ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਨਸ਼ੇ ਵਿਰੱੁਧ ਜਾਰੀ ਮੁਹਿੰਮ ਤਹਿਤ ਪਿੰਡ ਗੱਟੀ ਰਾਜੋ ਕੇ, ਵਿਖੇ ਵੱਖ-ਵੱਖ ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆ
ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਨਸ਼ੇ ਵਿਰੱੁਧ ਜਾਰੀ ਮੁਹਿੰਮ ਤਹਿਤ ਪਿੰਡ ਗੱਟੀ ਰਾਜੋ ਕੇ, ਵਿਖੇ ਵੱਖ-ਵੱਖ ਪਿੰਡਾਂ ਦੇ ਮੋਹਤਵਾਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆ
ਫਿਰੋਜ਼ਪੁਰ: 13 ਫਰਵਰੀ, 2024: ਸੋਮਿਆ ਮਿਸ਼ਰਾ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨ ੰੂ
ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾਂ
ਨਿਰਦੇਸ਼ਾ ਅਨੁਸਾਰ ਨਸ਼ੇ ਵਿਰੱੁਧ ਜਾਰੀ ਮੁਹਿੰਮ ਤਹਿਤ ਅੱਜ ਮਿਤੀ 13-02-2024 ਨੂੰ ਪਿੰਡ ਗੱਟੀ ਰਾਜੋ ਕੇ,
ਥਾਣਾ ਸਦਰ ਫਿਰੋਜਪੁਰ ਵਿਖੇ ਵੱਖ-ਵੱਖ ਪਿੰਡਾਂ ਗੱਟੀ ਰਾਜੋ ਕੇ, ਚਾਂਦੀ ਵਾਲਾ, ਜੱਲੋ ਕੇ ਹਿਠਾੜ, ਟੇਡੀ ਵਾਲਾ
ਅਤੇ ਰਹੀਮੇ ਕੇ ਆਦਿ ਦੇ ਮੋਹਤਵਾਰ ਵਿਅਕਤੀਆਂ ਨਾਲ ਪਬਲਿਕ ਮੀਟਿੰਗ ਕੀਤੀ ਗਈ। ਇਸ ਮੀਟਿੰਗ
ਵਿੱਚ ਉਹਨਾਂ ਨਾਲ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ. ਕਪਤਾਨ ਪ ੁਲਿਸ ਇੰਨਵ: ਫਿਰੋਜ਼ਪ ੁਰ, ਸ਼੍ਰੀ ਮਦਨ
ਲਾਲ ਡਿਪਟੀ ਕਮਾਂਡੈਂਟ (ਜਨਰਲ) ਬੀ.ਐਸ.ਐਫ., ਸ਼੍ਰੀ ਸੁਖਵਿੰਦਰ ਸਿੰਘ, ਪੀ.ਪੀ.ਐੱਸ., ਉਪ ਕਪਤਾਨ
ਪੁਲਿਸ, ਸ:ਡ: ਸ਼ਹਿਰੀ, ਫਿਰੋਜ਼ਪੁਰ, ਮੁੱਖ ਅਫਸਰ ਥਾਣਾ ਸਦਰ ਫਿਰੋਜਪੁਰ ਇੰਸਪੈਕਟਰ ਜਤਿਦ ੰਰ ਸਿ ੰਘ
ਸ਼ਾਮਲ ਹੋਏ ਅਤੇ ਕਰੀਬ 155 ਮੋਹਤਵਾਰ/ਆਮ ਵਿਅਕਤੀਆ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪਬਲਿਕ ਨ ੰੂ
ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਸਮਾਜ ਨੂੰ ਨਸ਼ ੇ ਤੋਂ ਮੁਕਤ ਕਰਨ ਲਈ ਪਬਲਿਕ ਨੂੰ
ਪੁਲਿਸ ਦਾ ਸਹਿਯੋਗ ਦੇਣ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾਂ ਪੁਲਿਸ ਨੂੰ ਦੇਣ ਸਬੰਧੀ
ਕਿਹਾ ਗਿਆ ਅਤੇ ਪਬਲਿਕ ਨੂੰ ਭਰੋਸਾ ਦਿੱਤਾ ਗਿਆ ਕਿ ਮਾੜੇ ਅਨਸਰਾਂ ਸਬੰਧੀ ਪੁਲਿਸ ਨੂੰ ਸੂਚਨਾਂ ਦੇਣ
ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਆਮ ਪਬਲਿਕ ਨੂੰ ਜਿਲ੍ਹਾ ਫਿਰੋਜ਼ਪੁਰ
ਵਿੱਚ ਕੰਮ ਕਰ ਰਹੇ ਡੀ-ਅਡਿਕਸ਼ਨ ਸੈਂਟਰ, ਓਟ ਸੈਂਟਰ, ਯੂ.ਪੀ.ਐਚ.ਸੀ/ਪੀ.ਐਚ.ਸੀ ਸੈਟਰਾਂ ਸਬੰਧੀ
ਜਾਣਕਾਰੀ ਦਿੱਤੀ ਗਈ।
ਇਸ ਮੀਟਿੰਗ ਦੌਰਾਨ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ
ਮਕਸਦ ਨਾਲ ਖੇਡ ਮੁਕਾਬਲੇ ਕਰਵਾਉਣ ਦਾ ਵਿਚਾਰ ਪੇਸ਼ ਹੋਇਆ, ਜਿਸ ਬਾਬਤ ਪੁਲਿਸ ਵੱਲੋਂ ਜਲਦ
ਪ੍ਰੋਗਰਾਮ ਉਲੀਕੇ ਖੇਡ ਮੁਕਾਬਲੇ ਕਰਵਾਏ ਜਾਣਗੇ। ਜਿਸ ਸਬੰਧੀ ਨੌਜਵਾਨਾਂ ਨੂੰ ਜਾਣੂ ਕੀਤਾ ਗਿਆ ਕਿ ਉਹ
ਆਪੋ-ਆਪਣੀ ਰੂਚੀ/ਯੋਗਤਾ ਅਨੁਸਾਰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰੀ ਰੱਖਣ।