾਂ ਨੇ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਇਹਨਾਂ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਡਟਣ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਿਆਸੀ ਸ਼ੈਹ ਪ੍ਰਾਪਤ ਗੁੰਡਿਆਂ ਵੱਲੋਂ ਕੀਤੀ ਗਈ ਜਬਰਦਸਤੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨ ਸਕੱਤਰ ਗੁਰਮੀਤ ਸਿੰਘ ਮਹਿਮਾ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਜਿਲਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲਾ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਬਸਤੀ ਅਜੀਜ ਵਾਲੀ ਜਸਬੀਰ ਸਿੰਘ ਮਲਵਾਲ ਓਮ ਪ੍ਰਕਾਸ਼ ਲੱਖਾ ਹਾਜੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਮਹੱਲਾ ਵਾਸੀ ਅਤੇ ਪੀੜਤ ਪਰਿਵਾਰ ਦੇ ਲੋਕ ਹਾਜ਼ਰ ਸਨ।