ਪੰਜਾਬ ਸਰਕਾਰ ਨੇ ਫਿਰੋਜ਼ਪੁਰ ਵਿਚ ਗਊਸ਼ਾਲਾ ਉਸਾਰੀ ਲਈ ਜਾਰੀ ਕੀਤੀ ਡੇਢ ਕਰੋੜ ਰੁਪਏ ਦੀ ਗ੍ਰਾਂਟ
ਪੰਜਾਬ ਸਰਕਾਰ ਨੇ ਫਿਰੋਜ਼ਪੁਰ ਵਿਚ ਗਊਸ਼ਾਲਾ ਉਸਾਰੀ ਲਈ ਜਾਰੀ ਕੀਤੀ ਡੇਢ ਕਰੋੜ ਰੁਪਏ ਦੀ ਗ੍ਰਾਂਟ
-ਸ਼ਹਿਰ ਵਾਸੀਆਂ ਨੂੰ ਮਿਲੇਗੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਮੁਕਤੀ-
ਫਿਰੋਜ਼ਪੁਰ, 3 ਮਾਰਚ,
ਪਿਛਲੇ ਲੰਬੇ ਸਮੇਂ ਤੋਂ ਬੇਸਹਾਰਾ ਪਸ਼ੂਆਂ ਤੋਂ ਪਰੇਸ਼ਾਨ ਸ਼ਹੀਦਾਂ ਦੇ ਸ਼ਹਿਰ ਦੇ ਵਾਸੀਆਂ ਲਈ ਰਾਹਤ ਦੀ ਖਬਰ ਹੈ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੀਂ ਗਊਸ਼ਾਲਾ ਦੀ ਉਸਾਰੀ ਲਈ ਡੇਢ ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਐਤਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੂੰ ਨਾਲ ਲੈ ਕੇ ਵਿਧਾਇਕ ਪਿੰਕੀ ਨੇ ਨਵੀਂ ਗਊਸ਼ਾਲਾ ਦੀ ਉਸਾਰੀ ਲਈ ਨਗਰ ਕੌਂਸਲ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨਾਂ ਸਨਾਤਮ ਧਰਮ ਗਊਸ਼ਾਲਾ ਪ੍ਰਬੰਧਕ ਕਮੇਟੀ ਨਾਲ ਵੀ ਮੁਲਾਕਾਤ ਕੀਤੀ। ਪ੍ਰਬੰਧਕ ਕਮੇਟੀ ਪ੍ਰਧਾਨ ਜਤਿੰਦਰ ਕੁਮਾਰ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਜ਼ਿਲਾ੍ਹ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਕਹੀ। ਪਿੰਕੀ ਨੇ ਅੰਮ੍ਰਿਤਸਰੀ ਗੇਟ ਸਥਿਤ ਗਊਸ਼ਾਲਾ, ਜੀਰਾ ਗੇਟ ਸਥਿਤ ਗਊ ਉਪਚਾਰ ਕੇਂਦਰ, ਦੁਸਹਿਰਾ ਗਰਾਊਂਡ ਦੇ ਨਾਲ ਸਥਿਤ ਨਗਰ ਕੌਂਸਲ ਦੀ 19 ਕਿੱਲੇ ਜ਼ਮੀਨ ਤੋਂ ਇਲਾਵਾ ਪਿੰਡ ਰੱਜੀਵਾਲਾ ਵਿਚ ਸਨਾਤਮ ਧਰਮ ਸਭਾ ਦੀ ਕਰੀਬ 85 ਕਿੱਲੇ ਜ਼ਮੀਨ ਦੇ ਕੁਝ ਹਿੱਸੇ ਵਿਚ ਗਊਸ਼ਾਲਾ ਉਸਾਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ। ਪਿੰਕੀ ਨੇ ਕਿਹਾ ਕਿ ਅਕਸਰ ਦੀ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਹੁੰਦੇ ਹਨ, ਅਨੇਕ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਪਿੰਕੀ ਨੇ ਕਿਹਾ ਕਿ ਇਸ ਦੇ ਲਈ ਇੱਕ ਕਮੇਟੀ ਬਣਾਈ ਜਾਵੇਗੀ ਜੋ ਇਸ ਗਊਸ਼ਾਲਾ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏਗੀ। ਉਨਾਂ ਕਿਹਾ ਕਿ ਨਵੀਂ ਬਣਨ ਵਾਲੀ ਗਊਸ਼ਾਲਾ ਵਿਚ ਵੈਟਨਰੀ ਡਾਕਟਰ ਦੀ ਤੈਨਾਤੀ, ਚਾਰੇ, ਪਾਣੀ ਦੇ ਪ੍ਰਬੰਧ ਤੋਂ ਇਲਾਵਾ ਗਊ ਧਨ ਨੂੰ ਗਰਮੀ ਤੇ ਸਰਦੀ ਤੋਂ ਬਚਾਉਣ ਲਈ ਸ਼ੈਡ ਉਸਾਰੇ ਜਾਣਗੇ।