Ferozepur News

-ਪੰਜ ਰੋਜਾਂ ਸੈਮੀਨਾਰ ਗਣਿਤ ਅਤੇ ਅੰਗਰੇਜੀ ਵਿਸ਼ੇ &#39ਤੇ ਸ਼ੁਰੂ

ਕਾਫੀ ਸਾਲਾਂ ਬਾਅਦ ਟੀਚਰਾਂ ਦੇ ਸੈਮੀਨਾਰ ਸੰਸਥਾ &#39ਚ ਲਗਾਉਣੇ ਸੰਭਵ ਹੋਏ
-ਬਿਲਡਿੰਗ ਖਸਤਾ ਹਾਸਲ &#39ਚ ਹੋਣ ਕਾਰਨ ਸਰਕਾਰੀ ਇੰਨਸਰਵਿਸ ਟ੍ਰੈਨਿੰਗ ਸੈਂਟਰ ਫਿਰੋਜ਼ਪੁਰ &#39ਚ ਨਹੀਂ ਲੱਗਦੇ ਸੀ ਸੈਮੀਨਾਰ
-ਪੰਜ ਰੋਜਾਂ ਸੈਮੀਨਾਰ ਗਣਿਤ ਅਤੇ ਅੰਗਰੇਜੀ ਵਿਸ਼ੇ &#39ਤੇ ਸ਼ੁਰੂ

inservice training-ਸੈਮੀਨਾਰ &#39ਚ ਅੰਗਰੇਜੀ ਵਿਸ਼ੇ ਦੇ 40 &#39ਤੇ ਮੈਥ ਦੇ 37 ਅਧਿਆਪਕਾਂ ਨੇ ਲਿਆ ਭਾਗ

ਫਿਰੋਜ਼ਪੁਰ: ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵਲੋਂ ਚਲਾਈ ਲਹਿਰ ਵਿਚ ਹਿੱਸਾ ਪਾਉਂਦੇ ਹੋਏ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਚੰਡੀਗੜ ਸੁਖਦੇਵ ਸਿੰਘ ਕਾਹਲੋ ਅਤੇ ਡਿਪਟੀ ਡਾਇਰੈਕਟਰ ਮੈਡਮ ਗਿੰਨੀ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁਖ ਰੱਖਦਿਆ 8 ਅਗਸਤ 2016 ਤੋਂ 12 ਅਗਸਤ 2016 ਤੱਕ ਚਲਾਏ ਜਾ ਰਹੇ ਗਣਿਤ ਅਤੇ ਅੰਗਰੇਜੀ ਵਿਸ਼ੇ ਦੇ ਸੈਮੀਨਾਰ ਸਰਕਾਰੀ ਇੰਨਸਰਵਿਸ ਟ੍ਰੈਨਿੰਗ ਸੈਂਟਰ ਫਿਰੋਜ਼ਪੁਰ ਵਿਖੇ ਪੰਜ ਰੋਜਾਂ ਸੈਮੀਨਾਰ ਦਾ ਉਦਘਾਟਨ ਸੰਸਥਾ ਦੇ ਪ੍ਰਿੰਸੀਪਲ ਰਾਜਵੰਤ ਸਿੰਘ ਮੁੱਤੀ ਵਲੋਂ ਕੀਤਾ ਗਿਆ। ਜਿਸ ਵਿਚ ਅੰਗਰੇਜੀ ਵਿਸੇ ਦੇ 40 ਅਧਿਆਪਕਾਂ ਅਤੇ ਮੈਥ 37 ਅਧਿਆਪਕਾਂ ਨੇ ਭਾਗ ਲਿਆ। ਸ਼੍ਰੀਮਤੀ ਨੀਤਿਮਾ ਸ਼ਰਮਾ ਕੋਆਰਡੀਨੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਦੀ ਬਿੰਲਡਿੰਗ ਜਿਸ ਦੀ ਕਾਫੀ ਸਾਲਾਂ ਤੋਂ ਰਿਪੇਅਰ ਨਹੀਂ ਹੋਈ ਸੀ, ਦੀ ਸਮੂਹ ਸਟਾਫ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਰਾਜਵੰਤ ਸਿੰਘ ਮੁੱਤੀ ਦੀ ਯੋਗ ਅਗਵਾਈ ਹੇਠ ਬਿਲਡਿੰਗ ਨੂੰ ਇਕ ਨਵੀਂ ਦਿੱਖ ਦਿੱਤੀ ਗਈ। ਜਿਸ ਕਾਰਨ ਕਾਫੀ ਸਾਲਾਂ ਬਾਅਦ ਟੀਚਰਾਂ ਦੇ ਸੈਮੀਨਾਰ ਇਸ ਸੰਸਥਾ ਵਿਚ ਲਗਾਉਣੇ ਸੰਭਵ ਹੋਏ ਹਨ। ਉਨ•ਾਂ ਵਲੋਂ ਟ੍ਰੇਨਿੰਗ ਵਿਚ ਭਾਗ ਲੈਣ ਆਏ ਸਮੂਹ ਅਧਿਆਪਕਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਸੈਮੀਨਾਰਾਂ ਵਿਚ ਮਾਹਿਰਾਂ ਵਲੋਂ ਗਣਿਤ ਅਤੇ ਅੰਗਰੇਜੀ ਵਿਸ਼ੇ ਸਬੰਧੀ, ਜਨਰਲ ਵਿਸ਼ਿਆਂ ਸਬੰਧੀ ਟ੍ਰੇਨਿੰਗ ਅਤੇ ਪੜ•ਾਉਣ ਦੇ ਆਧੁਨਿਕ ਢੰਗਾਂ ਦੀ ਜਾਣਕਾਰੀ ਦਿੱਤੀ ਗਈ। ਗਣਿਤ ਵਿਸ਼ੇ ਤੇ ਮਾਸਟਰ ਰਿਸੋਰਸ ਪਰਸਨ ਪ੍ਰਦੀਪ ਕੱਕੜ, ਰਾਜੇਸ਼ ਜੈਨ ਅਤੇ ਚਰਨਜੀਤ ਸਿੰਘ ਅੰਗਰੇਜੀ ਵਿਸ਼ੇ ਦੇ ਮਾਸਟਰ ਰਿਸੋਰਸ ਪਰਸਨ ਸ਼੍ਰੀਮਤੀ ਨੀਤਿਮਾ ਸ਼ਰਮਾ, ਸ਼੍ਰੀਮਤੀ ਰੋਜ਼ੀ ਮਹਿਤਾ ਅਤੇ ਸ਼੍ਰੀਮਤੀ ਅਮਨਪ੍ਰੀਤ ਤਲਵਾੜ ਵਲੋਂ ਵਿਸ਼ੇ ਨਾਲ ਸਬੰਧਤ ਟ੍ਰੈਨਿੰਗ ਦਿੱਤੀ ਗਈ।

Related Articles

Back to top button