ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਹੁਨਰ ਸਿਖਾਉਣ ਲਈ ਏ.ਆਈ ਬੂਟ ਕੈਂਪ
ਪੰਜਾਬੀ ਨੌਜਵਾਨਾਂ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਸਿੱਖਣਯੋਗ ਪਹੁੰਚ: ਨਵੇਂ ਯੁੱਗ ਦੀ ਸ਼ੁਰੂਆਤ ਦਾ ਸ਼ੁਭ ਸ਼ਗਨ – ਡਾ. ਸੰਦੀਪ ਸਿੰਘ ਸੰਧਾ
ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਹੁਨਰ ਸਿਖਾਉਣ ਲਈ ਏ.ਆਈ ਬੂਟ ਕੈਂਪ
ਪੰਜਾਬੀ ਨੌਜਵਾਨਾਂ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਸਿੱਖਣਯੋਗ ਪਹੁੰਚ: ਨਵੇਂ ਯੁੱਗ ਦੀ ਸ਼ੁਰੂਆਤ ਦਾ ਸ਼ੁਭ ਸ਼ਗਨ – ਡਾ. ਸੰਦੀਪ ਸਿੰਘ ਸੰਧਾ
ਹਰੀਸ਼ ਮੋਂਗਾ
ਤ੍ਰੈਮਾਸਿਕ ਆਨਲਾਈਨ ਪ੍ਰੋਗਰਾਮ ਗਲੋਬਲ ਮਾਨਤਾ ਪ੍ਰਾਪਤ ਡਾ. ਸੰਦੀਪ ਸਿੰਘ ਸੰਧਾ ਅਤੇ ਡਾ. ਇੰਦਰਜੋਤ ਕੌਰ ਦੀ ਅਗਵਾਈ ਹੇਠ ਚਲਾਇਆ ਜਾਵੇਗਾ, 2025 ਜਨਵਰੀ ਦੇ ਅੰਤ ਤੋਂ ਮਾਰਚ 2025 ਤੱਕ ਚੱਲੇਗਾ। ਇਸ ਵਿੱਚ ਹਫ਼ਤੇ ਵਿੱਚ ਦੋ ਵਾਰ ਸ਼ਾਮ ਦੇ ਸਮੇਂ ਆਨਲਾਈਨ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਦੇ ਬਾਅਦ ਸ਼ਾਮਿਲ ਹੋਣ ਲਈ ਸਹੂਲਤ ਮਿਲੇਗੀ।ਪਾਇਥਨ ਪ੍ਰੋਗਰਾਮਿੰਗ, ਡਾਟਾ ਸਾਇੰਸ ਦੇ ਬੁਨਿਆਦੀ ਤੱਤ ਅਤੇ ਅਸਲ ਦੁਨੀਆ ਵਿੱਚ ਆਰਟੀਫਿਸ਼ਅਲ ਇੰਟੈਲੀਜਸ ਦੇ ਵਰਤਾਰਿਆਂ ਨੂੰ ਸਿੱਖਣ ਦਾ ਮੌਕਾ ਹਾਸਿਲ ਕਰਨਗੇ।
ਇਹ ਉਪਰਾਲਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਘੱਟ ਆਮਦਨ ਨਾਲ ਸੰਬੰਧਿਤ ਪਰਿਵਾਰਾਂ ਦੇ ਮਿਹਨਤੀ ਲਈ ਵਿਦਿਆਰਥੀਆਂ ਮੁਫਤ ਹੈ। ਚਾਹਵਾਨ ਵਿਦਿਆਰਥੀ ਪਹਿਲੇ ਮਹੀਨੇ ਲਈ ਇਸ ਕੋਰਸ ਨੂੰ ਮੁਫਤ ਤਜਰਬਾ ਅਨੁਭਵਾਂ ਲਈ ਸ਼ਾਮਲ ਹੋ ਸਕਦੇ ਹਨ। ਇਸ ਪਹਿਲ ਦਾ ਮੁੱਖ ਲਕਸ਼ ਪੰਜਾਬ ਦੇ ਯੁਵਕਾਂ ਨੂੰ ਤਕਨਾਲੋਜੀ ਅਤੇ ਨਵੀਨਤਾ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਪੰਜਾਬੀਆਂ ਦੀ ਵਿਰਾਸਤੀ ਖੋਜੀ ਬਿਰਤੀ ਨੂੰ ਉਭਾਰਨਾ ਹੈ ।
ਇਸ ੳਦੱਮੀ ਗਰੁੱਪ ਵਿਚ ਡਾ. ਸੰਦੀਪ ਸਿੰਘ ਸੰਧਾ, ਯੂ.ਸੀ.ਐਲ.ਏ – ਅਮਰੀਕਾ ਤੋਂ ਪੀ .ਐਚ ਡੀ ਹਾਸਿਲ ਆਈ.ਆਈ.ਟੀ ਰੂੜਕੀ ਦੇ ਗ੍ਰੈਜੂਏਟ ਅਤੇ ਸਿੰਪਲ ਮਾਈਂਡ ਸਕੂਲ ਡਾਟਕੌਮ ਦੀ ਸੰਥਾਪਕ ਡਾ. ਇੰਦਰਜੋਤ ਕੌਰ, ਅਮਰੀਕਾ ਪੀ .ਐਚ.ਡੀ ਸਮੇਤ ਹੋਰ ਚਾਹਵਾਨ ਆਗੂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਸ਼ਾਮਿਲ ਹਨ। ਵਿਦਿਆਰਥੀਆਂ ਨੂੰ ਰਾਹ ਚੁਣਨ ਵਿੱਚ ਸਮਰਪਿਤ ਇਹ ਦੋਵੇਂ ਵਿਦਵਾਨ ਪ੍ਰੋਗਰਾਮ ਦੇ ਮਾਧਿਅਮ ਦੁਆਰਾ ਵਿਦਿਆਰਥੀਆਂ ਦੀ ਸੋਚ ਵਿੱਚ ਬਦਲਾਅ ਲਿਆਉਣ ਦੀ ਯਾਤਰਾ ਲਈ ਕਮਰਕੱਸੇ ਕਰਕੇ ਐਨ.ਜੀ.ਓ ਸੰਸਥਾਵਾਂ ਅਤੇ ਸਕੂਲ ਪ੍ਰਿੰਸੀਪਲਾਂ ਅਧਿਆਪਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ।