Ferozepur News

ਪੰਜਵੀਂ ਗਰਲਜ਼ ਬਟਾਲੀਅਨ ਦੀਆਂ ਐਨਸੀਸੀ ਵਾਲੰਟੀਅਰਜ਼ ਨੂੰ ਪ੍ਰੋਮੋਸ਼ਨ ਦਿੱਤਾ

ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਵੱਲੋਂ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਅਗਵਾਈ ਵਿੱਚ ਪ੍ਰੋਮੋਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੀਆਂ ਐਨਸੀਸੀ ਵਲੰਟੀਅਰਜ਼ ਨੂੰ ਪ੍ਰੋਮੋਸ਼ਨ ਦਿੱਤਾ ਗਿਆ।

NCC AT SBS

ਇਸ ਮੌਕੇ ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਤੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਲੈਫਟੀਨੈਂਟ ਨਵਦੀਪ ਕੌਰ ਨੇ ਮੁੱਖ ਮਹਿਮਾਨ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਦੀ  ਬਹੁ-ਪੱਖੀ ਸ਼ਖਸੀਅਤ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ।ਉਹਨਾਂ ਕੈਡਿਟਸ ਨੂੰ ਐਨਸੀਸੀ ਦੇ ਸਿਧਾਂਤਾਂ ਬਾਰੇ  ਦੱਸਦਿਆਂ ਪਹਿਲੇ ਸਾਲ ਦੇ ਕੈਡਿਟਸ ਦਾ ਸਵਾਗਤ ਕੀਤਾ।ਪ੍ਰੋਮੋਸ਼ਨ ਸੈਰੇਮਨੀ ਦਾ ਆਗ਼ਾਜ਼ ਰਾਸ਼ਟਰੀ ਗਾਨ ਨਾਲ ਕੀਤਾ ਗਿਆ।ਇਸ ਦੌਰਾਨ ੧-ਸੀਨੀਅਰ ਅੰਡਰ ਅਫਸਰ,੧-ਜੂਨੀਅਰ ਅੰਡਰ ਅਫਸਰ,੬-ਸਾਰਜੰਟ ਅਤੇ ੪-ਕੌਰਪੋਰਲ ਨੂੰ ਰੈਂਕ ਨਾਲ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਕੈਡਿਟਸ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਐਨਸੀਸੀ  ਦੀਆਂ ਯੋਗਤਾਵਾਂ ਬਾਰੇ ਦੱਸਿਆ।ਇਸ ਦੌਰਾਨ ਗੈਸਟ ਆਫ ਆਨਰ ਅਤੇ ਟੇਬਲ ਡਰਿਲ ਕਰਨ ਵਾਲੇ ਕੈਡਿਟਸ ਨੂੰ ਸਨਮਾਨਿਤ ਕੀਤਾ ਅਤੇ ਰੋਪੜ ਐਨਸੀਸੀ ਅਕੈਡਮੀ ਵਿਖੇ ਹੋਏ ਇੰਟਰ ਗਰੁੱਪ ਮੁਕਾਬਲਿਆਂ ਵਿੱਚ ਔਬਸਟੇਕਲ ਵਿੱਚ ਗੋਲਡ ਮੈਡਲ ਅਤੇ ਰਾਈਫਲ ਸ਼ੂਟਿੰਗ ਵਿੱਚ ਸਿਲਵਰ ਮੈਡਲ ਹਾਸਲ ਕਰਨ ਵਾਲੀ ਸੰਸਥਾ ਦੀ ਕੈਡਿਟ ਤਸਵੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਲੈਫਟੀਨੈਂਟ ਨਵਦੀਪ ਕੌਰ, ਹਵਾਲਦਾਰ ਰਾਕੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਐਨਸੀਸੀ ਕੈਡਿਟਸ ਮੌਜੂਦ ਸਨ।ਸਟੇਜ ਸੰਚਾਲਨ ਦੀ ਭੂਮਿਕਾ ਸੀਨੀਅਰ ਅੰਡਰ ਅਫਸਰ ਗਗਨਦੀਪ ਕੌ

Related Articles

Back to top button