Ferozepur News

ਪੋਲੀਓ ‘ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਨੇ ਸ਼ੁਰੂ ਕੀਤੀ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ

ਪੋਲੀਓ ‘ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਨੇ ਸ਼ੁਰੂ ਕੀਤੀ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ

ਪੋਲੀਓ ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਨੇ ਸ਼ੁਰੂ ਕੀਤੀ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ

– ਮਾਂਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ – ਡਾ. ਰਾਜਿੰਦਰਪਾਲ

ਫਿਰੋਜ਼ਪੁਰ, 4 ਜਨਵਰੀ 2023:

ਪੋਲੀਓ ‘ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਅੱਜ ਨੂੰ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਿੰਦਰ ਪਾਲ ਅਤੇ ਐਸ.ਐਮ.ਓ. ਡਾ. ਵਨੀਤਾ ਭੁੱਲਰ ਦੀ ਹਾਜ਼ਰੀ ਵਿੱਚ ਨਵਜਾਤ ਬੱਚੇ ਨੂੰ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ ਦੇ ਕੇ ਜ਼ਿਲ੍ਹੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 0 ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਲਈ ਰਾਸ਼ਟਰੀ ਟੀਕਾਕਰਨ ਸੂਚੀ ਮੁਤਾਬਿਕ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਇਸ ਮੰਤਵ ਲਈ ਸਿਹਤ ਸੰਸਥਾਵਾਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਨਿਰਧਾਰਤ ਸ਼ਡਿਊਲ ਮੁਤਾਬਕ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਬੁੱਧਵਾਰ ਤੋਂ ਐਫ.ਆਈ.ਪੀ.ਵੀ. ਦੀ ਤੀਜੀ ਖੁਰਾਕ ਦਾ ਟੀਕਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਖੁਰਾਕ ਬੱਚੇ ਨੂੰ 09 ਤੋਂ 12 ਮਹੀਨੇ ਦੀ ਉਮਰ ਵਿੱਚ ਮੀਜ਼ਲ ਰੁਬੈਲਾ ਦੇ ਟੀਕੇ ਨਾਲ ਦਿੱਤੀ ਜਾਵੇਗੀ। ਡਾ. ਰਾਜਿੰਦਰਪਾਲ ਨੇ ਕਿਹਾ ਕਿ ਬੇਸ਼ੱਕ ਭਾਰਤ ਵਿੱਚ ਆਖਰੀ ਪੋਲੀਓ ਕੇਸ ਸਾਲ 2011 ਵਿੱਚ ਸਾਹਮਣੇ ਆਇਆ ਸੀ ਪਰੰਤੂ ਅਜੇ ਵੀ ਕੁੱਝ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਲਈ ਵਿਸ਼ਵ ਸਿਹਤ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਰਕਾਰ ਵੱਲੋਂ ਜਾਰੀ ਰੁਟੀਨ ਟੀਕਾਕਰਨ ਸਾਰਨੀ ਅਨੁਸਾਰ ਜ਼ੀਰੋ ਪੋਲੀਓ ਖੁਰਾਕ, ਡੇਢ ਮਹੀਨੇ, ਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਓਰਲ ਪੋਲੀਓ ਦੀਆਂ ਖੁਰਾਕਾਂ ਤੋਂ ਇਲਾਵਾ ਇਸ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਅੰਦਰ ਪੋਲੀਓ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੁਖਤਾ ਕਰਨ ਲਈ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ‘ਤੇ ਪੋਲੀਓ ਵਿਰੁੱਧ ਇੰਜੈਕਟੇਬਲ ਵੈਕਸੀਨ (ਆਈ.ਪੀ.ਵੀ.) ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਂਦੀਆਂ ਹਨ। ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਮਾਂਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਤਾਂ ਕਿ ਬੱਚਿਆਂ ਨੂੰ ਪੋਲੀਓ ਅਤੇ ਹੋਰ ਮਾਰੂ ਰੋਗਾਂ ਤੋ ਬਚਾਇਆ ਜਾ ਸਕੇ।

ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐਸ.ਐਮ.ਓ. ਡਾ.ਵਨੀਤਾ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਪੋਲੀਓ ਵਿਰੁੱਧ ਕੀਤੇ ਜਾਂਦੇ ਰੁਟੀਨ ਟੀਕਾਕਰਨ ਤੋਂ ਇਲਾਵਾ ਸਮੇਂ-ਸਮੇਂ ਤੇ ਪਲਸ ਪੋਲੀਓ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਅਤੇ ਪੋਲੀਓ ‘ਤੇ ਬਣੀ ਜਿੱਤ ਬਰਕਰਾਰ ਰੱਖੀ ਜਾ ਸਕੇ।

ਇਸ ਮੌਕੇ ਮਾਸ ਮੀਡੀਆ ਅਫਸਰ ਰੰਜੀਵ, ਏ.ਐਚ.ਏ. ਨਵਨੀਤ ਕੌਰ, ਬੀ.ਸੀ.ਸੀ ਕੁਆਰਡੀਨੇਟਰ ਰਜਨੀਕ ਕੌਰ, ਸਟਾਫ ਨਰਸ ਗੀਤਾ ਅਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button