Ferozepur News

ਅਮਰਦੀਪ ਸਿੰਘ ਗੁਜਾਰਾਲ ਨੇ ਸੰਭਾਲਿਆ ਫਿਰੋਜ਼ਪੁਰ ਦੇ ਵਧੀਕ ਡਪਿਟੀ ਕਮਸ਼ਿਨਰ (ਵਿਕਾਸ) ਦਾ ਅਹੁੱਦਾ

ਫਿਰੋਜ਼ਪੁਰ 7 ਦਸੰਬਰ (      ) ਸ੍ਰੀ ਅਮਰਦੀਪ ਸਿੰਘ ਗੁਜਰਾਲ ਨੇ ਵਧੀਕ ਡਿਪਟੀ  ਕਮਸ਼ਿਨਰ (ਵਿਕਾਸ), ਫਿਰੋਜ਼ਪੁਰ ਵੱਜੋਂ ਅਹੁੱਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਰੂਪਨਗਰ, ਮਾਨਸਾ, ਮੋਗਾ ਅਤੇ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਅਹੁੱਦਾ ਸੰਭਾਲਣ ਉਪਰੰਤ ਉਨ੍ਹਾਂ ਦਫਤਰ ਦੇ ਸਮੂਹ ਸਟਾਫ ਨਾਲ ਇੰਟਰੋਡਕਟਰੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ।

        ਸ੍ਰੀ ਅਮਰਦੀਪ ਸਿੰਘ ਗੁਜਰਾਲ ਜ਼ਿਲ੍ਹੇ ਵਿਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਭਲਾਈ ਸਕੀਮਾਂ, ਜ਼ਿਲ੍ਹਾ ਰੋਜ਼ਗਾਰ ਦਫਤਰ, ਮਨਰੇਗਾ ਆਦਿ ਦਾ ਕਾਰਜਬਾਰ ਦੇਖਣਗੇ। ਸ੍ਰੀ ਅਮਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀਆਂ ਭਲਾਈ ਅਤੇ ਵਿਕਾਸ ਨੀਤੀਆਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਨਾਲ ਸਬੰਧਿਤ ਸਮੱਸਿਆਵਾਂ ਲਈ ਲੋਕ ਕਿਸੇ ਵਕਤ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।ਅਮਰਦੀਪ ਸਿੰਘ ਗੁਜਾਰਾਲ ਨੇ ਸੰਭਾਲਿਆ ਫਿਰੋਜ਼ਪੁਰ ਦੇ ਵਧੀਕ ਡਪਿਟੀ ਕਮਸ਼ਿਨਰ (ਵਿਕਾਸ) ਦਾ ਅਹੁੱਦਾ

Related Articles

Leave a Reply

Your email address will not be published. Required fields are marked *

Back to top button