Ferozepur News
ਫਿਰੋਜਪੁਰ ਵਿਖੇ 1 ਕਰੋੜ 20 ਲੱਖ ਦੀ ਲਾਗਤ ਨਾਲ ਬਣੇਗਾ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਲਾਇਸੰਸ ਅਤੇ ਟਰੇਨਿੰਗ ਸੈਟਰ : –ਖਰਬੰਦਾ
ਫਿਰੋਜ਼ਪੁਰ 27 ਮਈ (ਏ. ਸੀ. ਚਾਵਲਾ) ਪੰਜਾਬ ਦੇ ਕੈਬਨਿਟ ਮੰਤਰੀ ਸ.ਅਜੀਤ ਸਿੰਘ ਕੋਹਾੜ ਮਿਤੀ 29 ਮਈ ਨੂੰ ਦੁਪਹਿਰ 1.30 ਵਜੇ ਫਿਰੋਜ਼ਪੁਰ ਵਿਖੇ (ਆਰ.ਟੀ.ਏ.ਦਫਤਰ ਨੇੜੇ) ਨਵੇਂ ਬਣਨ ਵਾਲੇ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਲਾਇਸੰਸ ਅਤੇ ਟਰੇਨਿੰਗ ਸੈਟਰ ਦਾ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਖੇ ਬਣਨ ਵਾਲੇ ਇਸ ਨਵੇਂ ਬਣਨ ਵਾਲੇ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਲਾਇਸੰਸ ਅਤੇ ਟਰੇਨਿੰਗ ਸੈਟਰ ਤੇ ਕੁੱਲ ਲਾਗਤ 1 ਕਰੋੜ 20 ਲੱਖ ਰੁਪਏ ਦੇ ਕਰੀਬ ਖ਼ਰਚ ਆਉਣ ਦੀ ਉਮੀਦ ਹੈ। ਇਸ ਵਿਚ ਟੈਸਟਿੰਗ ਲਈ ਵਧੀਆ ਟਰੈਕ ਤੇ ਲੈਬ ਲਈ ਬਿਲਡਿੰਗ ਹੋਵੇਗੀ। ਉਨ•ਾਂ ਕਿਹਾ ਕਿ ਇਸ ਸੈਂਟਰ ਦੇ ਬਣਨ ਨਾਲ ਲੋਕਾਂ ਨੂੰ ਟੈਸਟ ਉਪਰੰਤ ਮੌਕੇ ਤੇ ਹੀ ਡਰਾਈਵਿੰਗ ਲਾਇਸੰਸ ਜਾਰੀ ਕਰਨ ਦੀ ਸੁਵਿਧਾ ਹੋਵੇਗੀ। ਪ੍ਰਾਰਥੀ ਲਈ ਆਨ ਲਾਈਨ ਅਪਲਾਈ ਕਰ ਸਕੇਗਾ ਅਤੇ ਉਸ ਨੂੰ ਦਫਤਰ ਵੱਲੋਂ ਈ ਮੇਲ ਰਾਂਹੀ ਹੀ ਟੈਸਟਿੰਗ ਦੀ ਤਰੀਕ ਦੱਸੀ ਜਾਵੇਗੀ।