Ferozepur News

ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ : ਰਾਮਵੀਰ

ਫਿਰੋਜਪੁਰ 28 ਜੁਲਾਈ 2017 ( )  ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤਾ ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਨਜਾਇਜ਼ ਮਾਈਨਿੰਗ ਰੋਕਣ ਲਈ ਪਹਿਲਾ ਹੀ ਹੁਕਮ ਜਾਰੀ ਕਰ ਚੁੱਕੀ ਹੈ, ਇਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਅਮਲ ਵਿੱਚ ਵੀ ਲਿਆਂਦੀ ਜਾ ਰਹੀ ਹੈ।   ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ. ਆਈ.ਏ.ਐਸ  ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜਪੁਰ ਜ਼ਿਲ੍ਹੇ ਵਿੱਚ ਮਿਤੀ 20-07-2017 ਨੂੰ ਛੋਟੇ ਖਣਿਜ (ਰੇਤ) ਦੀ ਗੈਰ-ਕਾਨੂੰਨੀ ਨਿਕਾਸੀ ਦੀ ਚੈਕਿੰਗ ਲਈ ਪਿੰਡ ਚੰਗਾਲੀ ਕਦੀਮ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਪਿੰਡ ਚੰਗਾਲੀ ਕਦੀਮ ਵਿਖੇ ਸ੍ਰੀ ਸਲਵਿੰਦਰ ਸਿੰਘ ਪੁੱਤਰ ਸ੍ਰੀ ਸਾਧੂ ਸਿੰਘ ਵਾਸੀ ਚੰਗਾਲੀ ਜਦੀਦ ਨੇ ਆਪਣੀ ਜ਼ਮੀਨ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਲਈ ਖੱਡਾ ਲਗਾਇਆ ਗਿਆ ਸੀ। ਇਸ ਜ਼ਿਮੀਂਦਾਰ ਨੇ ਪਹਿਲਾਂ ਆਪਣੀ ਜ਼ਮੀਨ ਵਿਚ ਰੇਤ ਦੀ ਨਿਕਾਸੀ ਲਈ ਮਨਜ਼ੂਰ ਕਰਨ ਲਈ ਰਕਬਾ ਦਿੱਤਾ ਹੈ। ਇਸ ਜਿੰਮੀਦਾਰ ਦਾ ਰਕਬਾ ਸਾਈਟ ਅਪਰੇਜ਼ਲ ਕਮੇਟੀ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਵਿਅਕਤੀ ਵਿਰੁੱਧ ਐਫ.ਆਈ.ਆਰ. ਦਰਜ ਕਰਨ ਲਈ ਪੱਤਰ ਨੰ. ਸਪੈਸ਼ਲ-1 ਮਿਤੀ: 20-07-2017 ਰਾਹੀਂ ਮੁੱਖ ਅਫ਼ਸਰ ਥਾਣਾ ਕੁਲਗੜ੍ਹੀ ਵਿਖੇ ਐਫ.ਆਈ.ਆਰ. ਨੰ. 93 ਮਿਤੀ 20-07-2017 ਨੂੰ ਕੇਸ ਦਰਜ ਕਰਵਾਇਆ ਗਿਆ।

