Ferozepur News

ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ­ ਵਿਖੇ ਜਨਤਕ ਥਾਵਾਂ ਤੇ ਲਾਏ ਜਾਣਗੇ ਸ਼ਿਕਾਇਤ ਬਾਕਸ : ਡਾ. ਕੇਤਨ ਪਾਟਿਲ

ਫਾਜ਼ਿਲਕਾ, 1 ਮਈ (ਵਿਨੀਤ ਅਰੋੜਾ)  ਨਸ਼ਾ ਦੇਸ਼ ਅਤੇ ਸਮਾਜ ਲਈ ਘਾਤਕ ਹੈ। ਇਹ ਇਨਸ਼ਾਨ ਦੀ ਬੁੱਧੀ, ਧਨ, ਮਾਨ-ਸਤਕਾਰ ਅਤੇ ਸਰੀਰ ਦਾ ਨਾਸ਼ ਕਰਦਾ ਹੈ। ਨਸ਼ੇ ਦੇ ਕਾਰੋਬਾਰ ਤੇ ਠੱਲ ਪਾਉਣ ਲਈ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲ ਦੀ ਸਲਾਖ਼ਾ ਦੇ ਪਿਛੇ ਧੱਕਨ ਲਈ ਫਾਜ਼ਿਲਕਾ ਪੁਲਿਸ ਵੱਲੋ ਇਕ ਨਵੀਂ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਰਾਹੀ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਦੇਸ਼ ਅਤੇ ਸਮਾਜ ਦੇ ਦੁਸ਼ਮਨਾਂ ਦੀ ਪਛਾਣ ਕਰਨੀ ਤਾ ਸੋਖੀ ਹੋ ਹੀ ਜਾÎਵੇਗੀ ਨਾਲੇ ਉਹਨਾਂ ਨੂੰ ਸਲਾਖਾ ਦੇ ਪਿਛੇ ਧੱਕਨ ਵਿੱਚ ਵੀ ਮਦਦ ਮਿਲੇਗੀ।  ਸਾਡੇ ਫਾਜ਼ਿਲਕਾ ਤੋ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਇਕ ਖ਼ਾਸ ਮੁਲਾਕਾਤ ਦੋਰਾਣ ਜਿਲਾ੍ਹ ਫਾਜ਼ਿਲਕਾ ਦੇ ਪੁਲਿਸ ਮੁਖੀ ਡਾ. ਕੇਤਨ ਪਾਟਿਲ ਬਾਲੀਰਾਮ (ਆਈ.ਪੀ.ਐਸ) ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨਸ਼ੇ ਨੂੰ ਜੱੜੋ ਪੁਟਨ ਲਈ ਵਚਨਬੱਧ ਹੈ। ਜਿਸ ਦੇ ਤਹਿਤ ਸਮੇਂ ਸਮੇਂ ਤੇ ਪੁਲਿਸ ਵੱਲੋ ਨਸ਼ੇ ਦੇ ਖਿਲਾਫ਼ ਅਭਿਆਨ ਛੇੜ ਕੇ ਨਸ਼ੇ ਦੇ ਵਪਾਰਿਆਂ ਨੂੰ ਕਾਨੂੰਨ ਦੇ ਹਵਾਲੇ ਕੀਤਾ ਗਿਆ ਹੈ। ਇਸੇ ਲੜੀ ਦੇ ਤਹਿਤ ਹੀ ਜਿਲਾ੍ਹ ਪੁਲਿਸ ਵੱਲੋ ਨਸ਼ੇ ਦੇ ਕਾਰੋਬਾਰ ਤੇ ਲਗਾਮ ਲਾਉਣ ਲਈ ਇਹ ਯੋਜਨਾ ਬਣਾਈ ਗਈ ਹੈ । ਡਾ. ਪਾਟਿਲ ਨੇ ਦੱਸਿਆ ਕਿ ਕਈ ਵਾਰ ਆਮ ਲੋਕਾਂ ਨੂੰ ਨਸ਼ਾ ਵਿਕਰੀ ਜਾ ਨਸ਼ੇ ਦੇ ਵਪਾਰ ਕਰਨ ਵਾਲੇ ਲੋਕਾਂ, ਤਸਕਰਾਂ ਅਤੇ ਸਮਗਰਲਾਂ ਬਾਰੇ ਕਾਫੀ ਪੁਖਤਾ ਜਾਣਕਾਰੀ ਹੁਦੀ ਹੈ ਪਰ ਉਹ ਡਰ ਦੇ ਮਾਰੇ ਜਾ ਕਿਸੇ ਹੋਰ ਕਾਰਨ ਕਰਕੇ ਪੁਲਿਸ ਨੂੰ ਇਸ ਬਾਰੇ ਇਤਲਾਹ ਵੀ ਨਹੀ ਦੇ ਪਾਉਂਦੇ, ਪਰ ਫਾਜ਼ਿਲਕਾ ਪੁਲਿਸ ਨੇ ਨਸ਼ੇ ਦੇ ਧੰਦੇ ਤੇ ਰੋਕ ਲਾਉਣ ਲਈ ਹੁਣ ਆਮ ਲੋਕਾਂ ਦੀ ਵੀ ਮਦਦ ਲੈਣ ਦੀ ਯੋਜਨਾ ਬਣਾਈ ਹੈ। ਐਸ.ਐਸ.ਪੀ. ਡਾ. ਪਾਟਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਦੇ ਸਾਰਵਜਨਕ ਥਾਵਾਂ ਤੇ ਸ਼ਿਕਾਇਤ ਬਾਕਸ ਲਾਏ ਜਾ ਰਹੇ ਹਨ। ਪੂਰੇ ਫਾਜਿਲਕਾ ਜਿਲ੍ਹੇ ਵਿੱਚ 6 ਸ਼ਿਕਾਇਤ ਬਾਕਸ ਲਗਾਏ ਗਏ ਹਨ। ਜਿੰਨਾਂ ਵਿੱਚੋ ਇੱਕ ਘੰਟਾ ਘਰ ਅਤੇ ਦੂਸਰਾ ਬੱਸ ਸਟੈਂਡ ਫਾਜਿਲਕਾ ਵਿਖੇ ਲਗਾਇਆ ਗਿਆ ਹੈ । ਇਸੇ ਤਰਾਂ ਜਲਾਲਾਬਾਦ ਅਤੇ ਅਬੋਹਰ ਡਵੀਜਨ ਵਿੱਚ ਵੀ 2-2 ਸ਼ਿਕਾਇਤ ਬਕਸੇ ਲਗਾਏ ਗਏ ਹਨ। ਇਹਨਾਂ ਸ਼ਿਕਾਇਤ ਬਾਰਸ ਵਿੱਚ ਆਮ ਲੋਕ ਨਸ਼ੇ ਦਾ ਵਪਾਰ ਕਰਣ ਵਾਲੇ ਲੋਕਾਂ ਅਤੇ ਨਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝਾ ਕਰ ਸਕਦੇ ਹਨ। ਡਾ. ਕੇਤਨ ਪਾਟਿਲ ਨੇ ਦੱਸਿਆ ਕਿ ਇਸ ਬਾਕਸ ਦੇ ਰਾਹੀ ਪ੍ਰਾਪਤ ਹੋਈ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਬਾਕਸ ਹਰ 10 ਦਿਨਾਂ ਬਾਅਦ ਉਹਨਾਂ ਦੀ ਮੋਜੁਦਗੀ ਵਿੱਚ ਇਕ ਖਾਸ਼ ਅੰਡਰਕਵਰ ਪੁਲਿਸ ਅਫ਼ਸਰ ਵੱਲੋ ਹੀ ਖੋਲਿਆਂ ਜਾਵੇਗਾ ਅਤੇ ਇਸ ਰਾਹੀ ਪ੍ਰਾਪਤ ਹੋਈ ਸੁਚਣਾ ਤੇ ਤੁਰੰਤ ਕਾਰਵਾਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਮਾੜੇ ਅੰਸਰ ਨੂੰ ਬੱਖਸ਼ਿਆ ਨਹੀ ਜਾਵੇਗਾ, ਭਾਂਵੇ ਉਹ ਕਿੱਡਾ ਵੀ ਸਰਮਾਏਦਾਰ ਕਿਂਉ ਨਾ ਹੋਵੇ। ਐਸ.ਐਸ.ਪੀ. ਡਾ. ਪਾਟਿਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ੇ ਦਾ ਖ਼ਾਤਮਾ ਕਰਨ ਦੇ ਲਈ ਪੁਲਿਸ ਦੀ ਮਦਦ ਕਰਨ ਅਤੇ ਚੰਗੇ ਨਾਗਰਿਕ ਹੋਣ ਦਾ ਆਪਣਾ ਵਰਜ ਅਦਾ ਕਰਨ। ਉਹਨਾਂ ਵਿਸ਼ਵਾਸ਼ ਦਿਵਾਈਆਂ ਕਿ ਜਾਣਕਾਰੀ ਦੇਂਣ ਵਾਲੇ ਸਖਸ਼ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਉਸਨੂੰ ਕੋਈ ਪਰੇਸ਼ਾਨੀ ਨਹੀ ਹੋਣ ਦਿਤੀ ਜਾਣੇਗੀ।

ਡਾ. ਪਾਟਿਲ ਨੇ ਦੱਸਿਆ ਕਿ ਨਸ਼ੇ ਵਿਰੋਧੀ ਮੁਹਿਮ ਦੇ ਤਹਿਤ ਪਿਛਲੇ ਕੁਝ ਦਿਨਾਂ ਤੋ ਫਾਜ਼ਿਲਕਾ ਪੁਲਿਸ ਨੇ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਨਸ਼ੇ ਦੀ ਕਈ ਵੱਡਿਆ ਖੇਪ ਫੱੜਿਆ ਹਨ।  ਸਿਰਫ ਅਪ੍ਰੈਲ ਮਹਿਨੇ  ਵਿੱਚ ਹੀ ਜਿਲ੍ਹਾਂ ਪੁਲਿਸ ਵਲੋਂ ਨਸ਼ੇ ਸਬੰਧੀ ਕੁੱਲ 45 ਮੁਕਦਮੇ ਐਨ.ਡੀ.ਪੀ.ਐਸ.ਐਕਟ ਅਤੇ ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ ਹਨ ਅਤੇ ਕੁੱਲ ਰਿਕਵਰੀ 22 ਗ੍ਰਾਮ ਹੈਰੋਇੰਨ, 2 ਕਿਲੋ 500 ਗ੍ਰਾਮ ਅਫੀਮ, ਪੋਸਤ 104 ਕਿਲੋ 400 ਗ੍ਰਾਮ, 16560 ਨਸ਼ੀਲੀਆਂ ਗੋਲੀਆਂ, 2 ਕਿਲੋਂ 500 ਗ੍ਰਾਮ ਗਾਂਜਾ ਅਤੇ 32 ਨਸ਼ੀਲੀਆਂ ਸ਼ੀਸ਼ੀਆਂ, 827 ਲੀਟਰ 820 ਐਮ.ਐਲ ਨਜਾਇਜ ਸ਼ਰਾਬ, 7035 ਲੀਟਰ ਲਾਹਣ ਅਤੇ ਦੋ ਚਾਲੂ ਭੱਠੀਆਂ ਬ੍ਰਾਮਦ ਕਰਕੇ ਕੁੱਲ 59 ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਡਾ. ਪਾਟਿਲ ਨੇ ਕਿਹਾ ਕਿ ਆਮ ਲੋਕ ਨਿੱਜੀ ਤੋਰ ਤੇ ਵੀ ਮੇਰੇ ਕੋਲ ਆ ਕੇ ਜਾ ਈ. ਮੇਲ ਆਈਡੀ sspofficefa੍ਰilka0gmail.com ਉਤੇ ਵੀ ਨਸ਼ਿਆ ਸਬੰਧੀ ਖੁਫੀਆ ਇਤਲਾਹ ਦੇ ਸਕਦੇ ਹਨ। 

Related Articles

Back to top button