ਪ੍ਰਮਾਤਮਾ ਦਾ ਦਰਸ਼ਨ ਕਰਨ ਤੋਂ ਬਿਨ•ਾ ਉਸ ਨੂੰ ਪ੍ਰੇਮ ਕਰਨਾ ਅਸੰਭਵ ਹੈ: ਸਾਧਵੀ ਸੌਮਿਆ ਭਾਰਤੀ
ਫਿਰੋਜ਼ਪੁਰ 17 ਮਈ (ਏ. ਸੀ. ਚਾਵਲਾ) ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਭਗਵਾਨ ਸ਼੍ਰੀ ਕਿਸ਼ਨ ਦੇ ਉੱਜਲ ਚਰਿੱਤਰ ਨੂੰ ਬਿਆਨ ਕਰਦਾ ਭਗਤੀ ਸੰਗੀਤ ਨਾਲ ਸਜੀ ਇਕ ਅਲੌਕਿਕ ਭਜਨ ਸੰਧਿਆ 'ਭਜ ਗੋਵਿੰਦਮ' ਦਾ ਆਯੋਜਨ ਸਥਾਨਕ ਰਾਮ ਬਾਗ 'ਚ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਪਹੁੰਚੇ। ਇਸ ਮੌਕੇ ਉਨ•ਾਂ ਨਾਲ ਹਰੀਸ਼ ਗੋਇਲ ਪ੍ਰਧਾਨ ਰਾਮ ਬਾਗੀ ਕਮੇਟੀ, ਰਵੀਕਾਂਤ ਗੁਪਤਾ ਚੇਅਰਮੈਨ, ਬਲਾਕ ਸੰਮਤੀ ਪ੍ਰਧਾਨ ਬਲਵੰਤ ਸਿੰਘ ਰੱਖੜੀ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਦਵਿੰਦਰ ਬਜਾਜ, ਸੁਨੀਲ ਕੁਮਾਰ ਸ਼ੀਲਾ, ਜੋਰਾ ਸਿੰਘ ਕੌਂਸਲਰ ਵੀ ਪਹੁੰਚੇ। ਸਮਾਗਮ ਦੀ ਸ਼ੁਰੂਆਤ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਜੋਤੀ ਜਗ•ਾ ਕੇ ਕੀਤੀ। ਇਸ ਮੌਕੇ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਸੌਮਿਆ ਭਾਰਤੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਸਾਡੇ ਦੇਸ਼ ਅਤੇ ਸੰਸਕ੍ਰਿਤੀ ਦਾ ਮਾਣ ਅਤੇ ਸ਼ੋਭਾ ਹਨ। ਉਹ ਮਨੁੱਖ ਦੇ ਰੂਪ ਵਿਚ ਖੁਦ ਪ੍ਰਮਾਤਮਾ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਯੁੱਗ ਦੀ ਵਿਸ਼ਵ ਆਤਮਾ ਦੇ ਮੂਰਤੀਮਾਨ ਅਵਤਾਰ ਸਨ, ਜਿੰਨ•ਾਂ ਦੇ ਆਦਰਸ਼ ਸੰਪੂਰਨ ਮਨੁੱਖ ਜਾਤੀ ਦੇ ਲਈ ਅੱਜ ਵੀ ਪ੍ਰਸੰਗਿਕ, ਮਾਰਗ ਦਰਸ਼ਕ ਅਤੇ ਚਿੰਤਨ ਦੀ ਮਿਸਾਲ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਜਰੀਆ ਬਣਾ ਕੇ ਸਮੁੱਚੀ ਮਾਨਵ ਜਾਤੀ ਨੂੰ ਗੀਤਾ ਉਪਦੇਸ਼ ਦਿੱਤਾ ਹੈ ਜੋ ਅਲੌਕਿਕ, ਸਮੇਂ ਤੋਂ ਪਰ•ੇ ਅਤੇ ਮੁਕਤੀ ਪ੍ਰਦਾਨ ਕਰਨ ਵਾਲਾ ਹੈ। ਸਾਧਵੀ ਸੌਮਿਆ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਦੇ ਹਿਰਦੇ ਦੇ ਸੁਆਮੀ, ਮੀਰਾ ਦੇ ਗਿਰਧਰ, ਦ੍ਰੋਪਦੀ ਦਾ ਮਿੱਤਰ, ਯਸ਼ੋਦਾ ਦੇ ਪੁੱਤਰ ਅਤੇ ਅਰਜੁਨ ਦੇ ਅਧਿਅਤਾਮਿਕ ਗੁਰੂ ਬਣੇ, ਉਥੇ ਉਹੀ ਮੁਸਲਮਾਨ ਬੇਗਮ ਤਾਜ ਦੇ ਪਿਆਰੇ ਅਤੇ ਰਸਖਾਨ ਜੀ ਦੇ ਪ੍ਰਣ ਬਣੇ। ਸਾਧਵੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਹਮੇਸ਼ਾ ਮੱਖਣ ਨਾਲ ਭਰੀ ਹੋਈ ਮਟਕੀ ਹੀ ਤੋੜਦੇ ਸਨ। ਇਸ ਦਾ ਕਾਰਨ ਮਹਾਂਪੁਰਸ਼ ਦੱਸਦੇ ਹਨ ਕਿ ਮਨੁੱਖੀ ਸਰੀਰ ਮਿੱਟੀ ਦੀ ਮਟਕੀ ਦੇ ਸਮਾਨ ਹੈ। ਇਸ ਵਿਚ ਜੋ ਮੱਖਣ ਰੂਪੀ ਆਤਮਾ ਹੈ ਉਹੀ ਚਿਰ ਸਥਾਈ ਹੈ। ਇਸ ਸਰੀਰ ਦੇ ਰਹਿੰਦੇ ਜੇਕਰ ਅਸੀਂ ਉਸ ਆਤਮਾ ਨੂੰ ਨਹੀਂ ਜਾਣਦੇ ਤਾਂ ਸਾਡਾ ਸਰੀਰ ਵਿਅਰਥ ਹੈ। ਇਸ ਮੌਕੇ ਸੁਰਿੰਦਰ ਅਗਰਵਾਲ, ਵਿਜੈ ਗਰਗ ਪ੍ਰਧਾਨ ਸ਼ੀਤਲਾ ਮੰਦਰ, ਵਿਰਸਾ ਸਿੰਘ ਡੀ. ਐਸ. ਪੀ. ਸੀ. ਆਈ. ਡੀ., ਐਮ. ਪੀ. ਬਜਾਜ, ਸੁਖਪਾਲ ਗੁੰਮਬਰ ਉਪ ਪ੍ਰਧਾਨ ਸ਼੍ਰੀ ਸਨਾਤਨ ਧਰਮ ਯੋਗ ਸਭਾ ਮੰਦਰ, ਵਿਨੋਦ ਗੋਇਲ ਪ੍ਰਧਾਨ ਰਮਾਇਣ ਪ੍ਰੀਸ਼ਦ, ਰਜਨੀਸ਼ ਦਹੀਆ ਪ੍ਰਧਾਨ ਸਵਾਰੀਆ ਸੰਘ, ਪ੍ਰੇਮ ਚੰਦ, ਪਵਨ ਗਰਗ ਆਦਿ ਹਾਜ਼ਰ ਸਨ।