ਉਨ੍ਹਾਂ ਨੇ ਦੱਸਿਆ ਕਿ  ਬਸਤੀ ਮੱਘਰ ਸਿੰਘ ਦਾਖਲੀ ਹਾਮਦ ਵਾਲਾ ਉਤਾੜ ਤੋਂ ਰੇਤ ਦੀ ਗੈਰ-ਕਾਨੂੰਨੀ ਦੀ ਭਰ ਕੇ ਆਏ ਚਲਾਨ 5 ਵਹੀਕਲਾਂ ਦੇ ਚਲਾਨ 1,00,000/- ਰੁਪਏ ਦੇ ਕੱਟੇ ਗਏ। ਜੋ ਸਰਕਾਰੀ ਹੈੱਡ ਵਿੱਚ ਜਮ੍ਹਾ ਕਰਵਾਏ ਜਾ ਚੁੱਕੇ ਹਨ ਅਤੇ ਮਿਤੀ: 24-07-2017 ਨੂੰ ਉਪ ਮੰਡਲ ਮੈਜਿਸਟਰੇਟ, ਜ਼ੀਰਾ ਅਤੇ ਮਾਈਨਿੰਗ ਵਿਭਾਗ ਵੱਲੋਂ ਪਿੰਡ ਕਿੱਲੀ ਬੋਦਲਾ ਅਤੇ ਬਹਿਕ ਫੱਤੂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਿੰਡ ਕਿੱਲੀ ਬੋਦਲਾ ਅਤੇ ਬਹਿਕ ਫੱਤੂ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਹੋ ਰਹੀ ਸੀ। ਗੈਰ ਕਾਨੂੰਨੀ ਨਿਕਾਸੀ ਵਿਰੁੱਧ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਸਦਰ ਜ਼ੀਰਾ ਅਤੇ ਮੱਖੂ ਵਿਖੇ 5 ਪੋਕਲੈਡ ਮਸ਼ੀਨਾਂ ਅਤੇ 1 ਜੇ.ਸੀ.ਬੀ ਮਸ਼ੀਨਾਂ ਜ਼ਬਤ ਕਰਕੇ ਥਾਣਾ ਸਦਰ ਜ਼ੀਰਾ/ ਮੱਖੂ ਵਿਖੇ ਐਫ.ਆਈ.ਆਰ ਨੰ. 63 ਮਿਤੀ 24-07-2017 ਨੂੰ ਦਰਜ ਕਰਵਾਈ ਗਈ। ਇਸ ਤੋਂ ਇਲਾਵਾ 26 ਵਹੀਕਲਾਂ ਦੇ ਜੋ ਬਿਨਾਂ ਪੇਮੈਂਟ ਸਲਿਪ ਦੇ ਫੜੇ ਗਏ, ਉਨ੍ਹਾਂ ਵਹੀਕਲਾਂ ਦੇ ਚਲਾਨ ਕੱਟੇ ਗਏ। ਜਿਨ੍ਹਾਂ ਦੀ ਕੁੱਲ ਰਕਮ 3,10,000/- ਰੁਪਏ ਹੈ।

 ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਕਿੱਲੀ ਬੋਦਲਾ ਅਤੇ ਬਹਿਕ ਫੱਤੂ ਦੇ ਜਿਹੜੇ ਰਕਬੇ ਵਿੱਚੋਂ ਜਿਹੜੇ ਜ਼ਿਮੀਂਦਾਰਾਂ ਨੇ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਹੈ, ਉਸ ਸਬੰਧੀ ਜਿੰਮੀਦਾਰ ਦੀ ਜਮ੍ਹਾਬੰਦੀ, ਗਿਰਦਾਵਰੀ, ਅਕਸ਼ੈ ਦੀ ਕਾਪੀ ਅਤੇ ਖਾਣ ਦੀ ਮਿਣਤੀ ਸਬੰਧੀ ਰੈਵੀਨਿਊ ਵਿਭਾਗ, ਜ਼ੀਰਾ ਤੋਂ ਮੰਗੀ ਗਈ ਹੈ। ਰਿਕਾਰਡ ਪ੍ਰਾਪਤ ਹੋਣ ਤੇ ਜਿਹੜੇ ਜਿੰਮੀਦਾਰਾਂ ਨੇ ਗੈਰ-ਕਾਨੂੰਨੀ ਨਿਕਾਸੀ ਆਪਣੀ ਜ਼ਮੀਨ ਵਿੱਚੋਂ ਕੀਤੀ ਹੈ, ਉਨ੍ਹਾਂ ਵਿਰੁੱਧ ਐਫ.ਆਈ.ਆਰ ਦਰਜ਼ ਕਰਨ ਲਈ ਸਬੰਧਤ ਥਾਣੇ ਨੂੰ ਲਿਖਿਆ ਜਾਵੇਗਾ। ਮਿਤੀ: 26-07-2017 ਨੂੰ ਮਾਈਨਿੰਗ ਸੈਲ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਪਿੰਡ ਚੰਗਾਲੀ ਜਦੀਦ ਵਿਖੇ 1 ਪੋਕਲੈਨ, 1 ਜੇ.ਸੀ.ਬੀ ਅਤੇ 1 ਟਿੱਪਰ ਫੜ ਕੇ ਥਾਣਾ ਕੁਲਗੜ੍ਹੀ ਵਿਖੇ ਐਫ.ਆਈ.ਆਰ ਦਰਜ਼ ਕਰਨ ਲਈ ਲਿਖਿਆ ਗਿਆ। ਮਿਤੀ 26-07-2017 ਨੂੰ ਪਿੰਡ ਛਾਂਗਾ ਰਾਏ ਉਤਾੜ ਵਿਖੇ 1 ਟਰੈਕਟਰ-ਟਰਾਲੀ ਫੜ ਕੇ 10,000/- ਰੁਪਏ ਦਾ ਚਲਾਨ ਕੱਟਿਆ ਗਿਆ।

