Ferozepur News

ਪ੍ਰਾਈਵੇਟ ਸਕੂਲ ਦੀ ਲੁੱਟ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਕੱਢੀ ਰੋਸ ਰੈਲੀ 

ਗੁਰੂਹਰਸਹਾਏ, 8 ਮਈ (ਪਰਮਪਾਲ ਗੁਲਾਟੀ)- ਮਾਨਯੋਗ ਹਾਈਕੋਰਟ, ਸਰਕਾਰ ਅਤੇ ਐਜ਼ੂਕੇਸ਼ਨ ਐਕਟ ਦੀ ਉਲਘੰਣਾ ਕਰਕੇ ਰੀ-ਐਡਮਿਸ਼ਨ ਦੇ ਫਾਲਤੂ ਫੰਡ ਲੈਣ ਦੇ ਰੋਸ 'ਚ ਮਾਪਿਆਂ ਨੇ ਪ੍ਰਾਇਵੇਟ ਸਕੂਲਾਂ ਦੀ ਲੁੱਟ ਦੇ ਵਿਰੋਧ 'ਚ ਸ਼ੰਘਰਸ ਕਮੇਟੀ ਦੇ ਨਾਲ ਸ਼ਹਿਰ ਦੇ ਬਜ਼ਾਰਾਂ 'ਚ ਰੋਸ ਰੈਲੀ ਕੱਢ ਕੇ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਰੋਸ ਪ੍ਰਗਟਾਇਆ। ਇਹ ਰੋਸ ਰੈਲੀ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ  ਸ਼ਹੀਦ ਊਧਮ ਸਿੰਘ ਚੌਂਕ ਵਾਲੇ ਬਜ਼ਾਰ ਤੋਂ ਹੁੰਦੀ ਹੋਈ ਐਸ.ਡੀ.ਐਮ ਦਫਤਰ ਵਿਖੇ ਜਾ ਕੇ ਸਮਾਪਤ ਹੋਈ। ਐਸ.ਡੀ.ਐਮ ਦਫ਼ਤਰ ਦੇ ਬਾਹਰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ Àਲਟ ਕੀਤੀ ਜਾ ਰਹੀ ਰੀ-ਐਡਮਿਸ਼ਨ ਫੰਡ ਲੈਣਾ ਬੰਦ ਕਰਨ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਮਿਲੀਭੁਗਤ ਕਰਨ ਵਾਲੇ ਜ਼ਿਲਾ ਸਿੱਖਿਆ ਅਫਸਰ ਫਿਰੋਜਪੁਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਿੰਗਾਰ ਚੰਦ, ਚਰਨਜੀਤ ਸਿੰਘ ਛਾਂਗਾ ਰਾਏ, ਦੀਪਕ ਵਧਾਵਨ, ਨਰੇਸ਼ ਸੇਠੀ, ਦੇਸ ਰਾਜ ਬਾਜੇ ਕੇ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਯੋਗ ਹਾਈਕੋਰਟ ਸਰਕਾਰ ਅਤੇ ਐਜ਼ੂਕੇਸ਼ਨ ਐਕਟ ਦੀ ਉਲੰਘਣਾ ਕਰਕੇ ਖੇਤਰ ਦੇ ਪ੍ਰਾਈਵੇਟ ਸਕੂਲ ਕਈ ਤਰ•ਾਂ ਫੰਡਾਂ ਦੇ ਨਾਮ 'ਤੇ ਬੋਰਡ ਵੱਲੋਂ ਜਾਰੀ ਕੀਤੀਆ ਗਈਆਂ ਕਿਤਾਬਾਂ ਨਾ ਲਗਾ ਕੇ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਰੀ ਲੁੱਟ ਕਰ ਰਹੇ ਹਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਸਾਰਾ ਕੁਝ ਮੂਕਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਸ ਰਾਜ ਬਾਜੇ ਕੇ, ਮੋਹਨ ਸਿੰਘ, ਭਗਵਾਨ ਦਾਸ ਬਹਾਦਰ ਕੇ, ਜੰਗੀਰ ਸਿੰਘ ਰਹਿਮੇਸ਼ਾਹ, ਅਮਰਜੀਤ ਲਖਮੀਰਪੁਰਾ, ਬਲਵਿੰਦਰ ਸਰੂਪੇਵਾਲਾ, ਮੋਨੂੰ ਕਪਾਹੀ, ਸਤਪਾਲ ਬੋੜਾ ਆਦਿ ਹਾਜ਼ਰ ਸਨ। ਤਹਿਸੀਲ ਕੰਪਲੈਕਸ ਵਿਖੇ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਅਤੇ ਉਨ•ਾਂ ਦੀ ਮੰਗਾਂ ਨੂੰ ਜਾਣਨ ਲਈ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਪੱਬੀ ਮੌਕੇ 'ਤੇ ਪਹੁੰਚੇ। ਨਾਇਬ ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱ

Related Articles

Back to top button