ਪੇਂਡੂ ਔਰਤਾਂ ਦੀ ਜਿੰਦਗੀ ਵਿੱਚ ਬਦਲਾਵ ਲਿਆ ਰਹੀ ਹੈ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ
ਜ਼ਿਲ੍ਹੇ ਦੀਆ ਕਈ ਮਹਿਲਾਵਾਂ ਨੇ ਬਿਨਾਂ ਵਿਆਜ ਤੋਂ ਕਰਜ਼ਾ ਪ੍ਰਾਪਤ ਕਰਕੇ ਸ਼ੁਰੂ ਕੀਤਾ ਆਪਣਾ ਕਾਰੋਬਾਰ
ਫਿਰੋਜ਼ਪੁਰ 21 ਅਗਸਤ 2020
ਪੇਂਡੂ ਮਹਿਲਾਵਾਂ ਨੂੰ ਸਸਕਤ ਬਣਾਉਣ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਬਦਲਾਵ ਲਿਆਉਣ ਲਈ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਬੇਹੱਦ ਕਾਰਗਰ ਸਾਬਤ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ ਜ਼ਿਲ੍ਹੇ ਦੀਆਂ ਕਈ ਮਹਿਲਾਵਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਿਰੋਜ਼ਪੁਰ ਸ੍ਰ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਸਕੀਮ ਪੇਂਡੂ ਖੇਤਰ ਵਿੱਚ ਰਹਿ ਰਹੀਆਂ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਵਾਉਣ ਲਈ ਲਾਗੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ (ਫਿਰੋਜ਼ਪੁਰ) ਦੀ ਰਹਿਣ ਵਾਲੀ ਸੰਤੋਸ਼ ਰਾਣੀ ਨੂੰ ਇਸ ਯੋਜਨਾ ਦੇ ਤਹਿਤ ਸੁਖਮਨੀ ਆਜੀਵਕਾ ਸੈਲਫ ਹੈਲਪ ਗਰੁੱਪ ਜੁਆਇੰਨ ਕਰਵਾਇਆ ਗਿਆ ਸੀ, ਜਿਸ ਦੇ ਜਰੀਏ ਉਸਨੂੰ ਆਪਣਾ ਕਮਰੀਸੀਅਲ ਵਾਹਨ ਖਰੀਦਣ ਦੇ ਲਈ ਸਾਲ 2018 ਵਿੱਚ ਬਗੈਰ ਵਿਆਜ ਦੇ ਲੋਨ ਦਿੱਤਾ ਗਿਆ। ਇਸ ਲੋਨ ਦੀ ਮਦਦ ਨਾਲ ਸੰਤੋਸ਼ ਰਾਣੀ ਨੇ ਵਪਾਰਕ ਵਾਹਨ ਟਾਟਾ ਏਸ ਦੀ ਖਰੀਦ ਕੀਤੀ ਜਿਸ ਨਾਲ ਹੁਣ ਉਹ ਆਪਣਾ ਕਾਰੋਬਾਰ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗੁਰੂਹਰਸਹਾਏ ਦੇ ਪਿੰਡ ਮੇਘਾ ਰਾਏ ਉਤਾੜ (ਫਿਰੋਜ਼ਪੁਰੁ) ਦੀ ਰਹਿਣ ਵਾਲੀ ਪਿੰਕੀ ਰਾਣੀ ਨੂੰ ਇਸ ਯੋਜਨਾ ਦੇ ਤਹਿਤ ਕਲੱਸਟਰ ਲੈਵਲ ਫੈਡਰੇਸ਼ਨ (ਉਜਾਲਾ) ਤੋਂ ਕਮਰੀਸੀਅਲ ਵਾਹਨ ਖਰੀਦਣ ਦੇ ਲਈ ਬਿਨਾਂ ਵਿਆਜ ਦੇ ਲੋਨ ਦਿਵਾਇਆ ਗਿਆ। ਇਸ ਲੋਨ ਦੀ ਮਦਦ ਨਾਲ ਪਿੰਕੀ ਰਾਣੀ ਨੇ ਆਪਣਾ ਵਪਾਰਕ ਵਾਹਨ ਟਾਟਾ 407 ਦੀ ਖਰੀਦ ਕੀਤੀ ਜਿਸ ਨਾਲ ਹੁਣ ਉਹ ਕਾਰੋਬਾਰ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ।