ਫਿਰੋਜਪੁਰ ਪੁਲਸ ਵਲੋ ਅੰਤਰਰਾਜੀ ਪੱਧਰ ਤੇ ਕੰਪਿਊਟਰ ਰਾਹੀ ਸੱਟਾ ਲਗਾਉਣ ਵਾਲੇ ਗਿਰੋਹ ਦੇ 02 ਮੈਂਬਰ ਗ੍ਰਿਫਤਾਰ
ਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) ਜਿਲ•ਾ ਪੁਲਸ ਮੁੱਖੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਿਰੋਜਪੁਰ ਪੁਲਸ ਵਲਂੋ ਪੰਜਾਬ, ਰਾਜਸਥਾਨ, ਦਿੱਲੀ ਅਤੇ ਮੁੰਬਈ ਤੋ ਇਲਾਵਾ ਕਈ ਹੋਰ ਸਟੇਟਾਂ ਵਿਚ ਕੰਪਿਊਟਰ ਦੇ ਰਾਹੀ ਲੋਕਾਂ ਨੂੰ ਸਰਕਾਰੀ ਗੇਮ ਕਹਿ ਕੇ ਜੂਆ ਖਿਡਾ ਕੇ ਪੈਸਿਆਂ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਹੈ। ਉਨ•ਾਂ ਨੇ ਦੱਸਿਆ ਕਿ ਗਿਰੋਹ ਦੇ 2 ਮੈਂਬਰ ਰਾਜੇਸ ਪੁੱਗਲ ਪੁੱਤਰ ਬਲਦੇਵ ਰਾਜ, ਮਨੀ ਪੁੱਤਰ ਸੱਤਪਾਲ ਵਾਸੀਆਨ ਗੁਰੂਹਰਸਹਾਏ ਨੂੰ ਕਾਬੂ ਕਰਕੇ ਇਨ•ਾਂ ਕੋਲੋਂ 4,05000 ਰੁਪਏ ਨਗਦੀ, ਇਕ ਕੰਪਿਊਟਰ, 2 ਲੈਪਟੋਪ ਅਤੇ 4 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਜ਼ਿਲ•ਾ ਪੁਲਸ ਨੇ ਦੱਸਿਆ ਕਿ ਸੁਲੱਖਣ ਸਿੰਘ ਉਪ ਕਪਤਾਨ ਪੁਲਸ ਗੁਰੂਹਰਸਹਾਏ ਦੀ ਅਗਵਾਈ ਹੇਠ ਐਸ.ਆਈ. ਸ਼ਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਦੀ ਪੁਲਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਕੁਟੀ ਮੋੜ ਗੁਰੂਹਰਸਹਾਏੇ ਮੌਜੂਦ ਸੀ ਤਾਂ ਇਕ ਖੂਫੀਆ ਇਤਲਾਹ ਮਿਲੀ ਕਿ ਜ਼ਿਲ•ਾ ਫਿਰੋਜਪੁਰ ਵਿਚ ਗੁਰੂਹਰਸਹਾਏ ਅਤੇ ਨਾਲ ਲੱਗਦੇ ਜਿਲਿ•ਆਂ ਵਿੱਚ ਗੇਮ ਕਿੰਗ ਜੋ ਇੰਟਰਨੈਟ ਤੇ ਸੋਫਟਫੇਅਰ ਰਾਹੀਂ ਕਸੀਨੋ ਟਾਈਪ ਜੂਆ ਚਲ ਰਿਹਾ ਹੈ ਇਸ ਜੂਆ ਗੇਮ ਦਾ ਸਰਗਨਾ ਆਂਚਲ ਚੋਰਸੀਆ ਵਾਸੀ ਮੁੰਬਈ ਹਾਲ ਲਕਸ਼ਮੀ ਨਗਰ ਨੇੜੇ ਮੰਦਰ ਡੇਅਰੀ ਦਿੱਲੀ ਹੈ, ਜਿਸ ਨੇ ਆਪਣੇ ਸਾਥੀ ਰਾਜਨ ਵਾਸੀ ਦਿੱਲੀ ਨੇ ਦਿੱਲੀ ਵਿਖੇ ਇਕ ਦਫਤਰ ਖੋਲ• ਕੇ ਕੰਪਿਊਟਰ ਰਾਹੀ ਇੱਕ ਜੂਆ ਗੇਮ ਵੀ ਉਪਰੇਟ ਕਰਦਾ ਹੈ। ਜਿਸ ਦੀ ਮੇਲ ਆਈ.