ਫਿਰੋਜਪੁਰ ਵਿਖੇ ਟ੍ਰੈਫ਼ਿਕ ਪਾਰਕ ਬਨਣ ਨਾਲ ਜ਼ਿਲ•ਾ ਵਾਸੀਆਂ ਨੂੰ ਡਰਾਈਵਿੰਗ ਲਾਇਸੰਸ ਬਣਾਉਣ ਵਿਚ ਵੱਡੀ ਸਹੂਲਤ ਮਿਲੇਗੀ
ਫਿਰੋਜ਼ਪੁਰ 28 ਮਈ (ਮਦਨ ਲਾਲ ਤਿਵਾੜੀ) ਫਿਰੋਜਪੁਰ ਵਿਖੇ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਲਾਇਸੰਸ ਅਤੇ ਟਰੇਨਿੰਗ ਸੈਂਟਰ (ਟਰੈਫ਼ਿਕ ਪਾਰਕ) ਬਨਣ ਨਾਲ ਜਿਲ•ੇ ਦੇ ਲੋਕਾਂ ਨੂੰ ਆਪਣੇ ਡਰਾਈਵਿੰਗ ਲਾਇਸੰਸ ਬਨਾਉਣ ਸਬੰਧੀ ਵੱਡੀ ਸਹੂਲਤ ਮਿਲੇਗੀ ਅਤੇ ਟੈਸਟ ਉਪਰੰਤ ਪ੍ਰਾਰਥੀ ਨੂੰ ਮੌਕੇ ਤੇ ਹੀ ਡਰਾਈਵਿੰਗ ਲਾਇਸੰਸ ਜਾਰੀ ਹੋਵੇਗਾ । ਇਸ ਸੈਂਟਰ ਦਾ ਨੀਂਹ ਪੱਥਰ ਟਰਾਂਸਪੋਰਟ ਮੰਤਰੀ ਪੰਜਾਬ ਸ. ਅਜੀਤ ਸਿੰਘ ਕੋਹਾੜ ਮਿਤੀ 29 ਮਈ ਨੂੰ ਦੁਪਹਿਰ 1.15 ਵਜੇ ਪੁਰਾਣੇ ਆਰ.ਟੀ.ਏ ਦਫਤਰ ਵਾਲੀ ਥਾਂ ਤੇ ਰੱਖਣਗੇ । ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ. ਖਰਬੰਦਾ ਨੇ ਸਂੈਟਰ ਵਾਲੀ ਥਾਂ ਦਾ ਨਰੀਖਣ ਕਰਨ ਮੌਕੇ ਦਿੱਤੀ । ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਲਾਇਸੰਸ ਅਤੇ ਟਰੇਨਿੰਗ ਸੈਂਟਰ ਤੇ 1 ਕਰੋੜ 20 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ । ਜਿਸ ਵਿਚ ਟੈਸਟਿੰਗ ਦੀ ਵਧੀਆ ਟਰੈਕ ਲਈ ਅਤੇ ਲੈਬ ਲਈ ਅਤਿ ਆਧੁਨਿਕ ਬਿਲਡਿੰਗ ਹੋਵੇਗੀ ਅਤੇ ਪ੍ਰਾਰਥੀ ਨੂੰ ਡਰਾਈਵਿੰਗ ਲਾਇਸੰਸ ਲਈ ਆਨ-ਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਸੈਂਟਰ ਵੱਲੋਂ ਪ੍ਰਾਰਥੀ ਨੂੰ ਈ. ਮੇਲ ਰਾਂਹੀ ਟੈਸਟਿੰਗ ਦੀ ਤਰੀਕ ਦੱਸੀ ਜਾਵੇਗੀ ਅਤੇ ਟੈਸਟ ਉਪਰੰਤ ਪ੍ਰਾਰਥੀ ਨੂੰ ਮੌਕੇ ਤੇ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ । ਉਨ•ਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਹਰੀਸ਼ ਰਿਜੋਰਟ ਨੇੜੇ ਰੇਲਵੇ ਪੁਲ ਵਿਖੇ ਪਬਲਿਕ ਇੱਕਠ ਨੂੰ ਵੀ ਸੰਬੋਧਨ ਕਰਨਗੇ । ਉਨ•ਾਂ ਕਿਹਾ ਕਿ ਸਮਾਗਮ ਵਿਚ ਸ. ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਵਿਧਾਇਕ ਸ. ਜੋਗਿੰਦਰ ਸਿੰਘ ਜਿੰਦੂ, ਸ. ਅਵਤਾਰ ਸਿੰਘ ਮਿੰਨਾ ਆਦਿ ਵੀ ਸ਼ਿਰਕਤ ਕਰਨਗੇ । ਇਸ ਮੌਕੇ ਐਸ.ਡੀ.ਐਮ. ਸ.ਸੰਦੀਪ ਸਿੰਘ ਗੜਾ, ਜਿਲ•ਾ ਟਰਾਂਸਪੋਰਟ ਅਫਸਰ ਸ.ਚਰਨਦੀਪ ਸਿੰਘ, ਜੀ.ਐਮ. ਪੰਜਾਬ ਰੋਡਵੇਜ਼ ਸ.ਮੱਖਣ ਸਿੰਘ, ਜਿਲ•ਾ ਪ੍ਰਧਾਨ ਭਾਜਪਾ ਸ.ਜੁਗਰਾਜ ਸਿੰਘ ਕਟੋਰਾ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸੁਖਦੇਵ ਸਿੰਘ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।