ਫ਼ਿਰੋਜ਼ਪੁਰ: ਝੋਕ ਹਰੀ ਹਰ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਝੋਕ ਹਰੀ ਹਰ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਫਿਰੋਜ਼ਪੁਰ, 17 ਅਕਤੂਬਰ, 2022: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਪਿੰਡ ਝੋਕ ਹਰੀ ਹਰ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਰਣਜੀਤ ਸਿੰਘ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਰਣਜੀਤ ਸਿੰਘ ਵੱਲੋਂ ਕਿਸਾਨ ਵੀਰਾਂ ਨੂੰ ਵੱਧ ਝਾੜ ਦੇ ਨਾਲ-ਨਾਲ ਫਸਲ ਦੀ ਕੁਆਲਟੀ ਵੱਲ ਵੀ ਧਿਆਨ ਦੇਣ ਲਈ ਪ੍ਰੇਰਿਆ ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਫਸਲ ਦੀ ਵਿਕਰੀ ਵਿਚ ਕੋਈ ਮੁਸ਼ਕਿਲ ਨਾ ਆਵੇ।
ਮੁੱਖ ਖੇਤੀਬਾੜੀ ਅਫ਼ਸਰ ਡਾ ਤੇਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਖੇਤੀਬਾੜੀ ਅਫਸਰ ਡਾ ਨਵਤੇਜ ਸਿੰਘ ਦੀ ਅਗਵਾਈ ਵਿਚ ਲਗਾਏ ਗਏ ਇਸ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ‘ਚ ਖੇਤੀਬਾੜੀ ਵਿਭਾਗ, ਫਿਰੋਜ਼ਪੁਰ ਦੇ ਅਧਿਕਾਰੀਆਂ ਤੋਂ ਇਲਾਵਾ ਬਾਗਬਾਨੀ, ਭੂਮੀ ਰੱਖਿਆ ਵਿਭਾਗ, ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆ ਨੇ ਵੀ ਕਿਸਾਨ ਵੀਰਾਂ ਨੂੰ ਵਡਮੁੱਲੀ ਜਾਣਕਾਰੀ ਦਿਤੀ। ਇਸ ਮੌਕੇ ‘ਤੇ ਡਾ. ਗੁਰਵੰਤ ਸਿੰਘ ਏ.ਡੀ.ਓ. ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਕਣਕ ਦੀ ਬਿਜਾਈ ਸਮੇਂ ਸਹੀ ਢੰਗ ਅਪਨਾਉਣ ਲਈ ਪ੍ਰੇਰਿਤ ਕੀਤਾ।
ਕੈਂਪ ਦੌਰਾਨ ਡਾ. ਸਿਮਰਨਜੀਤ ਸਿੰਘ ਐਚ.ਡੀ.ਓ. ਵੱਲੋਂ ਬਾਗਬਾਨੀ ਵਿਭਾਗ ਅਤੇ ਡਾ. ਰਾਜਵੀਰ ਕੌਰ ਵੱਲੋਂ ਭੂਮੀ ਰੱਖਿਆ ਵਿਭਾਗ ਵਿੱਚ ਚਲ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਡਾ. ਪ੍ਰਵੀਨ ਅਗਰਵਾਲ ਵੱਲੋਂ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਸ਼ੂਆਂ ਦਾ ਸਹੀ ਇਲਾਜ ਤੇ ਦੇਖ-ਭਾਲ ਬਾਰੇ ਜਾਣਕਾਰੀ ਦਿਤੀ ਗਈ।
ਇਸ ਅਵਸਰ ‘ਤੇ ਚਰਨਜੀਤ ਸਿੰਘ ਏ.ਡੀ.ਓ., ਸੁਰਿੰਦਰਪਾਲ ਸਿੰਘ ਏ.ਓ. ਘਲ ਖੁਰਦ, ਅਮ੍ਰਿਤਪਰੀਤ ਸਿੰਘ ਬੀ.ਟੀ.ਐਮ, ਪ੍ਰਕਾਸ਼ ਸਿੰਘ ਏ.ਈ.ਓ, ਰਵੀਇੰਦਰ ਡਿਪਟੀ ਪੀ.ਡੀ, ਨਰੇਸ਼ ਸੈਣੀ ਏ.ਐਸ.ਆਈ. ਤੋਂ ਇਲਾਵਾ ਸਮੂਹ ਬਲਾਕ ਖੇਤੀਬਾੜੀ ਸਟਾਫ ਫਿਰੋਜ਼ਪੁਰ ਹਾਜ਼ਰ ਸੀ।