ਡੀ. 00100055 ਹੈ ਜੋ ਇਹ ਆਪਣੀ ਆਈ.ਡੀ. ਰਾਹੀਂ ਰਾਜੇਸ਼ ਪੁੱਗਲ ਪੁੱਤਰ ਬਲਦੇਵ ਰਾਜ ਵਾਸੀ ਗੁਰੂਹਰਸਹਾਏ ਦੀ ਮੇਲ ਆਈ.ਡੀ. 00202474 ਤੇ ਇਸ ਗੇਮ ਦੇ ਪੁਆਇੰਟ ਜੋ ਇਕ ਰੁਪਏ ਦਾ ਇਕ ਪੁਆਇੰਟ ਮੁੱਲ ਹੈ ਜੋ ਹਜ਼ਾਰਾਂ, ਲੱਖਾਂ ਦੇ ਹਿਸਾਬ ਨਾਲ ਇਨ•ਾਂ ਪੁਆਇੰਟਾਂ ਨੂੰ ਅੱਗੇ ਰਾਜੇਸ਼ ਪੁੱਗਲ ਦੀ ਮੇਲ ਆਈ.ਡੀ. ਵਿਚ ਪਾ ਕੇ ਦਿੰਦਾ ਹੈ ਅਤੇ ਇੱਕ ਗੇਮ ਖੇਡਣ ਵਾਸਤੇ ਆਈ.ਡੀ. ਗਾਹਕਾਂ ਨੂੰ ਦੇ ਦਿੰਦੇ ਹਨ ਜੋ ਇੱਕ ਆਈ.ਡੀ. ਤੇ 14 ਵਿਅਕਤੀ ਇਸ ਗੇਮ ਜੂਆ ਨੂੰ ਖੇਡ ਸਕਦੇ ਹਨ ਜੋ ਰਾਜੇਸ਼ ਕੁਮਾਰ ਦੀਆਂ ਕੁੱਝ ਆਈ.ਡੀਆਂ ਦੇ ਨੰਬਰ 00103455, 00103683, 00103564, 00103686, 00103685, 00104105, 00104109, 00103689, 00105789, 00103479, 00105791, 00103687, 00103562 ਹਨ ਜੋ ਰਾਜੇਸ਼ ਪੁੱਗਲ ਨੇ ਅੱਗੇ ਆਪਣੇ ਸਬ ਏਜੰਟਾਂ ਮਨੀ ਪੁੱਤਰ ਸਤਪਾਲ, ਗੁਲਸ਼ਨ, ਭੋਲਾ, ਰੋਹਿਤ ਸਲੂਜਾ, ਰਾਜਨ ਪੁੱਤਰ ਕਾਕਾ ਹਲਵਾਈ, ਸੋਨੂੰ ਭਠੇਜਾ, ਰਮਨ ਵਾਸੀਆਨ ਗੁਰੂਹਰਸਹਾਏ ਰੱਖੋ ਹੋਏ ਹਨ ਜੋ ਆਂਚਲ ਚੋਰਸੀਆ ਤੋਂ ਆਈ.ਡੀਆਂ ਲੈ ਕੇ ਪੁਆਇੰਟ ਖ੍ਰੀਦ ਕੇ ਅੱਗੇ ਭੋਲੇਭਾਲੇ ਲੋਕਾਂ ਨੂੰ ਇਹ ਕਹਿ ਕਿ ਇਸ ਸਰਕਾਰੀ ਗੇਮ ਹੈ ਜੇਕਰ ਕੋਈ ਵਿਅਕਤੀ ਇਕ ਨੰਬਰ 10 ਨੰਬਰਾਂ ਵਿਚ ਜਿੱਤ ਲੈਂਦਾ ਹੈ ਤਾਂ ਉਸ ਨੂੰ ਇੱਕ ਰੁਪਏ ਦੇ 9 ਰੁਪਏ ਮਿਲਣਗੇ। ਜੇਕਰ ਕੋਈ 36 ਨੰਬਰਾਂ ਵਾਲੀ ਗੇਮ ਨੂੰ ਖੇਡ ਕੇ ਜਿੱਤ ਜਾਂਦਾ ਹੈ ਤਾਂ ਉਸ ਨੂੰ ਇਕ ਰੁਪਏ ਦੇ ਬਦਲੇ 36 ਰੁਪਏ ਮਿਲਣਗੇ ਜੋ ਇਸ ਤਰ•ਾਂ ਮੰਡੀ ਗੁਰੂਹਰਸਹਾਏ ਅਤੇ ਨਾਲ ਲੱਗਦੇ ਏਰੀਆ ਵਿੱਚ ਇਸ ਗੇਮ ਰਾਹੀ ਜੂਆ ਖੇਡ ਕੇ ਕਾਫੀ ਲੋਕ ਬਰਬਾਦ ਹੋ ਚੁੱਕੇ ਹਨ। ਇਹ ਜੂਆ ਫਿਰੋਜ਼ਪੁਰ, ਫਾਜ਼ਿਲਕਾ ਅਤੇ ਨਾਲ ਲੱਗਦੇ ਰਾਜਸਥਾਨ ਸਟੇਟ ਦੇ ਕਈ ਸ਼ਹਿਰਾਂ ਵਿਚ ਵੀ ਆਂਚਲ ਚੋਰਸੀਆ ਨੇ ਆਪਣੇ ਏਜੰਟਾਂ ਰਾਹੀਂ ਜਾਲ ਵਿਛਾਇਆ ਹੋਇਆ ਹੈ ਆਮ ਲੋਕਾਂ ਨੂੰ ਕੰਪਿਊਟਰ ਤੇ ਸਰਕਾਰੀ ਗੇਮ ਕਹਿ ਕੇ ਜੂਆ ਖਿਡਾਉਂਦੇ ਹਨ ਅਤੇ ਆਮ ਲੋਕਾਂ ਨਾਲ ਪੈਸਿਆਂ ਠੱਗੀ ਮਾਰਦੇ ਹਨ। ਜਿੰਨ•ਾਂ ਤੇ 420 ਅਤੇ ਜੂਆ ਐਕਟ ਥਾਣਾ ਗੁਰੂਹਰਸਹਾਏ ਦਰਜ ਰਜਿਸਟਰ ਕੀਤਾ ਗਿਆ। ਜਿਸ ਦੀ ਤਫਤੀਸ਼ ਦੌਰਾਨ ਪੁਲਸ ਪਾਰਟੀ ਵਲੋਂ ਰਾਜੇਸ ਪੁੱਗਲ ਦੀ ਦੁਕਾਨ ਗੁਰੂਹਰਸਾਏ ਵਿਖੇ ਰੇਡ ਕਰਕੇ ਉਸ ਨੂੰ ਅਤੇ ਉਸ ਦੇ ਸਾਥੀ ਮਨੀ ਕੁਮਾਰ ਨੂੰ ਕਾਬੂ ਕੀਤਾ ਜਿੰਨਾਂ ਕੋਲੋਂ 4,05000 ਰੁਪਏ ਦੀ ਨਗਦੀ, ਇੱਕ ਕੰਪਿਊਟਰ ਸੈਟ, ਦੋ ਲੈਪਟੋਪ ਅਤੇ 4 ਮੋਬਾਇਲ ਫੋਨ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਦਾ ਮੁੱਖੀ ਆਂਚਲ ਚੋਰਸੀਆ ਵਾਸੀ ਮੁੰਬਈ ਹਾਲ ਲਕਸ਼ਮੀ ਨਗਰ ਨੇੜੇ ਮੰਦਰ ਡੇਅਰੀ ਦਿੱਲੀ ਅਤੇ ਉਸ ਦਾ ਸਾਥੀ ਰਾਜ਼ਨ ਵਾਸੀ ਦਿੱਲੀ ਹਨ ਜਿੰਨਾਂ ਨੇ ਦਿੱਲੀ ਵਿਖੇ ਆਪਣਾ ਇਕ ਦਫਤਰ ਖੋਲਿਆ ਹੋਇਆ ਹੈ ਅਤੇ ਇਨ•ਾਂ ਨੇ ਆਪਣਾ-2 ਵੱਖਰਾ ਮੇਲ ਆਈ.ਡੀ ਬਣਾਇਆ ਹੋਇਆ ਹੈ। ਇਨ•ਾਂ ਦਾ ਅੱਗੇ ਏਜੰਟ ਰਾਜੇਸ਼ ਪੁੱਗਲ ਵਾਸੀ ਗੁਰੂਹਰਸਹਾਏ ਹੈ ਜਿਸ ਨੇ ਆਪਣਾ ਗੁਰੂਹਰਸਹਾਏ ਵਿਖੇ ਆਪਣਾ ਦਫਤਰ ਖੋਲਿਆ ਹੋਇਆ ਸੀ ਰਾਜੇਸ਼ ਪੁੱਗਲ ਨੇ ਵੀ ਆਪਣਾ ਵੱਖਰਾ ਆਈ.ਡੀ. ਬਣਾਇਆ ਹੋਇਆ ਸੀ ਜੋ ਆਂਚਲ ਚੋਰਸੀਆ ਇੰਟਰਨੈਟ ਰਾਹੀਂ ਗੇਮ ਲੋਡ ਕਰਕੇ ਆਪਣੀ ਆਈ.ਡੀ. ਰਾਹੀ ਰਾਜੇਸ਼ ਪੁੱਗਲ ਉਸ ਦੀ ਆਈ.ਡੀ. ਤੇ ਭੇਜ ਦਿੰਦਾ ਸੀ ਰਾਜੇਸ਼ ਪੁੱਗਲ ਅੱਗੇ ਆਪਣੇ ਹੋਰ ਸਬ ਏਜੰਟਾਂ ਮਨੀ, ਗੁਲਸ਼ਨ, ਪੋਲਾ, ਰੋਹਿਤ ਸਲੂਜਾ, ਰਾਜ਼ਨ, ਸੋਨੂੰ, ਰਮਨ ਵਾਸੀਆਨ ਗੁਰੂਹਰਸਹਾਏ ਨੂੰ ਪੁਆਇੰਟ ਭੇਜ ਦਿੰਦਾ ਸੀ ਜੋ ਇਹ ਏਜੰਟ ਅੱਗੇ ਆਮ ਲੋਕਾਂ ਨੂੰ ਆਪਣੀ ਮੇਲ ਆਈ.ਡੀ. ਰਾਹੀ ਮੰਗ ਮੁਤਾਬਿਕ ਪੈਸਿਆਂ ਦੇ ਪੁਆਇੰਟ ਆਪਣੀ ਆਈ.ਡੀ. ਰਾਹੀ ਗਾਹਕਾਂ ਨੂੰ ਭੇਜ ਕੇ ਪੈਸੇ ਨਗਦ ਜਾਂ ਆਨਲਾਈਨ ਰਾਜੇਸ਼ ਪੁੱਗਲ ਦੇ ਆਈ.ਸੀ.ਆਈ.ਸੀ. ਬੈਂਕ ਅਕਾਊਟ ਗੁਰੂਹਰਸਹਾਏ ਵਿਚ ਜਮ•ਾ ਕਰਵਾ ਲੈਦੇ ਸੀ ਜੋ ਆਮ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਹੀ ਗੇਮ ਖੇਡਦੇ ਸਨ ਤੇ ਡਾਊਨਲੋਡ ਕੀਤੀ ਹੋਈ ਗੇਮ ਦਾ ਹਰ ਮਿੰਟ ਬਾਅਦ ਇਸ ਦਾ ਡਰਾਅ ਨਿਕਲਾ ਹੈ। ਜੋ ਵਿਅਕਤੀ ਇਸ ਧੰਦੇ ਵਿਚ ਜੁੜੇ ਹੁੰਦੇ ਹਨ ਉਨ•ਾਂ ਨੂੰ 10 ਪੁਆਇੰਟਾਂ ਵਿਚੋਂ 1 ਪੁਆਇੰਟ ਨਿੱਕਲਾ ਹੈ ਤਾਂ ਉਨ•ਾਂ ਨੂੰ 1 ਪੁਆਇੰਟ ਦੇ 9 ਰੁਪਏ ਦਿੱਤੇ ਜਾਂਦੇ ਸਨ ਜੋ ਇਸ ਧੰਦੇ ਰਾਹੀ ਆਮ ਲੋਕਾਂ ਨੂੰ ਧੋਖਾਦੇਹੀ ਨਾਲ ਪੈਸੇ ਦੀ ਠੱਗੀ ਮਾਰਦੇ ਹਨ, ਜਿਸ ਗਿਰੋਹ ਦੇ 2 ਮੈਬਰਾਂ ਰਾਜੇਸ਼ ਪੁੱਗਲ ਅਤੇ ਮਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜੇਸ਼ ਪੁੱਗਲ ਇਸ ਧੰਦੇ ਵਿੱਚ ਕ੍ਰੀਬ 2-3 ਸਾਲ ਤੋਂ ਲੱਗਾ ਹੋਇਆ ਸੀ ਜਿਸ ਬਾਰੇ ਪਤਾ ਲੱਗਾ ਹੈ ਕਿ ਇਸ ਨੇ ਕਾਫੀ ਬੇਨਾਮੀ ਜਾਇਜਾਦ ਬਣਾਈ ਹੈ ਜਿਸ ਸਬੰਧੀ ਵੀ ਪੜਤਾਲ ਕੀਤੀ ਜਾ ਰਹੀ ਹੈ ਗਿਰੋਹ ਦੇ ਬਾਕੀ ਮੈਬਰਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ।