ਪੱਤਰਕਾਰ ਨੇ ਆਪਣੇ ਨਾਲ ਹੋਈ ਮਾਰ ਕੁੱਟ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਕੀਤੀ ਦੋਸ਼ੀ ਕਰਮਚਾਰੀਆਂ ਉੱਤੇ ਕਾੱਰਵਾਈ ਦੀ ਮੰਗ
ਫਾਜਿਲਕਾ 19 ਅਪ੍ਰੈਲ : ਬੀਤੀ 27 ਫਰਵਰੀ ਨੂੰ ਇਲੈਕਟਰਾਨਿਕ ਮੀਡਿਆ ਨਾਲ ਜੁੜੇ ਪੱਤਰਕਾਰ ਕ੍ਰਿਸ਼ਣ ਸਿੰਘ ਨੂੰ ਸਰੇਆਮ ਕੁੱਟਣ ਵਾਲੇ ਟਰੈਫਿਕ ਕਰਮਚਾਰੀਆਂ ਦੇ ਵਿਰੁੱਧ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗਢ ਨੂੰ ਪੱਤਰ ਲਿਖ ਕੇ ਕਾੱਰਵਾਈ ਦੀ ਮੰਗ ਕੀਤੀ ਹੈ । ਆਪਣੀ ਸ਼ਿਕਾਇਤ ਵਿਚ ਕ੍ਰਿਸ਼ਨ ਸਿੰਘ ਸਪੁੱਤਰ ਸ਼੍ਰੀ ਹਰਬੰਸ ਸਿੰਘ ਵਾਸੀ ਪਿੰਡ ਮਹਾਤਮ-ਨਗਰ ਨੇ ਦੱਸਿਆ ਕਿ ਮੈਂ ਫਾਜਿਲਕਾ 'ਚ ਬਤੌਰ ਪੱਤਰਕਾਰ ਦਾ ਕੰਮ ਕਰਦਾ ਹਾਂ। ਮੈਂ ਮਿਤੀ 27 ਫਰਵਰੀ 2017 ਨੂੰ ਵਕਤ 10:35 ਵਜੇ ਦੇ ਕਰੀਬ ਆਪਣੇ ਪਿੰਡ ਮਹਾਤਮ-ਨਗਰ ਤੋਂ ਫਾਜਿਲਕਾ ਕਿਸੇ ਖਬਰ ਦੇ ਸਿਲਸਿਲੇ 'ਚ ਆ ਰਿਹਾ ਸੀ। ਜਦੋਂ ਮੈਂ ਫਾਜਿਲਕਾ ਦੇ ਰੇਲਵੇ ਸਟੇਸ਼ਨ ਦੇ ਨਜਦੀਕ ਫਾਟਕ ਕੋਲ ਪਹੁੰਚਾ ਤਾਂ ਰੇਲਵੇ ਫਾਟਕ ਬੰਦ ਸੀ। ਉੱਥੇ ਦੋ ਟ੍ਰੈਫਿਕ ਪੁਲਿਸ ਕ੍ਰਮਚਾਰੀ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਬੈਠ ਕੇ ਚਲਾਣ ਕੱਟ ਰਹੇ ਸਨ ਅਤੇ ਫਾਟਕ ਬੰਦ ਹੋਣ ਕਾਰਨ ਮੈਂ ਵੀ ਆਪਣਾ ਮੋਟਰ ਸਾਈਕਲ ਉੱਥੇ ਰੋਕ ਲਿਆ 'ਤੇ ਫਾਟਕ ਖੁੱਲਣ ਦੀ ਉਡੀਕ ਕਰਨ ਲੱਗਿਆ। ਇੰਨੇ ਨੂੰ ਟ੍ਰੈਫਿਕ ਕ੍ਰਮਚਾਰੀ ਜਸਵੰਤ ਸਿੰਘ ਆਇਆ ਅਤੇ ਮੇਰੇ ਮੋਟਰ ਸਾਈਕਲ ਦੀ ਚਾਬੀ ਕੱਢ ਲਈ। ਮੈਂ ਉਸ ਨੂੰ ਚਾਬੀ ਕੱਢਣ ਦਾ ਕਾਰਨ ਪੁੱਛਿਆ ਅਤੇ ਉਸਨੂੰ ਕਿਹਾ ਕਿ ਜੇਕਰ ਤੁਸੀਂ ਕਾਗਜ ਦੇਖਣੇ ਹਨ ਤਾਂ ਮੈਂ ਤੁਹਾਨੂੰ ਸਾਰੇ ਕਾਗਜ ਦਿਖਾ ਦਿੰਦਾ ਹਾਂ, ਪਰ ਮੈਨੂੰ ਮੇਰੇ ਮੋਟਰ ਸਾਈਕਲ ਦੀ ਚਾਬੀ ਵਾਪਸ ਕਰ ਦਿਓ। ਇੰਨਾ ਕਹਿੰਦਿਆਂ ਹੀ ਜਸਵੰਤ ਸਿੰਘ ਅਤੇ ਉਸਦਾ ਸਹਿਯੋਗੀ ਬਲਵਿੰਦਰ ਸਿੰਘ ਅੱਗ ਬਬੂਲਾ ਹੋ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਤੂੰ ਕੀ ਡੀਟੀਓ ਲੱਗਿਆ ਹੈ? ਮੈਂ ਉਨ•ਾਂ ਨੂੰ ਬੇਨਤੀ ਕੀਤੀ ਕਿ ਤਰੀਕੇ ਨਾਲ ਗੱਲ ਕਰੋ, ਪਰ ਉਹਨ•ਾਂ ਮੇਰੀ ਬੇਨਤੀ ਮੰਨਣ ਦੀ ਬਜਾਏ ਬਿਨ•ਾਂ ਵਜ•ਾਂ ਤੋਂ ਮੇਰੇ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੇ। ਮੈਂ ਅਤੇ ਮੇਰੇ ਨਾਲ ਰਲ ਕੇ ਪਿੰਡੋਂ ਸ਼ਹਿਰ ਆਏ ਵਿਅਕਤੀ ਨੇ ਉਹਨ•ਾਂ ਨੂੰ ਬਹੁਤ ਬੇਨਤੀ ਕੀਤੀ ਕਿ ਉਹ ਮਾਰ-ਕੁੱਟ ਨਾ ਕਰਨ, ਪਰ ਸਾਡੀ ਬੇਨਤੀ ਮੰਨਣ ਦੀ ਬਜਾਏ ਉਹ ਮੈਨੂੰ ਮਾਰਕੁੱਟ ਕਰਦੇ ਹੋਏ ਅਤੇ ਸਾਰੇ ਬਜ਼ਾਰ ਵਿੱਚੋਂ ਖਿੱਚਦੇ-ਧੂੰਹਦੇ ਹੋਏ ਫਾਜਿਲਕਾ ਥਾਣਾ ਸਿਟੀ ਲੈ ਗਏ। ਜਦੋਂ ਉਹ ਮੈਨੂੰ ਮਾਰ-ਕੁੱਟ ਕਰਦੇ ਹੋਏ ਲਿਜਾ ਰਹੇ ਸਨ ਤਾਂ ਉਨ•ਾਂ ਮੈਨੂੰ ਧਮਕੀ ਦਿੱਤੀ ਕਿ ਅਸੀਂ ਤੇਰੇ ਤੇ ਸਾਡੀ ਵਰਦੀ ਉੱਪਰ ਹੱਥ ਪਾਉਣ ਦਾ ਝੂਠਾ ਪਰਚਾ ਦਰਜ ਕਰਾਵਾਂਗੇ। ਜਦੋਂ ਮੈਂ ਉਹਨਾਂ ਦੀਆਂ ਧਮਕੀਆਂ ਸੁਣੀਆਂ, ਤਾਂ ਮੈਂ ਬਹੁਤ ਡਰ ਗਿਆ ਅਤੇ ਮੈਂ ਸਮਝ ਗਿਆ ਕਿ ਹੁਣ ਇਨ•ਾਂ ਨੇ ਮੈਨੂੰ ਝੂਠੇ ਕੇਸ ਵਿੱਚ ਬੁਰੀ ਤਰ•ਾਂ ਫਸਾ ਦੇਣਾ ਹੈ। ਇਸ ਲਈ ਜਦੋਂ ਉਹ ਮੈਨੂੰ ਮਾਰਕੁੱਟ ਕਰਦੇ ਹੋਏ ਥਾਣੇ ਲਿਜਾ ਰਹੇ ਸਨ ਤਾਂ ਮੈਂ ਆਪਣੇ ਮੋਬਾਇਲ ਦੇ ਕੈਮਰੇ ਰਾਹੀਂ ਉਹਨ•ਾਂ ਵੱਲੋਂ ਕੀਤੀ ਗਈ ਮਾਰਕੁੱਟ ਦੀ ਵੀਡੀਓ ਬਣਾ ਲਈ, ਜੋ ਕਿ ਮੈਂ ਤੁਹਾਨੂੰ ਆਪਣੀ ਅਰਜੀ ਦੇ ਨਾਲ ਡੀਵੀਡੀ ਬਣਾ ਕੇ ਭੇਜ ਰਿਹਾ ਹਾਂ। ਇਨ•ਾਂ ਟ੍ਰੈਫਿਕ ਕ੍ਰਮਚਾਰੀਆਂ ਨੇ ਸਾਰੇ ਬਾਜ਼ਾਰ ਵਿੱਚ ਮੌਜ਼ੂਦ ਲੋਕਾਂ ਦੇ ਸਾਹਮਣੇ ਮੇਰੀ ਬੁਰੀ ਤਰ•ਾਂ ਬੇਇੱਜ਼ਤੀ ਕੀਤੀ। ਇਨਾਂ ਹੀ ਨਹੀਂ ਥਾਣਾ ਸਿਟੀ ਫਾਜਿਲਕਾ ਪਹੁੰਚਣ 'ਤੇ ਵੀ ਟ੍ਰੈਫਿਕ ਕ੍ਰਮਚਾਰੀ ਜਸਵੰਤ ਸਿੰਘ ਨੇ ਮੇਰੇ ਨਾਲ ਬਹੁਤ ਮਾਰਕੁੱਟ ਕੀਤੀ। ਇਸ ਤੋਂ ਬਾਅਦ ਮੈਨੂੰ ਥਾਣਾ ਸਿਟੀ ਦੇ ਅੰਦਰ ਬਿਠਾ ਲਿਆ ਗਿਆ ਅਤੇ ਮੇਰੇ ਕੋਲੋਂ ਮੇਰਾ ਮੋਬਾਇਲ ਅਤੇ ਸਾਰਾ ਸਮਾਨ ਲੈ ਲਿਆ। ਇਨਾ ਹੀ ਨਹੀਂ ਉਹਨ•ਾਂ ਵੱਲੋਂ ਮੇਰੇ ਮੋਟਰ ਸਾਈਕਲ ਨੂੰ ਵੀ ਬਿਨਾਂ ਵਜ•ਾਂ ਤੋਂ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਮੇਰੇ ਨਾਲ ਇੱਕ ਮੁਜਿਰਮ ਤੋਂ ਵੀ ਭੈੜਾ ਸਲੂਕ ਕੀਤਾ ਗਿਆ। ਬਾਅਦ ਵਿੱਚ ਮੇਰੇ ਘਰਵਾਲਿਆਂ ਨੂੰ ਇਤਲਾਹ ਮਿਲਣ ਤੇ ਉਹ ਮੇਰੇ ਕੋਲ ਪਹੁੰਚੇ ਅਤੇ ਉਹਨ•ਾਂ ਨੇ ਆ ਕੇ ਮੈਨੂੰ ਥਾਣਿਓਂ ਛੁਡਵਾਇਆ ਅਤੇ ਮੈਨੂੰ ਫਾਜਿਲਕਾ ਦੇ ਸਿਵਿਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਇਲਾਜ ਦੌਰਾਨ ਫਾਜਿਲਕਾ ਥਾਣਾ ਸਿਟੀ ਦੇ ਏ.ਐੱਸ.ਆਈ ਹਰਬੰਸ ਸਿੰਘ ਅਤੇ ਰੀਡਰ (ਐੱਸ.ਐੱਚ.