
ਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ): ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ 8 ਅਪ੍ਰੈਲ ਨੂੰ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਸਬੰਧ ਵਿਚ ਧੂਰੀ ਰੈਲੀ ਤੇ ਮੁਜ਼ਾਹਰਾ ਕਰਨਗੇ। ਇਸ ਰੈਲੀ ਤੇ ਮੁਜ਼ਾਹਰੇ ਦੀ ਤਿਆਰੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ•ਾ ਫਿਰੋਜ਼ਪੁਰ ਦੀ ਮੀਟਿੰਗ ਨਗਰ ਕੌਂਸਲ ਦਫਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਸਿੰਘ ਧਾਲੀਵਾਨ ਨੇ ਕੀਤੀ। ਮੀਟਿੰਗ ਵਿਚ ਫੈਡਰੇਸਨ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੀਟਿੰਗ 'ਚ ਜਾਣਕਾਰੀ ਦਿੰਦੇ ਹੋਏ ਕਿਸ਼ਨ ਚੰਦ ਜਾਗੋਵਾਲੀਆ ਜ਼ਿਲ•ਾ ਜਨਰਲ ਸਕੱਤਰ ਨੇ ਦੱਸਿਆ ਕਿ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਕੀਤੇ ਸੰਘਰਸ਼ਾਂ ਦੇ ਦਬਾਅ ਸਦਕਾ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਸਹਿਤ ਸਰਕਾਰ ਵਲੋਂ ਨਿਰਧਾਰਤ ਹਾਈ ਪਾਵਰ ਕਮੇਟੀ ਨਾਲ ਸੰਘਰਸ਼ ਕਮੇਟੀ ਦੀਆਂ 13 ਮੀਟਿੰਗਾਂ ਹੋਈਆਂ, ਮੁਲਾਜ਼ਮਾਂ ਮੰਗਾਂ ਤੇ ਹੋਏ ਅਹਿਮ ਸਮਝੌਤਿਆਂ ਵਿਚੋਂ ਸਰਕਾਰ ਨੇ ਇਕ ਵੀ ਪੱਤਰ ਜਾਰੀ ਨਹੀਂ ਕੀਤਾ। ਜਲ ਸਪਲਾਈ, ਸਿੱਖਿਆ, ਲਘੂ ਉਦਯੋਗ, ਸੁਵਿਧਾ ਕੇਂਦਰ, ਸੀਵਰੇਜ ਬੋਰਡ, ਸਿਹਤ ਵਿਭਾਗ, ਵਣ ਵਿਭਾਗ, ਪਸ਼ੂ ਪਾਲਣ ਵਿਭਾਗ, ਵੱਖ ਵੱਖ ਸਕੀਮਾਂ ਕਮੇਟੀਆਂ ਤਹਿਤ ਕੰਮ ਕਰਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਆਉਟ ਸੋਰਸਿੰਗ ਦੀ ਭਰਤੀ ਬੰਦ ਕਰਨ, ਮਿਡ ਡੇ ਮੀਲ, ਆਸ਼ਾ ਤੇ ਆਂਗਣਵਾੜੀਆਂ ਵਰਕਰਾਂ ਦੇ ਭੱਤੇ ਵਿਚ ਵਾਧਾ ਕਰਨ, ਛੇਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨ, ਡੀ. ਏ. ਰਿਲੀਜ਼ ਕਰਨ ਤੇ ਬਕਾਇਆ ਨਗਦ ਦੇਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਤੇ ਯੂ. ਟੀ. ਦੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ 8 ਅਪ੍ਰੈਲ ਨੂੰ ਧੂਰੀ ਵਿਖੇ ਰੈਲੀ ਕੀਤੀ ਜਾ ਰਹੀ ਹੈ। ਰੈਲੀ ਤੇ ਮੁਜ਼ਾਹਰੇ ਵਿਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਲ ਹੋਣਗੇ। ਮੀਟਿੰਗ ਵਿਚ ਸ਼ੇਰਾ ਸਿੰਘ, ਕਰਨੈਲ ਸਿੰਘ, ਕਿਸ਼ਨ ਸਿੰਘ, ਮਾਨ ਸਿੰਘ ਭੱਟੀ, ਜੋਗਿੰਦਰ ਸਿੰਘ, ਮਹਿਲ ਸਿੰਘ, ਮੇਹਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।