Ferozepur News

ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਿਰੋਜ਼ਪੁਰ

ਕਲਮ ਛੋੜ ਹੜਤਾਲ ਦੌਰਾਨ 14ਵੇ ਦਿਨ ਵੀ ਸਰਕਾਰੀ ਦਫਤਰਾਂ ਦਾ ਕੰਮ ਕਾਜ ਠੱਪ ਰਿਹਾ

ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਿਰੋਜ਼ਪੁਰ

ਫਿਰੋਜ਼ਪੁਰ 19 ਅਗਸਤ –  ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਮੁਲਾਜ਼ਮ ਮੰਗਾਂ ਦੇ ਹੱਕ ਵਿਚ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਖਿਲਾਫ ਵਿਢੇ ਗਏ ਸੰਘਰਸ਼ ਤਹਿਤ ਚੱਲ ਰਹੀ ਕਲਮ ਛੋੜ/ਕੰਮ ਛੋੜ ਹੜਤਾਲ ਅੱਜ 14ਵੇ ਦਿਨ ਵੀ ਜਾਰੀ ਰਹੀ ਅਤੇ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਦਫਤਰਾਂ ਦਾ ਕੰਮ-ਕਾਜ ਮੁਕੰਮਲ ਤੌਰ ਤੇ ਠੱਪ ਰੱਖ ਕੇ ਸਮੂਹ ਸਰਕਾਰੀ ਦਫਤਰਾਂ ਦੇ ਮੁਲਾਜ਼ਮ 21 ਅਗਸਤ ਤੱਕ ਸਮੂਹਿਕ ਛੁੱਟੀ ਤੇ ਚਲੇ ਗਏ ਹਨ । ਇਸ ਕਲਮ ਛੋੜ ਹਤਤਾਲ ਦੌਰਾਨ ਅੱਜ ਸਾਂਝੇ ਮੁਲਾਜ਼ਮ ਪੈਨਸ਼ਨਰ ਫਰੰਟ ਦੇ ਆਗੂਆਂ ਜਿਨ੍ਹਾਂ ਵਿਚ ਸ੍ਰੀ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਚੇਅਰਮੈਨ, ਮਨੋਹਰ ਲਾਲ ਜ਼ਿਲ੍ਰਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ ਪੀ.ਐਸ.ਐਮ.ਐਸ.ਯੂ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ ਪ.ਸ:ਸ:ਫ: ਫਿਰੋਜ਼ਪਰ, ਭੁਪਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਰਾਫਟਸਮੈਨ ਐਸੋਸੀਏਸ਼ਨ ਫਿਰੋਜ਼ਪੁਰ, ਅਵਤਾਰ ਸਿੰਘ, ਗੁਰਮੁੱਖ ਸਿੰਘ ਜ਼ਿਲ੍ਹਾ ਕਨਵੀਨਰ ਡਿਪਲੋਮਾ ਇੰਜੀਨੀਅਰ, ਅਜੀਤ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਯੂਨੀਅਨ, ਅਜਮੇਰ ਸਿੰਘ ਪੈਨਸ਼ਨਰ ਯੂਨੀਅਨ, ਗੁਰਤੇਜ ਸਿੰਘ ਬਰਾੜ ਰੋਡਵੇ਼ਜ, ਸ੍ਰੀ ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਦਰਜਾ ਚਾਰ ਯੂਨੀਅਨ, ਪ੍ਰਵੀਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਪ.ਸ.ਸ.ਫ, ਜਗਸੀਰ ਸਿੰਘ ਭਾਂਗਰ, ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਇੰਦਰਜੀਤ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਸੀ.ਪੀ.ਐਫ. ਸ੍ਰੀ ਜਸਮੀਤ ਸਿੰਘ ਸੈਡੀ ਪ੍ਰਧਾਨ ਸਿੰਚਾਈ ਵਿਭਾਗ ਮਨਿਸਟੀਰੀਅਲ ਯੂਨੀਅਨ, ਸ੍ਰੀ ਓਮ ਪ੍ਰਕਾ਼ਸ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਗੁਰਪ੍ਰੀਤ ਸਿੰਘ ਸੋਢੀ ਡਵੀਜ਼ਨ ਪ੍ਰਧਾਨ ਕਰ ਅਤੇ ਆਬਕਾਰੀ ਵਿਭਾਗ, ਵਿਪਨ ਕੁਮਾਰ ਅਤੇ ਪਰਮਵੀਰ ਮੌਗਾ ਸਿਹਤ ਵਿਭਾਗ ਦੀ ਅਗਵਾਈ ਵੱਖ-ਵੱਖ ਟੀਮਾਂ ਦੇ ਰੂਪ ਵਿਚ ਦਫਤਰਾਂ ਦੀ ਚੈਕਿੰਗ ਕਰਦੇ ਰਹੇ ।

ਵੱਖ ਵੱਖ ਸਰਕਾਰੀ ਦਫਤਰਾਂ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ ਸਮੂਹ ਮੁਲਾਜ਼ਮਾਂ ਤੇ ਸਮੂਹਿਕ ਛੁੱਟੀ ਤੇ ਜਾਣ ਕਾਰਨ ਸਾਰੇ ਦਫਤਰਾਂ ਵਿਚ ਸੁੰਨ ਸਾਨ ਪਸਰੀ ਹੋਈ । ਸਰਕਾਰੀ ਕਰਮਚਾਰੀ ਪਿਛਲੇ ਲੰਮੇ ਸਮੇ ਤੋ ਮੰਗ ਕਰ ਰਹੇ ਹਨ ਕਿ ਮਿਤੀ: 01-01-2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮਹਿਕਮਿਆਂ ਦੇ ਪੁਨਰਗਠਨ ਦੇ ਨਾਂਅ ਤੇ  ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ, ਪਰਖ ਕਾਲ ਸਮੇ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਮੋਬਾਈਲ ਭੱਤੇ ਦੀ ਕਟੌਤੀ ਰੱਦ ਕੀਤੀ ਜਾਵੇ, ਨਵੀ ਭਰਤੀ ਕੇਦਰੀ ਤਨਖਾਹ ਸਕੇਲ ਤੇ ਕਰਨ ਦਾ ਪੱਤਰ ਵਾਪਿਸ ਲੈਣ, 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਡੀ.ਏ ਦੇ ਏਰੀਅਰ ਦੀ ਅਦਾਇਗੀ,  ਤੁਰੰਤ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ । ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਅਤੇ ਸਰਕਾਰੀ ਦਫਤਰਾਂ ਦਾ ਬਾਈਕਾਟ ਇਸੇ ਤਰ੍ਹਾਂ ਜਾਰੀ ਰਹੇਗਾ ।

Related Articles

Leave a Reply

Your email address will not be published. Required fields are marked *

Back to top button