ਪੁੱਤਰ ਦੇ ਕਾਤਲਾਂ ਨੂੰ ਫੜਵਾਉਣ ਲਈ ਪੁਲਿਸ ਦੇ ਗੇੜੇ ਕੱਢ ਰਿਹਾ ਹੈ ਪੀੜਤ ਪਰਿਵਾਰ
ਪੰਜ ਮਹੀਂਨੇ ਪਹਿਲਾਂ 30 ਸਾਲਾ ਨੌਜਵਾਨ ਦਾ ਹੋਇਆ ਸੀ ਕਤਲ।
ਪੁੱਤਰ ਦੇ ਕਾਤਲਾਂ ਨੂੰ ਫੜਵਾਉਣ ਲਈ ਪੁਲਿਸ ਦੇ ਗੇੜੇ ਕੱਢ ਰਿਹਾ ਹੈ ਪੀੜਤ ਪਰਿਵਾਰ।
ਪੰਜ ਮਹੀਂਨੇ ਪਹਿਲਾਂ 30 ਸਾਲਾ ਨੌਜਵਾਨ ਦਾ ਹੋਇਆ ਸੀ ਕਤਲ।
ਜਿੰਨਾ ਚਿਰ ਇਨਸਾਫ ਨਹੀ ਮਿਲਦਾ ਉਨ੍ਹਾਂ ਚਿਰ ਟਿਕ ਕੇ ਨਹੀਂ ਬੈਠਾਂਗੇ।
ਫ਼ਿਰੋਜ਼ਪੁਰ, ਅਗਸਤ 26, 2022: ਪੁੱਤਰ ਦੇ ਕਾਤਲਾਂ ਨੂੰ ਫੜਵਾਉਣ ਲਈ ਪਿਛਲੇ ਪੰਜ ਮਹੀਨਿਆਂ ਤੋਂ ਪੁਲਿਸ ਦਫਤਰਾਂ ਦੇ ਗੇੜੇ ਕੱਢ ਰਿਹਾ ਹੈ ਪੀੜਤ ਪਰਿਵਾਰ ਪਰ ਸਿਵਾਏ ਲਾਰਿਆਂ ਦੇ ਕੁਝ ਵੀ ਪੱਲੇ ਨਹੀਂ ਪੈ ਰਿਹਾ ਜਦਕਿ ਕਾਤਲ ਸ਼ਰੇਆਮ ਘੁੰਮ ਰਹੇ ਹਨ ਅਤੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ।ਮਾਮਲਾ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਮਬੋ ਕੇ ਦਾ ਹੈ ਜਿਥੇ ਪੰਜ ਮਹੀਨੇ ਪਹਿਲਾਂ ਮੋਬਾਇਲ ਫੋਨ ਤੇ ਹੋਏ ਮਾਮੂਲੀ ਤਕਰਾਰ ਨੂੰ ਲੈਕੇ ਇਕ 30 ਸਾਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਨਸਾਫ ਲਈ ਦਰ ਦਰ ਭਟਕ ਰਹੇ ਪੀੜਤ ਪਰਿਵਾਰ ਨੇ ਪ੍ਰੈਸ ਕਲੱਬ ਚ ਕਾਨਫਰੰਸ ਕਰਦਿਆਂ ਪੁੱਤਰ ਦੇ ਕਾਤਲਾਂ ਨੂੰ ਫੜਨ ਦੀ ਗੁਹਾਰ ਲਗਾਈ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਸਦੇ 30 ਸਾਲਾ ਪੁੱਤਰ ਕਾਰਜ ਸਿੰਘ ਦੀ ਫੋਨ ਤੇ ਮਾਮੂਲੀ ਤਕਰਾਰ ਹੋਈ ਸੀ ਜਿਸ ਨੂੰ ਲੈਕੇ ਪਿੰਡ ਦੇ ਅਤੇ ਹੋਰ ਬੰਦਿਆ ਨੇ ਮਿਲ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਉਹਨਾਂ ਦੱਸਿਆ ਕਿ ਕਾਤਲ ਸ਼ਰੇਆਮ ਘੁੰਮ ਰਹੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਪਰ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।
ਉਹਨਾਂ ਦੱਸਿਆ ਪਰਚੇ ਚ ਨਾਮਜ਼ਦ ਸੱਤ ਕਾਤਲਾਂ ਵਿਚੋਂ ਇਕ ਕਾਤਲ ਨੂੰ ਪਰਿਵਾਰ ਵੱਲੋਂ ਖੁਦ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਪਰ ਬਾਕੀ ਕਾਤਲਾਂ ਨੂੰ ਪੁਲਿਸ ਨਹੀਂ ਫੜ ਰਹੀ। ਕਤਲ ਹੋਏ ਨੌਜਵਾਨ ਦੀ ਵਿਧਵਾ ਪਤਨੀ ਨੇ ਭਰੇ ਮਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਸਦੇ ਪਤੀ ਦੇ ਕਾਤਲ ਜਿੰਨਾ ਚਿਰ ਫੜੇ ਨਹੀ ਜਾਂਦੇ ਓਨਾ ਚਿਰ ਉਹ ਚੁੱਪ ਕਰਕੇ ਨਹੀ ਬੈਠਣਗੇ।