ਉਨ੍ਹਾਂ ਦੱਸਿਆ ਕਿ ਤਹਿਸੀਲਦਾਰ, ਜ਼ੀਰਾ ਵੱਲੋਂ ਪਿੰਡ ਕਿੱਲੀ ਬੋਦਲਾ ਅਤੇ ਪਿੰਡ ਠੱਠਾ  ਵਿੱਚ ਗੈਰ-ਕਾਨੂੰਨੀ ਨਿਕਾਸੀ ਸਬੰਧੀ ਰਿਪੋਰਟ ਪ੍ਰਾਪਤ ਹੋਈ ਹੈ। ਪਿੰਡ ਠੱਠਾ ਦੀ ਖੱਡ ਠੇਕੇ ਤੇ ਦਿੱਤੀ ਗਈ ਹੈ, ਇਸ ਖੱਡ ਦੀ ਡੂੰਘਾਈ 18 ਫੁੱਟ ਦੱਸੀ ਗਈ ਹੈ, ਇਸ ਲਈ 8 ਫੁੱਟ ਡੂੰਘਾਈ ਸਬੰਧੀ ਬਣਦੀ ਰਾਇਲਟੀ ਦੀ ਰਕਮ 5,17,680- ਰੁਪਏ ਸਬੰਧੀ ਠੇਕੇਦਾਰ ਰਾਮ ਸਰੂਪ ਪੁੱਤਰ ਸੰਤ ਰਾਮ ਕਪੂਰ ਵਾਸੀ ਕੋਟ ਈਸੇ ਖਾਂ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।

  ਉਨ੍ਹਾਂ ਦੱਸਿਆ ਕਿ ਪਿੰਡ ਬਹਿਕ ਵਲੈਤ ਸ਼ਾਹ ਠੇਕੇ ਤੇ ਦਿੱਤੀ ਖਾਣ ਤੇ ਨੋਟੀਫ਼ਿਕੇਸ਼ਨ ਦੀ ਉਲੰਘਣਾ ਕਰਨ ਤੇ ਮਿਤੀ: 19-07-2017 ਨੂੰ ਠੇਕਾ ਕੈਂਸਲ ਕੀਤਾ ਗਿਆ ਹੈ । ਇਸ ਤੋਂ ਇਲਾਵਾ ਗੈਰ-ਕਾਨੂੰਨੀ ਨਿਕਾਸੀ ਸਬੰਧੀ ਫ਼ੀਲਡ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।  ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਣ ਦੇਣ। ਜੇਕਰ ਕੋਈ ਸ਼ਾਮਲਾਟ ਜ਼ਮੀਨ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ ਕਰਦਾ ਹੈ ਤਾਂ ਸਬੰਧਤ ਪੰਚਾਇਤ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਕਿਸਾਨ ਆਪਣੀ ਜ਼ਮੀਨ ਵਿੱਚੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਕਰੇਗਾ, ਤਾਂ ਉਸ ਦੇ ਮਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।   

Related Articles

Back to top button