ਓ.) ਗੁਰਦੀਪ ਸਿੰਘ ਵੱਲੋਂ ਮੇਰੇ ਬਿਆਨ ਦਰਜ ਕੀਤੇ ਗਏ। ਬਾਅਦ ਵਿੱਚ ਜਦੋਂ ਅਸੀਂ ਟ੍ਰੈਫਿਕ ਕ੍ਰਮਚਾਰੀਆਂ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਬੰਦ ਕੀਤੇ ਮੋਟਰ ਸਾਈਕਲ ਦੀ ਚਾਲਾਨ ਚਿੱਟ ਲੈਣ ਗਏ ਤਾਂ ਉਨ•ਾਂ ਵੱਲੋਂ ਕੋਈ ਚਾਲਾਨ ਚਿੱਟ ਨਹੀਂ ਦਿੱਤੀ ਗਈ ਅਤੇ ਤਕਰੀਬਨ ਇੱਕ ਹਫਤੇ ਬਾਅਦ ਥਾਣਾ ਸਿਟੀ ਫਾਜਿਲਕਾ ਦੇ ਐੱਸ.ਐੱਚ.ਓ. ਮਨੋਜ ਕੁਮਾਰ ਤੋਂ ਮੈਂ ਆਪਣੇ ਮੋਟਰ ਸਾਈਕਲ ਦੀ ਚਾਲਾਨ ਚਿੱਟ ਪ੍ਰਾਪਤ ਕੀਤੀ।
ਇਸ ਬਾਰੇ ਮੇਰੇ ਵੱਲੋਂ ਮਿਤੀ 27-02-2017 ਨੂੰ ਫਾਜਿਲਕਾ ਦੇ ਐੱਸ. ਐੱਸ. ਪੀ. ਸ਼੍ਰੀ ਬਲਰਾਮ ਕੇਤਨ ਪਾਟਿਲ ਨੂੰ ਟ੍ਰੈਫਿਕ ਕ੍ਰਮਚਾਰੀਆਂ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਰਜੀ ਵੀ ਦਿੱਤੀ ਗਈ। ਜਿਸ ਤੋਂ ਬਾਅਦ ਐੱਸ.ਪੀ.(ਐੱਚ) ਫਾਜਿਲਕਾ ਮੈਡਮ ਕੰਵਰਦੀਪ ਕੌਰ ਨੇ ਥਾਣਾ ਸਿਟੀ ਫਾਜਿਲਕਾ ਦੇ ਐੱਸ.ਐੱਚ.ਓ. ਮਨੋਜ ਕੁਮਾਰ ਵੱਲੋਂ ਮੈਨੂੰ ਆਪਣੇ ਦਫਤਰ ਬੁਲਵਾਇਆ ਅਤੇ ਮੇਰੇ 'ਤੇ ਮੇਰੇ ਨਾਲ ਮੌਜੂਦ ਗਵਾਹਾਂ ਦੇ ਬਿਆਨ ਸੁਣੇ। ਇਸ ਤੋਂ ਬਾਅਦ ਕੋਈ ਠੋਸ ਕਾਰਵਾਈ ਨਾ ਹੂੰਦਿਆਂ ਵੇਖਦੇ ਹੋਏ ਮੈਂ ਇੱਕ ਹੋਰ ਅਰਜੀ ਐੱਸ.ਐੱਸ.ਪੀ. ਫਾਜਿਲਕਾ ਸ਼੍ਰੀ ਬਲਿਰਾਮ ਕੇਤਨ ਪਾਟਿਲ ਨੂੰ ਦਿੱਤੀ, ਜੋ ਕਿ ਉਹਨ•ਾਂ ਵੱਲੋਂ ਡੀ. ਐੱਸ. ਪੀ. (ਐੱਚ) ਫਾਜਿਲਕਾ ਨੂੰ ਮਾਰਕ ਕੀਤੀ ਗਈ। ਮਿਤੀ 20-03-2017 ਨੂੰ ਮੈਨੂੰ ਅਤੇ ਮੇਰੇ ਗਵਾਹਾਂ ਨੂੰ ਡੀ. ਐੱਸ. ਪੀ. (ਐੱਚ) ਫਾਜਿਲਕਾ ਸ਼੍ਰੀ ਰਾਹੁਲ ਭਾਰਦਵਾਜ ਦੇ ਦਫਤਰ ਵਿਖੇ ਬਿਆਨ ਦੇਣ ਲਈ ਬੁਲਾਇਆ ਗਿਆ। ਡੀ. ਐੱਸ. ਪੀ. (ਐੱਚ) ਫਾਜਿਲਕਾ ਦੇ ਆਪਣੇ ਦਫਤਰ ਵਿੱਚ ਮੌਜ਼ੂਦ ਨਾ ਹੋਣ ਕਾਰਨ ਉਹਨ•ਾਂ ਦੇ ਰੀਡਰ ਵੱਲੋਂ ਸਾਡੇ ਬਿਆਨ ਦਰਜ ਕੀਤੇ ਗਏ। ਕੁੱਝ ਦਿਨਾਂ ਬਾਅਦ ਡੀ. ਐੱਸ. ਪੀ. (ਐੱਚ) ਫਾਜਿਲਕਾ ਸ਼੍ਰੀ ਰਾਹੁਲ ਭਾਰਦਵਾਜ ਜੀ ਵੱਲੋਂ ਆਪਣੇ ਦਫਤਰ ਵਿੱਚ ਖੁਦ ਮੇਰੇ ਕੋਲੋਂ ਸਾਰੀ ਘੱਟਨਾ ਬਾਰੇ ਬਿਆਨ ਸੁਣੇ ਅਤੇ ਮੈਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਘੱਟਨਾ ਨੂੰ ਤਕਰੀਬਨ ਡੇਢ ਮਹੀਨੇ ਤੋਂ ਵੀ ਵੱਧ ਸਮਾਂ ਹੋ ਜਾਣ ਤੋਂ ਬਾਅਦ ਵੀ ਮੈਨੂੰ ਪੂਰਾ ਇਨਸਾਫ ਨਹੀਂ ਮਿਲ ਰਿਹਾ ਅਤੇ ਨਾ ਹੀ ਦੋਸ਼ੀ ਟ੍ਰੈਫਿਕ ਕ੍ਰਮਚਾਰੀਆਂ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਮੈਨੂੰ ਵਾਰ-ਵਾਰ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਉਲਟ ਪੁਲਿਸ ਵੱਲੋਂ ਦੋਸ਼ੀ ਟ੍ਰੈਫਿਕ ਕ੍ਰਮਚਾਰੀਆਂ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮ ਹੋਣ ਕਾਰਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਅਤੇ ਸਾਰੇ ਸਬੂਤ ਹੁੰਦਿਆਂ ਹੋਇਆਂ ਵੀ ਮੈਨੂੰ ਝੂਠਾ ਅਤੇ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਉਸਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੇਰੇ ਨਾਲ ਮਾਰਕੁੱਟ ਕਰਨ ਵਾਲੇ ਟ੍ਰੈਫਿਕ ਕ੍ਰਮਚਾਰੀਆਂ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਥਾਣਾ ਸਿਟੀ ਫਾਜਿਲਕਾ ਅੰਦਰ ਮੇਰੇ ਨਾਲ ਹੋਈ ਮਾਰਕੁੱਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ 'ਤੇ ਮੈਨੂੰ ਇਨਸਾਫ ਦਿਵਾਇਆ ਜਾਵੇ।